ਪਵਨ ਸੇਵਾ ਸੰਮਤੀ (ਰਜਿ) ਬਰਨਾਲਾ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ ਸੌਂ ਫੀਸਦੀ ਰਿਹਾ 


ਬਰਨਾਲਾ,22,ਅਪ੍ਰੈਲ/ ਕਰਨਪ੍ਰੀਤ ਕਰਨ /
ਸਕੂਲ ਫ਼ਾਰ ਡਿਫਰੈਟਲੀ ਏਬਲਡ ਚਿਲਡਰਨ ਪਵਨ ਸੇਵਾ ਸੰਮਤੀ (ਰਜਿ) ਬਰਨਾਲਾ ਦਾ ਦਸਵੀਂ ਕਲਾਸ ਦਾ ਨਤੀਜਾ ਸੌਂ ਫੀਸਦੀ ਰਿਹਾ। ਜਿਸ ਵਿੱਚ ਅਨਮੋਲ ਕੌਰ ਨੇ 82% ਨੰਬਰ ਲੈਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਲਖਵਿੰਦਰ ਕੌਰ ਨੇ 81% ਨੰਬਰ ਲੈਕੇ ਦੂਜਾ ਸਥਾਨ ਪ੍ਰਾਪਤ ਕੀਤਾ, ਵਿਜੈ ਕਾਕੜੀਆ ਅਤੇ ਕਿਨਸੂ਼ ਕੁਮਾਰੀ ਨੇ 80% ਨੰਬਰ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕਾਸਲ, ਪ੍ਰਧਾਨ ਪ੍ਰਵੀਨ ਕੁਮਾਰ ਬੈਂਕ ਵਾਲੇ, ਸੀਨੀਅਰ ਵਾਈਸ ਪ੍ਰਧਾਨ ਸੁਨੀਲ ਜੀਂਦਲ, ਵਾਈਸ ਪ੍ਰਧਾਨ ਪ੍ਰਵੀਨ ਸਿੰਗਲਾ, ਜਨਰਲ ਸਕੱਤਰ ਵਰੁਣ ਬੱਤਾ, ਕੈਸ਼ੀਅਰ ਸੁਭਾਸ ਗਰਗ, ਜੋਆਇੰਟ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ, ਪ੍ਰੈਸ ਸਕੱਤਰ ਸੰਜੀਵ ਢੰਡ, ਐਕਟਿਵ ਮੈਂਬਰ ਹਿਮਾਂਸ਼ੂ ਕਾਂਸਲ, ਸੰਦੀਪ ਮੋਦੀ, ਪੁਨੀਤ ਜੈਨ, ਪ੍ਰਿੰਸੀਪਲ ਦੀਪਤੀ ਸ਼ਰਮਾ ਜੀ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਚੇਅਰਮੈਨ ਰਾਜੇਸ ਕਾਂਸਲ ਜੀ ਨੇ ਕਿਹਾ ਕਿ ਇਹ ਸਕੂਲ ਸਟਾਫ ਅਤੇ ਬੱਚਿਆਂ ਦੀ ਮਿਹਨਤ ਦਾ ਫਲ ਹੈ ਉਹਨਾਂ ਪ੍ਰਿੰਸੀਪਲ ਦੀਪਤੀ ਸ਼ਰਮਾ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ।