ਸ਼ਾਹਕੋਟ 25 ਜੁਲਾਈ ਪੰਜਾਬ ਇੰਡੀਆ ਨਿਊਜ਼ ਵਾਈਸ ਰਿਕਾਰਡਸ ਅਤੇ ਅਜੇ ਮਾਨ ਦੀ ਪੇਸ਼ਕਸ਼ ਲਖਵੀਰ ਵਾਲੀਆ ਦਾ ਨਵਾਂ ਗੀਤ “ਰੱਬ ਦੇ ਰੰਗ” ਬਹੁਤ ਜਲਦ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਾਂਗੇ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਸੋਨੂੰ ਮੱਟੂ ਜੀ ਨੇ ਦੱਸਿਆ ਕਿ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਦੀ ਆਵਾਜ਼ ਵਿੱਚ ਬਹੁਤ ਪਿਆਰਾ ਗੀਤ “ਰੱਬ ਦੇ ਰੰਗ” ਵਾਈਸ ਰਿਕਾਰਡਸ ਦੇ ਬੈਨਰ ਹੇਠ ਅਤੇ ਅਜੇ ਮਾਨ ਦੀ ਦੇਖ ਰੇਖ ਵਿੱਚ ਤਿਆਰ ਕੀਤਾ ਗਿਆ ਅਤੇ ਬਹੁਤ ਜਲਦ ਹੀ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ ਅਤੇ ਇਸ ਮੌਕੇ ਲੋਕ ਗਾਇਕ ਲਖਵੀਰ ਵਾਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੀਤ ਬਾਵਾ ਸਾਂਈ ਉੱਗੀ ਵਾਲੇ ਅਤੇ ਸਾਂਈ ਗੋਪੀ ਜੀ ਤਲਵੰਡੀ ਭਰੋਂ ਵਾਲਿਆਂ ਦੇ ਆਸ਼ੀਰਵਾਦ ਨਾਲ ਹੀ ਰਿਕਾਰਡ ਕੀਤਾ ਗਿਆ ਹੈ ਅਤੇ ਇਸ ਗੀਤ ਦੇ ਬੋਲ ਡਾਕਟਰ ਸਾਬੀ ਸੈਦੋਵਾਲ ਨੇ ਬਹੁਤ ਹੀ ਵਧੀਆ ਚੁੱਣ-ਚੁੱਣ ਕੇ ਸ਼ਬਦਾਂ ਨੂੰ ਲਿਖਿਆ ਹੈ ਅਤੇ ਇਸ ਗੀਤ ਦੇ ਕੱਲੇ ਕੱਲੇ ਬੋਲ ਨੂੰ ਇੱਕ ਮਾਲਾ ਦੇ ਰੂਪ ਵਿੱਚ ਪਰੋ ਕੇ ਸੰਗੀਤਿਕ ਤਰੰਗਾਂ ਦੇ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਰਵਿੰਦਰ ਮਾਲੜੀ ਜੀ ਨੇ ਜੋ ਬਹੁਤ ਹੀ ਸਲਾਉਣ ਯੋਗ ਹਨ ਅਤੇ ਸਪੈਸ਼ਲ ਧੰਨਵਾਦ ਐਡਵੋਕੇਟ ਸੁਰਿੰਦਰ ਖੀਵਾ, ਹਰਜਿੰਦਰ ਕਾਹਲਵਾਂ, ਕੁਲਦੀਪ ਮੋਠਾਵਾਲ, ਬਿੰਦਰੀ ਬੇਗਮਪੁਰੀ ਅਤੇ ਬੂਟਾ ਖਹਿਰਾ ਜੀ ਦਾ ਹੈ ਜਿਹਨਾਂ ਦੇ ਸਹਿਯੋਗ ਨਾਲ ਇਹ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਮਾਤਾ ਦੀਆਂ ਭੇਟਾਂ,  ਪੀਰਾਂ ਦੇ ਭਜਨ, ਪੰਜਾਬੀ ਟੈਲੀ ਫ਼ਿਲਮਾਂ ਵਿੱਚ ਕੀਤੀ ਐਕਟਿੰਗ ਨੂੰ ਪਸੰਦ ਕੀਤਾ ਹੈ ਉਸੇ ਤਰ੍ਹਾਂ ਇਸ ਧਾਰਮਿਕ ਸੱਭਿਆਚਾਰਕ ਲੋਕ ਤੱਥ ਗੀਤ ਨੂੰ ਵੀ ਪਿਆਰ ਦਿਓਗੇ ਅਤੇ ਇਸ ਗੀਤ ਦੀ ਵੀਡੀਓ ਸੋਨੂ ਮੱਟੂ ਜੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਵਧੀਆ ਲੋਕੇਸ਼ਨਾਂ ਉੱਤੇ ਫ਼ਿਲਮਾਂ ਕੇ ਤਿਆਰ ਕੀਤੀ ਗਈ ਹੈ ਡੀਓਪੀ ਕੁਲਦੀਪ ਕੁੰਦਲ ਵੱਲੋਂ ਕੀਤੀ ਗਈ ਹੈ ਅਤੇ ਮੇਕਅਪ ਮੈਡਮ ਰੇਨੂ ਜੀ ਨੇ ਕੀਤਾ ਹੈ ਅਤੇ ਡਿਜ਼ਾਇਨਿੰਗ ਆਰ ਬੀ ਐਡੀਟਜ਼ ਵੱਲੋਂ ਕੀਤੀ ਗਈ ਹੈ ਅਤੇ ਸੋਨੂ ਮੱਟੂ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਇਹ ਗੀਤ ਫਾਸਟਵੇ ਕੇਵਲ ਦੇ ਫ਼ਿਦਾ ਚੈਨਲ ਨੰਬਰ 492 ਤੇ ਚੱਲ ਰਹੇ ਪ੍ਰੋਗਰਾਮ “ਦਰ ਤੇ ਰੌਣਕਾਂ” ਜੋ ਰੋਜ਼ਾਨਾ ਸ਼ਾਮ 7:30 ਵਜੇ ਚੱਲਦਾ ਹੈ ਉਸ ਪ੍ਰੋਗਰਾਮ ਵਿੱਚ ਲਖਵੀਰ ਵਾਲੀਆ ਦਾ ਪੂਰਾ ਗੀਤ “ਰੱਬ ਦੇ ਰੰਗ” ਹਰ ਰੋਜ਼ ਦਿਖਾਇਆ ਜਾਵੇਗਾ