ਮਿਲੀ ਭੁਗਤ ਵਾਲੇ ਆਗੂਆਂ ਵਰਕਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ-ਕਾਲਾ ਢਿੱਲੋਂ 

ਬਰਨਾਲਾ,10,ਜੂਨ/ਕਰਨਪ੍ਰੀਤ ਕਰਨ

/-ਜਿੱਥੇ ਪੰਜਾਬ ਦੀਆਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਇੱਕ ਵੱਡੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਹੈ ਤੇ ਪੰਜਾਬ ਦੇ ਵਿੱਚ ਆਪਣੇ ਸੱਤ ਮੈਂਬਰ ਪਾਰਲੀਮੈਂਟ ਬਣਾਉਣ ਵਿੱਚ ਕਾਮਯਾਬ ਹੋ ਚੁੱਕੀ ਹੈ ਪ੍ਰੰਤੂ ਪਾਰਟੀ ਦੇ ਵਿੱਚ ਹਾਰੀਆਂ ਹੋਈਆਂ ਸੀਟਾਂ ਦੀ ਸਮੀਖਿਆ ਦੇ ਤਹਿਤ ਕਈ ਦਿਗਜ ਕਾਂਗਰਸ ਉੱਤੇ ਗਾਜ ਡਿੱਗ ਸਕਦੀ ਹੈ ਜਿਸ ਵਿੱਚ ਜਿਲ੍ਹਾ ਸੰਗਰੂਰ ਦੀ ਚਰਚਿਤ ਸੀਟ ਦਾ ਜ਼ਿਆਦਾ ਸ਼ੋਰ ਸ਼ਰਾਬਾ ਹੈ ਸੁਖਪਾਲ ਸਿੰਘ ਖਹਿਰਾ ਦੀ ਹਾਰ ਦਾ ਮਾਮਲਾ ਕਾਂਗਰਸ ਪਾਰਟੀ ਲਈ ਵੱਡਾ ਮੁੱਦਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਉੱਤੇ ਰੋਜਾਨਾ ਆਗੂਆਂ ਵਰਕਰਾਂ ਵੱਲੋਂ ਇੱਕ ਦੂਜੇ ਦੀਆਂ ਮਿਲੀ ਭੁਗਤ ਅਤੇ ਗੁਪਤ ਮੀਟਿੰਗਾਂ ਸੰਬੰਧੀ ਮੇਹਣੋ ਮੇਹਣੀ ਹੁੰਦੇ ਦੇਖਿਆ ਜਾ ਰਿਹਾ ਹੈ । 
  ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਪਾਰਟੀ ਦੇ ਹੀ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਉੱਤੇ ਐਕਸ਼ਨ ਲੈਂਦੇਆ ਉਹਨਾਂ ਵੱਲੋਂ ਚੋਣਾਂ ਦੇ ਵਿੱਚ ਕਿਤੇ ਵੀ ਕਮਪੇਨ ਨਾ ਕਰਨ ਨੂੰ ਲੈ ਕੇ ਚਿਤਾਵਨੀ ਪੱਤਰ ਜਾਰੀ ਕੀਤਾ ਗਿਆ ਜਿਸ ਦਾ ਭੰਬੜ ਮੱਚ ਚੁੱਕਿਆ ਹੈ ਭਰੋਸੇਯੋਗ ਸੂਤਰਾਂ ਤਹਿਤ ਉਸੇ ਤਰ੍ਹਾਂ ਸੰਗਰੂਰ ਲੋਕ ਸਭਾ ਹਲਕਾ ਤੋਂ ਚੋਣ ਲੜ ਚੁੱਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਕਾਂਗਰਸ ਹਾਈ ਕਮਾਂਡ ਕੋਲੇ ਚੁੱਕ ਕੇ ਗਏ ਸਵਾਲਾਂ ਦੇ ਮੱਦੇ ਨਜ਼ਰ ਜਲਦ ਹੀ ਜਿਲਾ ਸੰਗਰੂਰ ਬਰਨਾਲਾ ਚ ਕਾਂਗਰਸ ਦੀ ਘਟੀ ਵੋਟ ਅਤੇ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਲਈ ਜਿਲ੍ਹਾ ਪੱਧਰੀ ਮੀਟਿੰਗ ਹੋਣ ਦੀਆਂ ਕਨਸੋਆਂ ਜਾਰੀ ਹਨ !
      ਕਾਂਗਰਸ ਲੰਘੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਬਣੀ ਬਣਾਈ ਜਿੱਤ ਆਖਿਰ ਹਾਰ ਵਿੱਚ ਬਦਲਨ  ਦੇ ਕਾਰਨਾਂ ਨੂੰ ਲੈ ਕੇ ਜਲਦ ਹੀ ਇੱਕ ਜਿਲਾ ਪੱਧਰੀ ਮੀਟਿੰਗ ਕੀਤੀ ਜਾਣ ਦੀ ਸੰਭਾਵਨਾ ਹੈ ਜਿਸ ਵਿੱਚ ਪਿਛਲੇ ਚੋਣਾਂ ਦੌਰਾਨ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਕਿਹੜੇ ਕਿਹੜੇ ਆਗੂਆਂ ਵੱਲੋਂ ਹੋਟਲ ਵਿੱਚ ਜਾ ਕੇ ਆਪ ਦੇ ਇਕ ਸੂਬਾ ਪੱਧਰੀ ਆਗੂ ਨਾਲ ਮੀਟਿੰਗਾਂ ਕੀਤੀਆਂ ਅਤੇ ਕਿੰਨਾਂ ਨੇ ਮਿਲੀ ਭੁਗਤ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਜਿੱਤ ਨੂੰ ਹਾਰ ਵਿੱਚ ਬਦਲਿਆ ਅਤੇ ਚੋਣਾਂ ਤੋਂ ਦੋ ਦਿਨ ਪਹਿਲਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਕੱਢੇ ਗਏ ਰੋਡ ਸ਼ੋ ਦੌਰਾਨ ਜਿਲ੍ਹਾ ਮਹਿਲਾ ਵਿੰਗ ਪ੍ਰਧਾਨ ਸੰਬੰਧੀ ਮਚਿਆ ਬਬਾਲ ਕਿ ਰੰਗ ਲਿਆਵੇਗਾ ਅਤੇ ਕਿਹੜੇ ਸੀਨੀਅਰ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਦੇ ਰੋਡ ਸ਼ੋ ਸਮੇਂ ਹੀ ਵਿਵਾਦ ਬੇਲੋੜਾ ਵਿਵਾਦ ਖੜਾ ਕੀਤਾ ਅਤੇ ਕਿਹੜੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਛੱਡ ਝਾੜੂ ਵਿੱਚ ਜਾਣ ਦੇ ਦਬਕੇ ਮਾਰੇ ਕਾਂਗਰਸ ਪਾਰਟੀ ਦਾ ਬਣਿਆ ਬਣਾਇਆ ਜਿੱਤ ਦਾ ਮਾਹੌਲ ਖਰਾਬ ਕੀਤਾ ਆਦੀ ਮਸਲਿਆਂ ਨੂੰ ਲੈ ਕੇ ਜਲਦ ਹੀ ਜਿਲਾ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਜਿੱਥੇ ਕਾਂਗਰਸੀਆਂ ਦੇ ਦੋਗਲੇ ਚਿਹਰੇ ਸਾਹਮਣੇ ਆਉਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਗੁਪਤ ਮੀਟਿੰਗਾਂ ਕੀਤੇ ਜਾਣ ਦੇ ਖੁਲਾਸੇ ਵੀ ਹੋਣ ਦੀ ਸੰਭਾਵਨਾ ਹੈ  ਜਲਦ ਹੀ ਕਾਂਗਰਸ ਪਾਰਟੀ ਦੀ ਇਸ ਮਹਾਂ ਮੀਟਿੰਗ ਵਿੱਚ ਸਾਰੇ ਮਸਲੇ ਵਿਚਾਰੇ ਜਾ ਸਕਦੇ ਹਨ ! ਇਸ ਸਾਰੇ ਘੰਟਨਾਕ੍ਰਮ ਤਹਿਤ  ਜਿਲ੍ਹਾ ਕਾਂਗਰਸ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਟੇਟ ਤੋਂ ਬਾਹਰ ਹਾਂ ਪਰੰਤੂ ਸੋਸ਼ਲ ਮੀਡਿਆ ਗਰੁਪਾਂ ਚ ਪੈਣੀ ਕਾਵਾਂ ਰੋਲੀ ਨੂੰ ਦੇਖ ਰਿਹਾ ਹਾਂ  ਜਲਦ ਹਾਈ ਕਮਾਂਡ ਦੇ ਹੁਕਮਾਂ ਤਹਿਤ ਦਲ ਬਦਲੂਆਂ,ਕਿਸੇ  ਵਿਰੋਧੀ ਪਾਰਟੀ ਦਿਆਂ ਆਗੂਆਂ ਨਾਲ  ਮਿਲੀ ਭੁਗਤ ਕਰਨ ਵਾਲੇ ਅਹੁਦੇਦਾਰ ਆਗੂਆਂ ਨੂੰ ਕਿਸੇ ਕੀਮਤ ਤੇ  ਬਖਸ਼ਿਆ ਨਹੀਂ ਜਾਵੇਗਾ ਤੇ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ

————————————————-

        ਜਲਦੀ ਆ ਰਿਹਾ ਧਰਮਿਕ ਗੀਤ