ਸਰਦੂਲਗੜ 26 ਜੁਲਾਈ ਗੁਰਜੰਟ ਬਾਜੇਵਾਲੀਆ
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਪੂਰੀ ਤਰ੍ਹਾਂ ਗਰੀਬ ਅਤੇ ਕਿਸਾਨ ਅਤੇ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵਾਲਾ ਹੈ। ਇੱਕ ਵਿਰੋਧੀਆਂ ਵੱਲੋਂ ਇਸ ਬਜਟ ਨੂੰ ਨਕਾਰਿਆ ਜਾ ਰਿਹਾ ਹੈ ਕਾਰਨ ਇਹ ਕੋਈ ਵੀ ਨਵਾਂ ਟੈਕਸ ਨਾ ਲਗਾ ਕੇ  ਜਰੂਰਤ ਦੀਆਂ ਚੀਜ਼ਾਂ ਸਸਤੀਆਂ ਕਰ ਕੇ ਅਨੋਖਾ ਬਜਟ ਪੇਸ਼ ਕੀਤਾ। ਇਸ ਨੂੰ ਲੈ ਕੇ ਪਰਮਜੀਤ ਸਿੰਘ ਮੰਨਾ ਨੇ ਕਿਹਾ ਹੈ ਕਿ ਕੀ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਦੇਸ਼ ਲਈ ਕੇਂਦਰ ਸਰਕਾਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਨੂੰ ਪੂਰਾ ਕਰਨ ਵਾਲਾ ਹੈ ਜਿਸ ਵਿੱਚ ਆਉਣ ਵਾਲਾ ਭਾਰਤ ਕਿਹੋ ਜਿਹਾ ਹੋਵੇਗਾ ਇਸ ਤੇ ਜ਼ੋਰ ਦਿੱਤਾ ਗਿਆ ਹੈ ਇਹ ਬਜਟ ਦੇਸ਼ ਅਤੇ ਗਰੀਬ ਹਿੱਤ ਲਈ ਹੈ ਇਸ ਬਜਟ ਤੋਂ ਇੱਕ ਆਸ ਵੱਜੀ ਹੈ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਦੇਸ਼ ਭਾਰਤ ਨੂੰ ਆਰਥਿਕ ਖੇਤੀ ਪ੍ਰਯੋਗ ਵਪਾਰ ਵਿੱਚ ਮੋਹਰੀ ਬਣਾ ਕੇ ਨਵੀਆਂ ਨਵੀਆਂ ਨੀਤੀਆਂ ਅਤੇ ਪ੍ਰੋਗਰਾਮ ਲੈ ਕੇ ਆ ਰਹੀ ਹੈ। ਉਹਨਾਂ ਕਿਹਾ ਕਿ ਬਜਟ ਵਿੱਚ ਕਿਸੇ ਵੀ ਵਸਤੂ ਨੂੰ ਮਹਿੰਗਾ ਨਹੀਂ ਕੀਤਾ ਗਿਆ ਅਤੇ ਲੋਕਾਂ ਨੂੰ ਸਸਤੀਆਂ ਜਰੂਰਤ ਦੀਆਂ ਚੀਜ਼ਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਦੇਸ਼ ਬਜਟ ਵਿੱਚ ਕਿਸਾਨੀ ਅਤੇ ਪੰਜਾਬ ਪ੍ਰਤੀ ਚੁੱਪ ਰਹਿਣ ਦੇ ਦੋਸ਼ ਲਗਾਏ ਜਾ ਰਹੇ ਹਨ ਪਰ ਹਕੀਕਤ ਵਿੱਚ ਇਹ ਨਹੀਂ ਹੈ ਇਹ ਬਜਟ ਕਿਸੇ ਸੂਬੇ ਜਾਂ ਇੱਕ ਇਲਾਕੇ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਹੈ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਪਹਿਲਾਂ ਦੇ ਕਾਰਜ ਕਾਲ ਅਤੇ ਤੀਜੇ ਪੜਾਅ ਦੀ ਸ਼ੁਰੂਆਤ ਵਿੱਚ ਹੀ ਦੇਸ਼ ਨੂੰ ਵਿਕਸਿਤ ਕਰਕੇ ਅਯੋਗ ਵਪਾਰ ਸਾਇੰਸ ਟੈਕਨਾਲੋ ਜੀ ਸਿੱਖਿਆ ਅਤੇ ਹਮਖਿਆਲੀ ਦੇਸ਼ਾਂ ਨਾਲ ਕਾਰੋਬਾਰ ਲਈ ਹੱਥ ਵਧਾਉਣ ਦੇ ਕੀਤੇ ਯਤਨ ਦੇਸ਼ ਦੀ ਮਜਬੂਤੀ ਲਈ ਹੈ ਇਸ ਵਿੱਚ ਚੀਨੀ ਨਿਵੇਸ਼ ਨੂੰ ਵੀ ਖੁੱਲ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਬਜਟ ਦਾ ਕਿਸੇ ਵੀ ਤਰਹਾਂ ਵਿਰੋਧ ਨਹੀਂ ਕੀਤਾ ਜਾ ਸਕਦਾ ਪਰ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਨੂੰ ਭੰਡਣ ਲਈ ਇਹੋ ਜਿਹੇ ਦੋਸ਼ ਲਗਾ ਕੇ ਬਜਟ ਨੂੰ ਦੇਸ਼ ਵਿਰੋਧੀ ਬਣਾ ਰਹੀਆਂ ਹਨ। ਉਨਾ ਕਿਹਾ ਕਿ ਬਜਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਸਿਤ ਭਾਰਤ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਵੱਲ ਵੱਡਾ ਕਦਮ ਹੈ। ਤੋਂ ਇਲਾਵਾ ਨੌਜਵਾਨ ਵਰਗ ਲਈ ਕਿੱਤਾ ਮੁਖੀ ਕੋਰਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਬਜਟ ਵਿੱਚ ਮੈਟਰੋ ਉਦਯੋਗ ਨੂੰ ਵੀ ਤਰਜੀਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਉਨਤ ਭਾਰਤ ਅਗਾਂਹ ਵਧੂ ਭਾਰਤ ਨਵੀਂ ਤਕਨੀਕ ਦੇ ਭਾਰਤ ਅਤੇ ਸਮੁੱਚੇ ਵਰਗਾਂ ਦੇ ਵਿਕਾਸ ਤਰੱਕੀ ਵਿਦਿਆਰਥੀਆਂ ਲਈ ਵਿਦੇਸ਼ੀ ਅਤੇ ਉੱਚ ਸਿੱਖਿਆ ਪੜ੍ਹਾਈ ਕਰਨ ਲਈ 10 ਲੱਖ ਰੁਪਏ ਦਾ ਕਰਜ਼ਾ ਮੁਹਆ ਕਰਾਉਣ ਦੀ ਸਹੂਲਤ ਵਾਲਾ ਹੈ। ਇਸ ਬਜਟ ਵਿੱਚ ਦੇਸ਼ ਦੇ ਚੌ ਪਾਸੋਂ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ ਹਰ ਵਰਗ ਹਰ ਸੂਬੇ ਹਰ ਕੋਨੇ ਦਾ ਵਿਕਾਸ ਅਤੇ ਵਿਕਸਿਤ ਭਾਰਤ ਦੀ ਇਸ ਬਜਟ ਅਧੀਨ ਨਵੀਂ ਸ਼ੁਰੂਆਤ ਹੋਵੇਗੀ।
ਫੋਟੋ03 ਫਾਈਲ ਫੋਟੋ ਪਰਮਜੀਤ ਸਿੰਘ ਮੰਨਾ