ਬੁਢਲਾਡਾ, (ਦਵਿੰਦਰ ਸਿੰਘ ਕੋਹਲੀ) : ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬੁਢਲਾਡਾ ਦੀ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ਅਲੋਚਨਾਂ ਕਰਦਿਆ ਬੁਲਾਰਿਆਂ ਨੇ ਕਿਹਾ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਲਗਾਤਾਰ ਗਲਤ ਨੀਤੀ ਅਪਨਾਈ ਹੋਈ ਹੈ ਅਤੇ ਇਹ ਨੀਤੀ ਜਿਥੇ ਪੈਨਸ਼ਨਰਾ ਤੇ ਮੁਲਜਮਾਂ ਦਾ ਨੁਕਸਾਨ ਕਰ ਰਹੀ ਹੈ ਉਥੇ ਇਹ ਸੂਬੇ ਦੀ ‘ਆਪ’ ਸਰਕਾਰ ਲਈ ਖੁਦ ਵੀ ਘਾਤਕ ਸਾਬਤ ਹੋ ਰਹੀ ਹੈ ਜਿਸਦਾ ਅੰਦਾਜ ਹੁਣੇ ਆਏ ਲੋਕ ਸਭਾਂ ਚੋਣਾਂ ਦੇ ਨਤੀਜਿਆ ਤੋਂ ਲਗਾਇਆ ਜਾ ਸਕਦਾ ਹੈ।ਪ੍ਰਧਾਨ ਗੁਰਚਰਨ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਨਰੇਸ਼ ਕੁਮਾਰ ਨੇ ਦੱਸਿਆ ਕਿ ਸਮੂਹ ਪੈਨਸ਼ਨਰਾਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦਾ 01-01- 2016 ਤੋਂ ਜੂਨ 2021 ਤੱਕ ਪੈਨਸ਼ਨ ਰੀਵਾਇਜ ਦਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤਾ 50 ਫੀਸਦੀ ਕੀਤਾ ਜਾਵੇ, 2:59 ਗੁਣਾਂਕ ਨਾਲ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਜੁਲਾਈ 2020 ਤੋਂ ਕੇਂਦਰ ਦੀ ਥਾਂ ਪੰਜਾਬ ਸਰਕਾਰ ਦੇ ਸਕੇਲ ਲਾਗੂ ਕੀਤੇ ਜਾਣ ਅਤੇ ਹਾਈ ਕੋਰਟ ਦੇ ਫੈਸਲੇ ਅਨੁਸਾਰ ਕਮਿਊਟਿਡ ਪੈਨਸ਼ਨਰਾਂ ਦੀ ਰਿਕਵਰੀ ਦਾ 10 ਸਾਲ ਕੀਤਾ ਜਾਵੇ ਜੋ ਕਿ ਪਹਿਲਾਂ 15 ਸਾਲ ਹੈ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ਼ੁਭਾਸ਼ ਨਾਗਪਾਲ, ਜਰਨੈਲ ਸਿੰਘ ,ਸੁਰਿੰਦਰ ਸ਼ਰਮਾਂ, ਕੁਲਦੀਪ ਸਿੰਘ, ਸਿਆਮ ਸੁੰਦਰ ਸ਼ਰਮਾ, ਮਾ: ਟੇਕ ਸਿੰਘ, ਹਰਬੰਸ ਸਿੰਘ, ਕਰਮ ਸਿੰਘ, ਗੁਰਚਰਨ ਸਿੰਘ ਔਲਖ, ਅਜਮੇਰ ਸਿੰਘ ਪ੍ਰਿੰਸੀਪਲ, ਗੋਪਾਲ ਚੰਦ ਰਤੀਆ, ਮਿੱਤ ਸਿੰਘ, ਬਲਵੀਰ ਸਿੰਘ ਸਰਾਂ, ਡਾ: ਨਾਮਦੇਵ ਸਿੰਘ, ਵਿਜੇ ਕੁਮਾਰ ਪ੍ਰਿੰਸੀਪਲ, ਬਹਾਲ ਸਿੰਘ, ਰਘੂ ਨਾਥ ਸਿੰਗਲਾ, ਅਭਿਨਾਸ਼ ਸੂਦ, ਹਰਦੇਵ ਸਿੰਘ, ਬਾਲ ਮੁਕੰਦ ਸ਼ਰਮਾ ਆਦਿ ਅਤੇ ਹੋਰ ਆਗੂ ਮੌਜੂਦ ਸਨ।