ਚੋਣਾਂ ‘ਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਲਈ ਕਰਵਾਈ ਗਈ ਵਾਕਾਥਨ

ਜ਼ਿਲ੍ਹਾ ਬਰਨਾਲਾ ‘ਚ ਹਨ 18 ਸਾਲ ਦੀ ਉਮਰ ਵਾਲੇ ਨਵੇਂ 9362 ਵੋਟਰ

ਬਰਨਾਲਾ,30,ਮਈ /ਕਰਨਪ੍ਰੀਤ ਕਰਨ

-ਚੋਣ ਕਮਿਸ਼ਨ ਪੰਜਾਬ ਦੇ ਨਿਰਦੇਸ਼ਾਂ ਮੁਤਾਬਿਕ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਨੌਜਵਾਨਾਂ ਦੀ ਵੋਟਾਂ ‘ਚ ਭਾਗੀਦਾਰੀ ਵਧਾਉਣ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ “ਯੂਥ ਚੱਲਿਆ ਬੂਥ” ਮੁਹਿੰਮ ਤਹਿਤ ਵਾਕਾਥਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਰਕਾਰੀ ਸਕੂਲ ਜੁਮਲਾ ਮਾਲਕਨ ਤੱਕ ਕਰਵਾਈ ਗਈ।
        ਇਸ ਵਾਰ 70 ਪਾਰ -ਭਾਵ ਇਸ ਵਾਰ ਵੋਟਿੰਗ ਦਰ ਨੂੰ 70 ਫ਼ੀਸਦੀ ਤੋਂ ਵਧਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਗਿਆ ਕਿ ਵੱਧ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤਮਾਲ ਕਰਨ। ਵੱਖ ਵੱਖ ਖੇਤਰਾਂ ਅਤੇ ਵਿੱਦਿਅਕ ਅਦਾਰਿਆਂ ਤੋਂ ਆਏ ਨੌਜਵਾਨਾਂ ਨੇ ਇਸ ਵਿੱਚ ਭਾਗ ਲਿਆ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਨੌਜਵਾਨਾਂ ਨੇ ਮਸ਼ਾਲ ਨਾਲ ਵਾਕਾਥਨ ਸ਼ੁਰੂ ਕੀਤੀ ਅਤੇ ਯੂਥ ਚੱਲਿਆ ਬੂਥ ਦੇ ਨਾਰੇ ਲਗਾਏ। 
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਰ ਇੱਕ ਵੋਟ ਬਹੁ ਕੀਮਤੀ ਹੈ ਅਤੇ ਹਰ ਇੱਕ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੇ। ਜ਼ਿਲ੍ਹਾ ਬਰਨਾਲਾ ‘ਚ 18 ਤੋਂ 19 ਸਾਲ ਦੀ ਉਮਰ ਵਾਲੇ 9362 ਵੋਟਰ ਹਨ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬਣੀਆਂ ਹਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਚੋਂ 3332 ਨੌਜਵਾਨ ਵੋਟਰ ਭਦੌੜ ਦੇ, 3046 ਵੋਟਰ ਬਰਨਾਲਾ ਦੇ ਅਤੇ 2984 ਵੋਟਰ ਮਹਿਲ ਕਲਾਂ ਦੇ ਹਨ। 
         ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਸ਼੍ਰੀ ਵਰਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਵਸੁੰਧਰਾ ਕਪਿਲਾ, ਸੰਜੇ ਸਿੰਗਲਾ, ਹਰੀਸ਼ ਸਿੰਗਲਾ, ਰਾਕੇਸ਼ ਗਰਗ, ਜ਼ਿਲ੍ਹਾ ਵਿਕਾਸ ਫ਼ੋਲੋ ਕਮਲ, ਗੈਰ ਸਰਕਾਰੀ ਸੰਸਥਾ ਨੇਚਰ ਲਵਰਜ਼ ਗਰੁੱਪ ਦੇ ਮੈਂਬਰ ਅਤੇ ਹੋਰ ਲੋਕ ਵੀ ਹਾਜ਼ਰ ਸਨ।