ਸ਼ਾਹਕੋਟ 25 ਜੁਲਾਈ (ਲਖਵੀਰ ਵਾਲੀਆ) ਗਾਇਕ ਗੁਰਮੀਤ ਸਹੋਤਾ ਦਾ ਸਿੰਗਲ ਟਰੈਕ “ਮਿਸ ਯੂ ਮੰਮਾਂ” (ਮਾਂ ਦੀ ਯਾਦ) ਸੋਸ਼ਲ ਸਾਈਟਾਂ ਅਤੇ ਯੂ ਟਿਊਬ ਤੇ ਪ੍ਰੀਤਮ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋ ਚੁੱਕਾ ਹੈ। ਗੀਤਕਾਰ ਬਿੰਦਰੀ ਬੇਗਮਪੁਰੀ ਨੇ ਦੱਸਿਆ ਕਿ ਉਹਨਾਂ ਇਹ ਗੀਤ ਦਿਲ ਦੀਆਂ ਗਹਿਰਾਈਆਂ ਤੋਂ ਲਿਖਿਆ ਹੈ। ਮਾਂ ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੇ ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ ਐਚ.ਪੀ. ਸਿੰਘ ਨੇ । ਵੀਡੀਓ ਨਿਰਦੇਸ਼ਨ ਸੋਨੂ ਮੱਟੂ ਦਾ ਹੈ । ਜਿਸ ਵਿੱਚ ਉਹਨਾਂ ਦੀ ਟੀਮ ਦੇ ਡੀ.ਓ. ਪੀ. ਨੀਰਜ ਮੱਟੂ, ਐਡੀਟਰ ਕੁਲਦੀਪ ਸਿੰਘ ਹਨ । ਵੀਡੀਓ ਦਾ ਕੰਸੈਪਟ ਸੋਮਿਲ ਰਤਨ ਦਾ ਹੈ । ਇਸ ਪ੍ਰੋਜੈਕਟ ਦੇ ਪ੍ਰੋਡਿਊਸਰ ਹਰਦੀਪ ਦੀਪਾ ਨੇ ।ਅਦਾਕਾਰ ਵਿਵੇਕ ਹਾਸ਼ਰ, ਬਾਲ ਕਲਾਕਾਰ ਜਸ਼ਨ ਗੰਗੜ ਅਤੇ ਮੈਡਮ ਰੇਨੂ ਨੇ ਆਪਣੀ ਅਦਾਕਾਰੀ ਨਾਲ ਗੀਤ ਦੇ ਵੀਡੀਓ ਨੂੰ ਜੀਵੰਤ ਕਰ ਦਿੱਤਾ ਹੈ। ਗਾਇਕ ਗੁਰਮੀਤ ਸਹੋਤਾ ਨੇ ਵਿਦੇਸ਼ ਦੀ ਧਰਤੀ ਤੋਂ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਦੀ ਇਸ ਭਾਵਨਾਤਮਕ ਕੋਸ਼ਿਸ਼ ਨੂੰ ਕਬੂਲਿਆ ਅਤੇ ਖੂਬ ਪਸੰਦ ਕਰ ਰਹੇ ਹਨ ।