ਪੰਜਾਬ ਵਿੱਚ ਨਸ਼ਾ,ਬੇਰੋਜਗਾਰੀ,ਗੈਂਗਵਾਰ, ਭ੍ਰਿਸ਼ਟਾਚਾਰ ,ਸੂਬੇ ਵਿੱਚ ਅਮਨ ਸ਼ਾਂਤੀ ਰੱਖਣ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਾਬਿਤ ਹੋਈ

ਬਰਨਾਲਾ,17,ਮਈ (ਕਰਨਪ੍ਰੀਤ ਕਰਨ ) ਜਿਲਾ ਸੰਗਰੂਰ ਦੇ ਵਾਰ ਕੌਂਸਲ ਚ ਐਡਵੋਕੇਟਸ ਨੂੰ ਸੰਬੰਧਨ ਕਰਦਿਆਂ ਉਹਨ ਏਡਾ ਭਾਜਪਾ ਚ ਵਿਸ਼ਵਾਸ਼ ਕਰਨ ਅਤੇ ਦੇਸ਼ ਵਿਆਪੀ ਨੀਤੀਆਂ ਤਹਿਤ  ਭਾਜਪਾ ਦੇ ਹੱਕ ਚ ਨਿੱਤਰਨਾ ਇਕ ਦੇਸ਼ ਹਿੱਤ ਅਤੇ ਵਿਕਾਸ ਪ੍ਰਤੀ ਵੱਡਾ ਫੈਸਲਾ ਹੈ ਮੈਨੂੰ 100% ਭਰੋਸਾ ਹੈ ਕਿ ਸੰਗਰੂਰ ਹਲਕਾ ਅਹਿਮ ਭੂਮਿਕਾ ਨਿਭਾਵੇਗਾ ਉਪਰੰਤ ਅੱਜ ਹਲਕੇ ਦੇ ਵੱਖ ਵੱਖ ਇਲਾਕਿਆਂ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ  ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਦੇਸ਼ ਦੀ ਸੁਰਖਿਆ ਮੋਦੀ ਦੇ ਹੱਥਾਂ ਵਿਚ ਸੁਰਖਿਅਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਮਜਬੂਤੀ ਨਾਲ ਰੱਖਵਾਲੀ ਕੀਤੀ ਹੈ, ਜਿਸ ਕਾਰਨ ਚੀਨ ਵਰਗੇ ਮੁਲਕਾਂ ਨੂੰ ਵੀ ਭਾਰਤ ਦੀ ਤਾਕਤ ਅੱਗੇ ਝੁਕਣਾ ਪਿਆ । ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਵਿਚ ਹਵਾ ਪੂਰੀ ਤਰ੍ਹਾਂ ਨਾਲ ਮੋਦੀ ਦੇ ਪੱਖ ਵਿੱਚ ਹੈ ਅਤੇ ਮੋਦੀ ਦਾ ਦੇਸ਼ ਦਾ ਮੁੜ ਤੋਂ ਪ੍ਰਧਾਨ ਮੰਤਰੀ ਬਨਣਾ ਤੈਅ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਨੂੰ ਵੋਟ ਪਾਉਣੀ ਜਰੂਰੀ ਹੈ।
                                  ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਇਸ ਸਮੇਂ ਭਾਜਪਾ ਦੇ ਹੱਕ ਵਿੱਚ ਮਜਬੂਤ ਹਵਾ ਹੈ, ਜਿਸ ਤੋਂ ਸਪਸ਼ਟ ਹੈ ਕਿ ਸੂਬੇ ਵਿੱਚੋਂ ਵੱਡੀ ਗਿਣਤੀ ਵਿਚ ਭਾਜਪਾ ਦੀ ਉਮੀਦਵਾਰ ਜੇਤੂ ਰਹਿਣਗੇਂ। ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਅਹਿਮ ਮੁੱਦੇ ਜਿਨ੍ਹਾਂ ਵਿੱਚ ਨਸ਼ਾ, ਬੇਰੋਜਗਾਰੀ, ਗੈਂਗਵਾਰ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਮਕਾਨ ਬਨਾਉਣ ਮਹਿੰਗਾ ਸੀ ਅਤੇ ਹੁਣ ਵੀ ਰੇਤ-ਬਜਰੀ ਦੇ ਵਧੇ ਰੇਟਾਂ ਕਾਰਨ ਆਮ ਵਿਅਕਤੀ ਆਪਣਾ ਘਰ ਬਨਾਉਣ ਮੁਸ਼ਕਿਲ ਹੋ ਰੱਖਿਆ ਹੈ। ਆਮ ਆਦਮੀ ਪਾਰਟੀ ਨੇ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਦੇ ਹਰੇਕ ਵਰਗ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਲੋਕਸਭਾ ਚੋਣਾਂ ਵਿਚ ਆਪਣੀ ਦੋ ਸਾਲਾਂ ਦੀ ਇਕ ਵੀ ਉਪਲਬਧੀ ਦੱਸਣ ਵਿੱਚ ਨਾਕਾਮਯਾਬ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਹੁਣ ਉਨ੍ਹਾਂ ਵੱਲੋਂ ਮੋਦੀ ਦੇ ਹੱਕ ਵਿਚ ਇਕਜੁੱਟ ਹੋਣ ਦੀ ਸੋਚ ਬਣਾ ਲਈ।