ਸੀਵਰੇਜ ਸਮੱਸਿਆ ਦੇ ਹੱਲ ਲਈ ਅਫਸਰਾਂ ਦੀ ਲਾਮ ਲਸ਼ਕਰ ਪਹੁੰਚਣ ਨਾਲ ਸ਼ਹਿਰ ਵਾਸੀਆਂ ਨੂੰ ਜਲਦੀ ਹੱਲ ਦੀ ਉਮੀਦ ਪਰ ਕੰਮ ਸ਼ੁਰੂ ਨਹੀ ਹੋਇਆ ਜਿਸ ਕਾਰਣ ਸ਼ਹਿਰ ਵਾਸੀ ਮਾਯੂਸ਼ੀ ਵਿੱਚ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-ਅੱਜ ਧਰਨੇ ਦੀ ਸਫਲਤਾ ਹੀ ਕਹੀ ਜਾ ਸਕਦੀ ਕਿ ਧਰਨੇ ਤੇ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਵਿੱਚ ਵੋਇਸ ਆਫ ਮਾਨਸਾ ਦੇ ਸੀਨੀਅਰ ਆਗੂ ਸ਼ਾਮਲ ਹੋਏ ਲੱਗਦਾ ਉਹਨਾਂ ਨੂੰ ਹੈ ਕਿ ਕਿਤੇ ਸਾਡੇ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਮਸਲੇ ਦਾ ਹੱਲ ਨਿਕਲ ਜਾਵੇਗਾ।ਇਸ ਲਈ ਅੱਜ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਵਿੱਚ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ,ਸੀਨੀਅਰ ਯੁਵਾ ਨੇਤਾ ਹਰਿੰਦਰ ਮਾਨਸ਼ਾਹੀਆਂ.ਲਖਵਿੰਦਰ ਮੂਸਾ,ਨਰਿੰਦਰ ਸਿੰਗਲ ਅਤੇ ਜਗਦੀਪ ਸਿੰਘ ਤੋਤੀ ਮਾਨਸਾ ਖੁਰਦ ਅੱਜ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਵਿੱਚ ਸ਼ਾਮਲ ਹੋਏ।
ਧਰਨੇ ਦੀ ਸ਼ੁਰੂਆਤ ਕਰਦਿਆਂ ਭੁੱਖ ਹੜਤਾਲ ਵਿੱਚ ਸ਼ਾਮਲ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਜਿਵੇਂ ਜਿਵੇਂ ਧਰਨੇ ਦਾ ਸਮਾਂ ਲੰਮਾ ਹੁੰਧਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਦਾ ਸਬਰ ਦਾ ਘੁੱਟ ਵੀ ਭਰਦਾ ਜਾ ਰਿਹਾ ਹੈ ਪਰ ਇਹ ਵੀ ਤਸੱਲੀ ਦੀ ਗੱਲ ਹੈ ਕਿ ਪ੍ਰਸਾਸ਼ਨ ਵੱਲੋਂ ਆਪਣੀਆਂ ਕੋਸ਼ਿਸ਼ਾ ਨੂੰ ਤੇਜ ਕੀਤਾ ਜਾ ਰਿਹਾ ਹੈ।ਸੁਣਨ ਵਿੱਚ ਅਾਿੲਆਂ ਹੈ ਕਿ ਸੀਵਰੇਜ ਮਹਿਕਮੇ ਦੇ ਸੀਨੀਅਰ ਅਧਿਕਾਰੀ ਚੰਡੀਗੜ ਤੋਂ ਹਲਾਤ ਦੇਖਣ ਲਈ ਆ ਰਹੇ ਹਨ।ਜਿਸ ਤੋਂ ਲੱਗਦਾ ਹੈ ਕਿ ਸਰਕਾਰ ਨੇ ਥੋੜੀਆਂ ਥੋੜੀਆਂ ਅੱਖਾ ਖੋਲੀਆਂ ਹਨ ਬੇਸ਼ਕ ਨੀਦ ਤੋ ਪੂਰੀ ਤਰਾਂ ਨਹੀ ਉੱਠੇ।
ਭੁੱਖ ਹੜਤਾਲ ਵਿੱਚ ਸ਼ਾਮਲ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਪ੍ਰੋਜੇਕਟ ਚੈਅਰਮੇਨ ਡਾ ਲਖਵਿੰਦਰ ਸਿੰਘ ਮੂਸਾ ਨੇ ਦੱਸਿਆ ਕਿ ਬੇਸ਼ਕ ਸਰਕਾਰ ਜਾਗੀ ਹੈ ਪਰ ਜਦੋਂ ਤੱਕ ਕੰੰਮ ਕਰਨਾ ਸ਼ੁਰੂ ਨਹੀ ਕਰਦੇ ਅਸੀ ਕੁਝ ਨਹੀ ਕਹਿ ਸਕਦੇ।ਧਰਨਾਕਾਰੀਆਂ ਵਿੱਚ ਹੋਰ ਉਤਸ਼ਾਹ ਆਇਆਂ ਹੈ ਅਤੇ ਉਹਨਾਂ ਕਿਹਾ ਕਿ ਸੀਵਰੇਜ ਦੇ ਮਸਲੇ ਦਾ ਜਦੋਂ ਤੱਕ ਪੂਰੀ ਤਰਾਂ ਹੱਲ ਨਹੀ ਕੱਢਿਆ ਜਾਦਾਂ ਅਸੀ ਧਰਨੇ ਤੋਂ ਨਹੀ ਉੱਠਾਗੇ ਅਤੇ ਜਲਦੀ ਧਰਨੇ ਵਿੱਚ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਵਿੱਚ ਕੇਵਲ ਅੋਰਤਾਂ ਅਤੇ ਹਲਕੇ ਦੇ ਸਾਬਕਾ ਵਿਧਾਇਕ ਵੀ ਸ਼ਾਮਲ ਹੋ ਸਕਦੇ ਹੇਨ।
ਅੱਜ ਧਰਨੇ ਵਿੱਚ ਵਿਸ਼ੇਸ ਤੋਰ ਤੇ ਸ਼ਾਮਲ ਹੋਏ ਅਗਰੋਹਾ ਵਿਕਾਸ ਟਰੱਸਟ ਅਗਰੋਹਾ ਧਾਮ ਦੇ ਚੈਅਰਮੇਨ ਡਾ.ਅਜੇ ਕਾਂਸਲ ਜੋ ਅਗਰਵਾਲ ਵੈਲਫੇਅਰ ਬੋਰਡ ਪੰਜਾਬ ਦੇ ਮੈਬਰ ਵੀ ਹਨ ਨੂੰ ਸ਼ਹਿਰੀ ਵਿਕਾਸ ਮੰਤਰੀ ਸਰਦਾਰ ਬਲਕਾਰ ਸਿੰਘ ਦੇ ਨਾਮ ਤੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਬਾਰੇ ਡਾ ਕਾਂਸਲ ਨੇ ਕਿਹਾ ਕਿ ਉਹ ਆਪਣੇ ਨਿੱਜੀ ਯਤਨਾਂ ਨਾਲ ਇਸ ਸਮੱਸਿਆ ਦਾ ਹੱਲ ਕਰਨ ਲਈ ਯਤਨ ਕਰਨਗੇ।ਡਾ.ਕਾਂਸਲ ਦੇ ਡਾ.ਜਨਕ ਰਾਜ ਸਿੰਗਲਾਂ ਪ੍ਰਧਾਨ ਵੋਇਸ ਆਫ ਮਾਨਸਾ ਜੀ ਨਾਲ ਨਿੱਜੀ ਸਬੰਧ ਹਨ ਅਤੇ ਉਹ ਵਿਸ਼ੇਸ ਤੋਰ ਤੇ ਡਾ,ਜਨਕ ਰਾਜ ਸਿੰਗਲਾ ਜੀ ਨੂੰ ਮਿੱਲਣ ਲਈ ਹੀ ਇਥੇ ਆਏ ਸਨ।
ਮੰਚ ਸੰਚਾਲਨ ਕਰਦਿਆਂ ਸੇਵਾ ਮੁਕਤ ਐਡੀਉ ਬਿਜਲੀ ਬੋਰਡ ਇੰਜ ਨਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਧਰਨਿਆਂ ਤੋਂ ਖਹਿੜਾ ਛੁੱਟ ਜਾਵੇਗਾ ਪਰ ਹੁਣ ਸਾਨੂੰ ਵਿਭਾਗੀ ਤੋਰ ਤੇ ਲਾਏ ਧਰਨਿਆਂ ਦੇ ਤਜਰਬੇ ਦਾ ਲਾਭ ਮਿਲ ਰਿਹਾ ਹੈ।ਧਰਨੇ ਵਿੱਚ ਸ਼ਾਮਲ ਸੀਨੀਅਰ ਆਗੂ ਜਤਿੰਦਰ ਆਗਰਾ ਅਤੇ ਕਾਮਰੇਡ ਰਾਜ ਕੁਮਾਰ ਗਰਗ ਨੇ ਸਰਕਾਰ ਨੂੰ ਚੇਤਵਾਨੀ ਦਿੱਤੀ ਕਿ ਮਸਲੇ ਦਾ ਫੋਰੀ ਹੱਲ ਕੱਢਿਆ ਜਾਵੇ ਨਹੀ ਤਾਂ ਹਲਾਤ ਵਿਗੜ ਸਕਦੇ ਹਨ।ਵੋਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਸ਼ਹਿਰ ਦੀਆਂ ਸਮੂਹ ਜਥੇਬੰਧੀਆਂ ਅਤੇ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਜਿਵੇਂ ਧਰਨਾ ਜਿੱਤ ਵੱਲ ਜਾ ਰਿਹਾ ਹੈ ਤਾਂ ਇਸ ਸ਼ੀਹਰ ਵਾਸੀਆਂ,ਵਾਪਰਕ,ਸਮਾਜਿਕ ਅਤੇ ਧਾਰਿਮਕ ਜਥੇਬੰਧੀਆਂ ਵੱਲੋਂ ਮਿਲੇ ਸਹਿਯੋਗ ਨਾਲ ਹੀ ਸੰਭਵ ਹੋਵੇਗਾ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ.ਸੰਦੀਪ ਘੰਡ ਸੇਵਾ ਮੁਕਤ ਅਧਿਕਾਰੀ ਯੁਵਾ ਕੇਂਦਰ ਮਾਨਸਾ,ਸੀਨੀਅਰ ਸਿਟੀਜਨ ਬਿਕਰ ਸਿੰਘ ਮਘਾਣੀਆਂ ਰਾਜ ਜੋਸ਼ੀ,,ਜਸਵੰਤ ਸਿੰਘ ਕੁਲਹੇਰੀ,ਸ਼ਿਵ ਚਰਨ ਦਾਸ ਸੂਚਨ,ਅਮਨਦੀਪ ਬਾਂਸਲ,ਰਾਮ ਰਤਨ ਭੋਲਾ,ਗੁਰਦਿਆਲ ਧੰਜਲ,ਸੇਠੀ ਸਿੰਘ ਸਰਾਂ ਸੇਵਾ ਮੁਕਤ ਪੀਸੀਐਸ ਅਧਿਕਾਰੀ,ਬਿਕਰਮਜੀਤ ਟੈਕਸਲਾ,ਇਕਬਾਲ ਸਿੰਘ,ਹਰਜੀਵਨ ਸਰਾਂ,ਏਕਨੂਰ ਵੈਲਫੇਅਰ ਸੁਸਾਇਟੀ ਦੀਆਂ ਔਰਤਾਂ,ਮੇਜਰ ਸਿੰਘ.ਜਗਸੀਰ ਸਿੰਘ ਢਿਲੋਂ,ਬਾਲਾ ਰਾਮ ਅਤੇ ਦਰਸ਼ਨ ਸਿੰਘ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਤਪਦੀ ਗਰਮੀ ਜਦੋਂ ਤਾਪਮਾਨ 44 ਡਿਗਰੀ ਤੱਕ ਪਹੁੰਚ ਗਿਆ ਹੈ ਸਾਡੇ ਮੈਬਰ ਬੀਮਾਰ ਹੋ ਰਹੇ ਹਨ ਪਰ ਪ੍ਰਸਾਸ਼ਨ ਢੀਠ ਹੋਕੇ ਸਬ ਕੁਝ ਦੇਖ ਰਿਹਾ ਹੈ।