ਹਰਸਿਮਰਤ ਬਾਦਲ ਨੂੰ ਚੋਥੀ ਵਾਰ ਟਿਕਟ ਮਿਲਣ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਸ਼੍ਰੌਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਥੀ ਵਾਰ ਉਮੀਦਵਾਰ ਐਲਾਣਨ ਦੀ ਖੁਸ਼ੀ ਵਿੱਚ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਵਿੱਚ ਅੱਜ ਭੀਖੀ ਰੋਡ, ਬੁਢਲਾਡਾ ਚੋਣ ਦਫਤਰ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।  ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਇਸ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਐੱਮ.ਪੀ ਅਤੇ ਮੰਤਰੀ ਦੌਰਾਨ ਬਠਿੰਡਾ-ਮਾਨਸਾ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਲੋਕ ਭਾਰੀ ਵੋਟਾਂ ਨਾਲ ਜਿਤਾ ਕੇ ਪੰਜਾਬ ਦੀ ਧੀ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਣਗੇ।  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕੌਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ, ਕੁਲਦੀਪ ਸ਼ਮਾਰ,ਸ਼ਾਮ ਲਾਲ ਧਲੇਵਾਂ,ਤਾਰੀ ਫੌਜੀ ਐਮ.ਸੀ.,ਬਿੰਦਰੀ ਐਮ.ਸੀ.,ਸੁਰਜੀਤ ਸਿੰਘ ਟੀਟਾ,ਮੇਜਰ ਕੁਲਵੰਤ ਸਿੰਘ, ਗੁਰਦਿਆਲ ਸਿੰਘ, ਜਸਵੀਰ ਸਿੰਘ ਜੱਸੀ ਯੂਥ ਪ੍ਰਧਾਨ, ਬਲਵਿੰਦਰ ਸਿੰਘ,ਜਥੇਦਾਰ ਤਾਰਾ ਸਿੰਘ ਬਿਰਦੀ, ਭੁਪਿੰਦਰ ਸਿੰਘ ਨੰਬਰਦਾਰ, ਬਿੱਟੂ ਮਿਸਤਰੀ,ਸ਼ਿੰਦਰਪਾਲ ਸਿੰਘ ਸ਼ਿੰਦੀ ,ਬਲਵਿੰਦਰ ਸਿੰਘ ਕਾਕਾ ਕੋਚ, ਦਿਲਰਾਜ ਸਿੰਘ ਰਾਜੂ, ਐਡਵੋਕੇਟ ਗੁਰਚਰਨ ਸਿੰਘ ਅਨੇਜਾ,ਗੁਰਚਰਨ ਸਿੰਘ ਝਲਬੂਟੀ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।