ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬ ਭਵਨ ਸਰੀ, ਕਨੇਡਾ ਦੇ ਸੰਸਥਾਪਕ ਸ. ਸੁੱਖੀ ਬਾਠ ਜੀ ਵੱਲੋਂ ਬੱਚਿਆਂ ਅੰਦਰ ਸਾਹਿਤਕ ਹੁਨਰਾਂ ਨੂੰ ਵਿਕਸਤ ਕਰਨ ਲਈ ਵਿਸ਼ਵ ਪੱਧਰ ‘ਤੇ  ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਚਲਾਇਆ ਗਿਆ ਹੈ |ਇਸ ਤਹਿਤ 10 ਜੂਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਚਿਆਂ ਦੀਆਂ ਵੱਖ ਵੱਖ ਸਾਹਿਤਕ ਵੰਨਗੀਆਂ ਦੀ ਪਲੇਠੀ ਪੁਸਤਕ ਲੋਕ ਅਰਪਣ ਕੀਤੀ ਗਈ | ਕਸਬਾ ਹਰਿਆਣਾ ਵਿਖੇ ਜੀ. ਜੀ. ਡੀ. ਐੱਸ. ਡੀ. ਕਾਲਜ ਵਿਖੇ ਹੋਏ ਸ਼ਾਨਦਾਰ ਸਮਾਗਮ ਵਿੱਚ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ | ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.)ਹੁਸ਼ਿਆਰਪੁਰ ਮੈਡਮ ਕਮਲਦੀਪ ਕੌਰ, ਸ. ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੂੰਬਲਾਂ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸ. ਗੁਰਮੀਤ ਹਯਾਤਪੁਰੀ, ਸ਼੍ਰੀ ਅਨੁਪਮ ਰਤਨ ਜੀ ਨੇ ਸ਼ਿਰਕਤ ਕੀਤੀ |ਮੁੱਖ ਸੰਪਾਦਕ ਪਰਦੀਪ ਸਿੰਘ ਮੌਜੀ ਨੇ ਸੱਭ ਨੂੰ ‘ਜੀ ਆਇਆਂ’ ਕਿਹਾ |ਮੰਚ ਸੰਚਾਲਣ ਦੀ ਭੂਮਿਕਾ ਨਿਤਿਨ ਸੁਮਨ ਨੇ ਨਿਭਾਈ |ਪ੍ਰੋਜੈਕਟ ਦੀ ਜਾਣਕਾਰੀ ਨਵੀਆਂ ਕਲਮਾਂ ਨਵੀਂ ਉਡਾਣ ਦੇ ਕੋਆਰਡੀਨੇਟਰ ਉਂਕਾਰ ਸਿੰਘ ਤੇਜੇ ਜੀ ਨੇ ਸੰਖੇਪ ਰੂਪ ਵਿਚ ਦਿੱਤੀ । ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਐਲੀਮੈਂਟਰੀ ਸਿੱਖਿਆ ਵੱਲੋਂ ਬੱਚਿਆਂ ਨੂੰ ਮੁਬਾਰਕਵਾਦ ਦਿੱਤੀ ਜਿਹਨਾਂ ਨੇ ਬਹੁਤ ਹੀ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਟੀਮ ਨਵੀਆਂ ਕਲਮਾਂ ਨਵੀਂ ਉਡਾਣ ਨੂੰ ਪਹਿਲੀ ਕਿਤਾਬ ਲਈ ਮੁਬਾਰਕਵਾਦ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਬੱਚੇ ਸਾਡੇ ਰਾਸ਼ਟਰ ਦਾ ਥੰਮ ਹਨ ਸੋ ਇਹਨਾਂ ਨੂੰ ਜੀਵਨ ਵਿਚ ਸੰਘਰਸ਼ ਕਰਨ ਦੇ ਲਈ ਹਰ ਪੱਖੋਂ ਤਿਆਰ ਕਰਨਾ ਅਧਿਆਪਕਾਂ, ਮਾਪਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸੋ ਬੱਚਿਆਂ ਵਿੱਚ ਚੰਗੇ ਗੁਣਾਂ ਨੂੰ ਵਿਕਸਤ ਕਰਨ ਲਈ ਸਾਨੂੰ ਹਮੇਸ਼ਾ ਵਧੀਆ ਉਪਰਾਲਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ।  ਜਿਹਨਾਂ ਬੱਚਿਆਂ ਦੀਆਂ ਰਚਨਾਵਾਂ ਕਿਤਾਬ ਵਿੱਚ ਛਪੀਆਂ ਹਨ ਉਹਨਾਂ ਨੂੰ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਸਰਟੀਫਿਕੇਟ, ਮੈਡਲਜ  ਨਾਲ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਦੇ ਗਾਈਡ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਆਏ ਹੋਏ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਪ੍ਰੀਤ ਹੀਰ ਅਤੇ ਉਹਨਾਂ ਦੀ ਸਮੁੱਚੀ ਟੀਮ, ਦੋਆਬਾ ਨਿਊਜ਼ ਐਕਸਪ੍ਰੈਸ ਦੇ ਚੀਫ਼ ਐਡੀਟਰ ਸਤੀਸ਼ ਜੌੜਾ ਜੀ , ਨਵੀਆਂ ਕਲਮਾਂ ਨਵੀਂ ਉਡਾਣ ਜ਼ਿਲ੍ਹਾ ਹੁਸ਼ਿਆਰਪੁਰ ਟੀਮ ਮੈਂਬਰ ਸੱਤ ਪ੍ਰਕਾਸ਼, ਰੋਹਿਤ ਕੁਮਾਰ,ਮੈਡਮ ਕੇਵਲ ਕੌਰ,ਮੈਡਮ ਗੀਤਾਂਜਲੀ ਨੇ ਸਮੁੱਚੀ ਵਿਵਸਥਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।