ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਮੁੰਡੇ) ਬੁਢਲਾਡਾ (ਮਾਨਸਾ) ਵਿਖੇ 2023-24 ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਨਤੀਜਿਆਂ ਵਿੱਚੋਂ ਅੱਠਵੀਂ , ਦਸਵੀਂ ਅਤੇ ਬਾਰਵੀਂ ਦੀਆਂ ਜਮਾਤਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਸਮਾਰੋਹ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰਵੀਨ ਕੁਮਾਰ ਗੋਇਲ ਦੀ ਅਗਵਾਈ ਵਿੱਚ ਕੀਤਾ ਗਿਆ l  ਇਸ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਸੰਗੀਤਾ ਨੇ ਦੱਸਿਆ ਕਿ  ਬਾਰਵੀਂ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਕੁਮਾਰ ਸਹਿਜ ਨੇ 92.6%, ਦੂਜੀ ਪੁਜੀਸ਼ਨ ਗਿਆਨ ਸਿੰਘ ਨੇ 89.8 % ਅਤੇ ਤੀਜੀ ਪੁਜੀਸ਼ਨ ਰਿਤੇਸ਼ ਨੇ 89% ਅੰਕ ਪ੍ਰਾਪਤ ਕਰਕੇ ਹਾਸਿਲ ਕੀਤੀl
ਜਮਾਤ ਦਸਵੀਂ ਵਿੱਚੋਂ ਪਹਿਲੀ ਪੁਜੀਸ਼ਨ ਰੋਹਿਤ ਕੁਮਾਰ ਨੇ 88.6% , ਦੂਜੀ ਪੁਜੀਸ਼ਨ ਰਮਨਦੀਪ ਸਿੰਘ ਨੇ 79.3% ਅਤੇ ਤੀਜੀ ਪੁਜੀਸ਼ਨ ਅਮਨ ਰਾਮ ਪ੍ਰਕਾਸ਼ ਨੇ 69.5% ਅੰਕ ਪ੍ਰਾਪਤ ਕਰਕੇ ਹਾਸਿਲ ਕੀਤੀ, ਅੱਠਵੀਂ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਦੁਰਗੇਸ਼ ਸਿੰਘ ਨੇ 97.33% , ਦੂਜੀ ਪੁਜੀਸ਼ਨ ਜਸ਼ਨਪ੍ਰੀਤ ਸ਼ਰਮਾ ਨੇ 94.16% ਅਤੇ ਤੀਜੀ ਪੁਜੀਸ਼ਨ ਜਗਦੀਸ਼ ਕੁਮਾਰ ਨੇ 91.5% ਅੰਕ ਹਾਸਲ ਕਰਕੇ ਪ੍ਰਾਪਤ ਕੀਤੀ l ਮੰਚ ਸੰਚਾਲਨ  ਨੀਰਜ ਕੁਮਾਰ ਅੰਗਰੇਜ਼ੀ ਮਾਸਟਰ ਨੇ ਕੀਤਾ। ਇਸ ਸਮੇਂ ਮੈਡਮ ਪ੍ਰਵੀਨ ਕੁਮਾਰੀ ,ਆਸਾ ਰਾਣੀ,  ਪ੍ਰਵੀਨ ਰਾਣੀ , ਸ਼ੈਲੀ, ਮਨੀਸ਼ਾ, ਸਿੰਦਰਪਾਲ ਕੌਰ, ਬੰਦਨਾ ਗੋਇਲ , ਰਾਜ ਕੁਮਾਰੀ,ਮੰਜੂ ਰਾਣੀ, ਮਨਪ੍ਰੀਤ ਕੌਰ, ਮੋਨਿਕਾ ਮਿੱਤਲ, ਨੀਰਜ ਰਾਣੀ , ਜੋਤੀ ਰਾਣੀ, ਲਵਪ੍ਰੀਤ ਸਿੰਘ ,ਰਵੀ ਕੁਮਾਰ ,ਬਾਵਿਸ ਕੁਮਾਰ, ਅੰਮ੍ਰਿਤਪਾਲ ਸਿੰਘ, ਬਿੱਕਰ ਸਿੰਘ ,ਮਹਿੰਦਰ ਮੋਹਨ, ਕੈਂਪਸ ਮੈਨੇਜਰ ਸੁਖਦਰਸ਼ਨ ਸਿੰਘ ਤੋ ਇਲਾਵਾ ਸਮੁੱਚਾ ਸਟਾਫ, ਬੱਚੇ ਅਤੇ ਬੱਚਿਆਂ  ਦੇ ਮਾਤਾ ਪਿਤਾ  ਹਾਜ਼ਰ ਸਨ।