ਨਲਬੰਦੀ ਦੇ 33 ਕੇਸ ਕੀਤੇ ਗਏ : ਡਾ.ਵੇਦ ਪ੍ਰਕਾਸ਼ ਸੰਧੂ
ਸਰਦੂਲਗੜ੍ਹ 25 ਜੁਲਾਈ ਗੁਰਜੰਟ ਸਿੰਘ
ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਨੀਤ ਕੌਰ ਦੀ ਯੋਗ ਅਗਵਾਈ ਵਿੱਚ ਸਥਾਨਕ ਸਬ ਡਵੀਜ਼ਨਲ ਹਸਪਤਾਲ ਸਰਦੂਲਗੜ ਵਿਖੇ ਵਿਸ਼ਵ ਆਬਾਦੀ ਪੰਦਰਵਾੜੇ ਤਹਿਤ ਇੱਕ ਨਲਬੰਦੀ ਕੇਸਾਂ ਦਾ ਕੈੰਪ ਲਗਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰਜਕਾਰੀ  ਸੀਨੀਅਰ ਮੈਡੀਕਲ ਅਫਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਅੱਜ ਦੇ ਕੈਂਪ ਵਿੱਚ ਕੁੱਲ 33 ਨਲਬੰਦੀ ਕੇਸ ਡਾਕਟਰ ਪ੍ਰਵੀਨ ਕੁਮਾਰ ਐਮ.ਐਸ. ਜਨਰਲ ( ਸਰਜਰੀ) ਅਤੇ ਡਾਕਟਰ ਮੇਘਨਾ ਰਾਣੀ ਗਾਇਨਾਕੋਲੋਜਿਸਟ ਵੱਲੋਂ  ਕੀਤੇ ਗਏ l  ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਹਰ ਮਹੀਨੇ ਕੇਸਾਂ ਦੀ ਗਿਣਤੀ ਅਨੁਸਾਰ ਲਗਾਏ ਜਾਣਗੇ l ਅੱਜ ਸਭ ਤੋਂ ਵੱਧ 16 ਕੇਸ ਐਚ. ਡਬਲਿਊ.ਸੀ ਸਰਦੂਲਗੜ੍ਹ ਦੇ  ਹਰਜੀਤ ਕੌਰ ਏ.ਐਨ.ਐਮ. ਵੱਲੋਂ ਕਰਵਾਏ ਗਏl ਅੱਜ ਦੀ ਟੀਮ ਵਿੱਚ ਫਾਰਮੇਸੀ ਅਫਸਰ ਅਵਤਾਰ ਸਿੰਘ, ਜਗਬੀਰ ਸਿੰਘ, ਸੇਵਕ ਸਿੰਘ,ਸਟਾਫ ਨਰਸ ਪ੍ਰਭਜੋਤ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਵਾਰਡ ਅਟੈਂਡੈਂਟ ਨਰਿੰਦਰ ਸਿੰਘ ਸਿੱਧੂ, ਕੁਲਵੰਤ ਸਿੰਘ, ਖੁਸ਼ੀ ਰਾਮ, ਰਾਜਕੁਮਾਰ, ਬਲਜੀਤ ਸਿੰਘ,  ਰਤਨ ਕੁਮਾਰ ਹਾਜ਼ਰ ਸਨl