ਬਰਨਾਲਾ,30 ਜਨਵਰੀ ਕਰਨਪ੍ਰੀਤ ਕਰਨ/-ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਕੁਲਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਚੰਨਣਵਾਲ ਨੂੰ ਘਰ ਦੀ ਕੱਢੀ ਸ਼ਰਾਬ, ਚਾਲੂ ਭੱਠੀ ਅਤੇ 15 ਕਿੱਲੋ ਲਾਹਣ ਰੱਖਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਮਿਤੀ 30-08-2018 ਨੂੰ ਚੰਨਣਵਾਲ ਤੋਂ ਟੱਲੇਵਾਲ ਨੂੰ ਜਾਂਦੇ ਕੱਚੇ ਰਾਸਤੇ ਪਰ ਪੰਚਾਇਤੀ ਜਮੀਨ ਦੀ ਮੋਟਰ ਪਰ ਕੁਲਦੀਪ ਸਿੰਘ ਨੂੰ ਭੱਠੀ ਚਲਾ ਕੇ ਘਰ ਦੀ ਸ਼ਰਾਬ ਕੱਢਣ ਅਤੇ 15 ਕਿੱਲੋ ਲਾਹਣ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਉਸਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 77 ਮਿਤੀ 30-08-2018, ਜੇਰ ਧਾਰਾ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਮਹਿਲ ਕਲਾਂ ਵਿਖੇ ਦਰਜ਼ ਕੀਤੀ ਗਈ ਸੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਕੁਲਦੀਪ ਸਿੰਘ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਅਕਸਾਈਜ਼ ਇੰਨਸਪੈਕਟਰ ਅਦਾਲਤ ਵਿੱਚ ਲਾਹਣ, ਕਾੜਾ ਅਤੇ ਅਰਕ ਦੇ ਵਿੱਚ ਫਰਕ ਦੱਸਣ ਵਿੱਚ ਅਸਫਲ ਰਿਹਾ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
Related Posts
ਐੱਸ.ਡੀ ਬਰਨਾਲਾ ਦੇ ਐਨਐਸਐਸ ਵਿਭਾਗ ਨੇ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ
ਆਖ਼ਰੀ ਦਿਨ ਐਨਐਸਐਸ ਵਲੰਟੀਅਰਾਂ ਨੂੰ ਪਲਾਸਟਿਕ ਦੇ ਨੁਕਸਾਨ ਦੀ ਜਾਗਰੂਕ ਸਬੰਧੀ ਲਘੂ ਫ਼ਿਲਮ ਦਿਖਾਈ ਬਰਨਾਲਾ 3 ਅਕਤੂਬਰ /ਕਰਨਪ੍ਰੀਤ ਕਰਨ /–…
ਵਿਰਾਟ ਕੋਹਲੀ 379 ਮਿੰਟ ਤੱਕ ਕ੍ਰੀਜ਼ ‘ਤੇ ਡਟੇ ਰਹੇ, ਇਸ ਵਾਰ ਆਪਣਾ ਹੀ ਰਿਕਾਰਡ ਤੋੜਨ ਦਾ ਮੌਕਾ
India vs South Africa Test Match Virat Kohli: ਟੀਮ ਇੰਡੀਆ 26 ਦਸੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਇਸ ਸੀਰੀਜ਼…
ਨਿਊਜ਼ੀਲੈਂਡ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਪਹਿਲੇ ਟੈਸਟ ‘ਚ ਅਜਿੰਕਿਆ ਰਹਾਣੇ ਹੋਣਗੇ ਕਪਤਾਨ
India Tests Squad Against NZ: ਨਿਊਜ਼ੀਲੈਂਡ ਖਿਲਾਫ 25 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ 16 ਮੈਂਬਰੀ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਹੈ।…