ਐੱਸ ਐੱਸ ਇੰਟਰਨੈਸ਼ਨਲ ਸਕੂਲ ਦੀ ਮਾਨਤਾ ਪਹਿਲਾਂ ਵਾਂਗ ਬਹਾਲ-ਪ੍ਰਿੰਸੀਪਲ ਜਸਵਿੰਦਰ ਕੌਰ


ਬਰਨਾਲਾ,22,ਅਪ੍ਰੈਲ/ ਕਰਨਪ੍ਰੀਤ ਕਰਨ  /
-ਐੱਸ ਐੱਸ ਇੰਟਰਨੈਸ਼ਨਲ ਸਕੂਲ ਦੀ ਮਾਨਤਾ ਪਹਿਲਾਂ ਵਾਂਗ ਬਹਾਲ ਹੈ ਮਾਨਤਾ ਉੱਪਰ ਕੋਈ ਪ੍ਰਭਾਵ ਨਹੀਂ ਸਾਰੀਆਂ ਕਲਾਸਾਂ ਦੇ ਆਏ ਨਤੀਜਿਆਂ ਦੇ ਐਲਾਨ ਤੋਂ ਬਾਅਦ ਵੱਡੀ ਗਿਣਤੀ  ਵਿੱਚ ਬੱਚਿਆਂ ਦੇ ਮਾਪਿਆਂ ਨੇ ਨਵੇਂ ਦਾਖਲੇ ਕਰਵਾਏ ਜਾ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਸਾਲ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾਵੇਗੀ, ਜਦਕਿ ਸਕੂਲ ਫੀਸ ਪਹਿਲਾਂ ਹੀ ਹੋਰਾਂ ਸਕੂਲਾਂ ਦੇ ਮੁਕਾਬਲੇ ਬਹੁਤ ਘੱਟ ਹਨ। ਉਹਨਾਂ ਦੱਸਿਆ ਕਿ ਮਾਪੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਚ ਦਾਖਲ ਕਰਾਉਣ ਦਾ ਜੋ ਉਤਸ਼ਾਹ ਦਿਖਾ ਰਹੇ ਹਨ, ਉਹ ਹਰ ਸਾਲ ਆ ਰਹੇ ਚੰਗੇ ਨਤੀਜੇ ਤੇ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਸਖਤ ਮਿਹਨਤ ਦਾ ਨਤੀਜਾ ਹੈ।

           ਉਹਨਾਂ ਦੱਸਿਆ ਕਿ ਪਿਛਲੇ ਦਿਨੀ ਦਫਤਰ ਜ਼ਿਲਾ ਸਿੱਖਿਆ ਅਫਸਰ ਬਰਨਾਲਾ ਵੱਲੋਂ 21ਸਕੂਲਾਂ ਦੀ ਮਾਨਤਾ ਸੰਬੰਧੀ ਜੋ ਕਾਗਜਾਤ ਮੰਗੇ ਸਨ ਸਾਰੇ ਦਰੁਸਤ ਪਾਏ ਗਏ ਸਕੂਲਾਂ ਦੀ ਬੇਨਤੀ ਪ੍ਰਵਾਨ ਕਰਨ ਤੇ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਹਨਾਂ ਸਕੂਲਾਂ ਦੀ ਮਾਨਤਾ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇੰਨਾ ਸਕੂਲਾਂ ਦੀ ਮਾਨਤਾ ਉੱਪਰ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਸੋ  ਆਪਣੇ ਬੱਚਿਆਂ ਦੇ ਸੁਨਹਿਰੇ ਅਤੇ ਉੱਜਵਲ ਭਵਿੱਖ ਲਈ ਬਿਨਾਂ ਕਿਸੇ ਹਿਚਕਿਚਾਹਟ ਅਤੇ ਮਾਨਤਾ ਰੱਦ ਦੇ ਭਰਮ ਨੂੰ ਮਨਾ ਵਿੱਚੋਂ ਕੱਢਦੇ ਹੋਏ ਵੱਧ ਤੋਂ ਵੱਧ ਦਾਖ਼ਲਾ ਕਰਵਾਓ। ਐਸ.ਐਸ ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਦੀ  ਮੈਨੇਜ਼ਮੈਂਟ ਹਰ ਸਮੇਂ ਸੇਵਾ ਚ ਹਾਜਿਰ ਹੈ ਵਧੀਆ ਢੰਗ ਨਾਲ,ਗਤੀਵਿਧੀਆਂ, ਮੁਕਾਬਲੇ ਆਦਿ ਰਾਹੀਂ ਪੜ੍ਹਾਈ ਕਰਵਾਉਣਾ ਹੀ ਸਕੂਲ ਦਾ ਹਮੇਸ਼ਾ ਤੋਂ ਮੁੱਖ ਮੰਤਵ ਰਿਹਾ ਹੈ