ਮਾਨਸਾ 24ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ ਸੀਪੀਆਈ ਐਮਐਲ ਲਬਰੇਸ਼ਨ ਦੀ ਸ਼ਹਿਰ ਕਮੇਟੀ ਦੀ ਮੀਟਿੰਗ ਕਾਮਰੇਡ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਸ਼ੋਤਮ  ਸ਼ਰਮਾ ਅਤੇ ਬਲਵਿੰਦਰ ਕੌਰ ਖਾਰਾ ਸੂਬਾ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੀਟਿੰਗ ਦੀ ਕਾਰਵਾਈ ਪ੍ਰੈਸ ਰਿਲੀਜ਼ ਕਰਦੇ ਹੋਏ ਸ਼ਹਿਰੀ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਨਿਖੇਦੀ ਕੀਤੀ ।ਉਹਨਾਂ ਆਖਿਆ ਕਿ ਕੇਂਦਰੀ ਬਜਟ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਹੈ ਜਿਸ ਦਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।ਇਸ ਬਜਟ ਵਿੱਚ ਨਾ ਹੀ ਮਨਰੇਗਾ ਬਜਟ ਵਿੱਚ ਕੋਈ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਮਜ਼ਦੂਰਾਂ ਦੇ ਘਰਾਂ ਲਈ ਰਾਸੀ ਸੱਤ ਲੱਖ ਰੁਪਏ ਪ੍ਰਤੀ ਪਰਿਵਾਰ ਕਰਨ ਦੀ ਮੰਗ ਮੰਨੀ ਗਈ ਹੈ। ਕਿਸਾਨਾਂ ਲਈ ਸੀ ਟੂ ਪਲੱਸ  ਦੇ ਆਧਾਰ ਤੇ ਫਸਲਾਂ ਦੀ ਐਮਐਸਪੀ ਕਿਸਾਨਾਂ ਮਜ਼ਦੂਰਾਂ ਦੀ ਕਰਜ ਮਾਫੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਅਗਨੀਵੀਰ ਯੋਜਨਾ ਨੂੰ ਰੱਦ ਕਰਨਾ ਕੇਂਦਰ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ 30 ਲੱਖ ਪੋਸਟਾਂ ਨੂੰ ਭਰਨ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਸਬੰਧੀ ਵਿੱਤ ਮੰਤਰੀ ਨੇ ਕੋਈ ਹੁੰਗਾਰਾ ਨਹੀਂ ਭਰਿਆ ਸਿੱਖਿਆ ਤੇ ਸਿਹਤ ਬਜਟ ਵਿੱਚ ਲੋੜੀਂਦਾ ਵਾਧਾ ਨਹੀਂ ਕੀਤਾ ਗਿਆ। ਸ਼ਹਿਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼ਹਿਰ ਵਿੱਚ  ਸਿਵਰੇਜ,ਅਵਾਰਾ ਪਸ਼ੂਆਂ ਨਸ਼ੇ ਅਤੇ ਵਿਗੜ ਰਹੀ ਵਿਵਸਥਾ ਸਬੰਧੀ ਲਿਬਰੇਸ਼ਨ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਗਗਨਦੀਪ ਸਿਰਸੀਵਾਲਾ,ਮੇਜਰ ਸਿੰਘ ਸਰਪੰਚ,ਗੋਰਾ ਲਾਲ ਅਤਲਾ ਸੁਖਚਰਨ ਦਾਨੇਵਾਲੀਆ ਕ੍ਰਿਸ਼ਨਾ ਕੌਰ ਬਲਜਿੰਦਰ ਕੌਰ ਪਰਮਜੀਤ ਕੌਰ ਰਜਿੰਦਰ ਸਿੰਘ ਗੋਬਿੰਦ ਰਾਮ ਰਕਸ਼ਾ ਦੇਵੀ ਹਰਮੀਤ ਸਿੰਘ ਸ਼ਿਵ ਦੱਤ ਸਿੰਘ ਸਤਪਾਲ ਭੈਣੀ ਅਤੇ ਪੁਰਸ਼ੋਤਮ ਕੁਮਾਰ ਸ਼ਾਮਿਲ ਹੋਏ