ਭਰੋਸੇਯੋਹ ਸੂਤਰਾਂ ਤਹਿਤ ਪੁੱਠੀ ਪੈ ਸਕਦੀ ਹੈ ਜਿੱਤੀ ਹੋਈ ਬਾਜ਼ੀ

ਬਰਨਾਲਾ,30,ਮਈ /ਕਰਨਪ੍ਰੀਤ ਕਰਨ 

ਭਰੋਸੇਯੋਹ ਸੂਤਰਾਂ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰੇ ਦੇ ਹੱਕ ਵਿਚ ਬਰਨਾਲਾ ਕਾਂਗਰਸੀਆਂ ਵਲੋਂ ਵਡੇ ਚਾਵਾਂ ਨਾਲ ਰੋਡ ਸ਼ੋ ਦੀ ਤਿਆਰੀ ਕੀਤੀ ਜਾ ਰਹੀ ਸੀ ਪਰੰਤੂ ਜਿੰਨਾ ਲੇਟ ਹੁੰਦਾ ਗਿਆ ਹੰਗਾਮੀਆਂ ਦੀ ਭੇਂਟ ਚੜਦਾ ਗਿਆ ਉਸ ਤੋਂ ਪਹਿਲਾਂ ਸੰਗਰੂਰ ਤੋਂ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਬਲਵਿੰਦਰ ਸਿੰਘ ਸੇਖੋ ਵੱਲੋਂ ਆਪਣਾ ਕਾਫਲਾ ਖਹਿਰਾ ਦੇ ਰੋਡ ਸ਼ੋਅ ਵਿੱਚ ਫਸਾਉਂਦਿਆਂ ਸੁਖਪਾਲ ਸਿੰਘ ਖਹਿਰਾ ਦੇ ਕਿਰਦਾਰ ਪ੍ਰਤੀ ਮੰਦੀ ਸ਼ਬਦਾਵਲੀ ਵਰਤਦਿਆਂ ਸਰੇਆਮ ਕਾਂਗਰਸੀਆਂ ਨੂੰ ਵੰਗਾਰਦਾ ਰਿਹਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਪ੍ਰੰਤੂ ਕਾਂਗਰਸੀਆਂ ਨੇ ਠਰਮੇ ਅਤੇ ਸਹਿਣਸ਼ੀਲਤਾ ਅਤੇ ਪੁਲਿਸ ਪ੍ਰਸ਼ਾਸਨ ਨੇ ਦਖਲ ਕਾਰਨ ਕੋਈ ਵੱਡੀ ਅਣਹੋਣੀ ਹੋਣੋ ਟੱਲ ਗਈ ਦੂਜਾ ਰਹਿੰਦੀ ਕਸਰ  ਉੱਚਜਾਤ ਅਖਵਾਉਂਦੇ ਜਾਤੀਵਾਦ ਹੰਕਾਰ ਤੇ ਹੰਗਾਮਿਆਂ ਦੀ ਭੇਟ ਚੜ ਗਿਆ ਜਿਸ ਤੂੰ ਜਾਪਦਾ ਹੈ ਜਿੱਤੀ ਹੋਈ ਬਾਜ਼ੀ ਪੁੱਠੀ ਪੈ ਸਕਦੀ ਹੈ
      ਜਿਕਰਯੋਗ ਯੋਗ ਹੈ ਬੀਤੀ ਰਾਤ ਬਰਨਾਲਾ ਦੇ ਨਹਿਰੂ ਚੌਂਕ ਵਿੱਚ ਇਕੱਠੇ ਹੋਏ ਕਾਂਗਰਸੀਆਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਤੇ ਹੱਕ ਵਿੱਚ ਰੋਡ ਸ਼ੋ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਖਹਿਰਾ ਸਾਹਿਬ ਆਪਣੇ ਰੁਝੇਵਿਆਂ ਕਾਰਨ ਪਿੱਛੋਂ ਕਾਫੀ ਲੇਟ ਰੋਡ ਸ਼ੋਅ ਵਿੱਚ ਪੁੱਜੇ ਜਦੋਂ ਖਹਿਰਾ ਸਾਹਿਬ ਬਰਨਾਲਾ ਪੁੱਜੇ ਤਾਂ ਰੋਡ ਸ਼ੋ ਵਿੱਚ ਸਜਾ ਕੇ ਖੜੀ ਕੀਤੀ ਜੀਪ ਵਿੱਚ ਐੱਸ ਸੀ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਦੇ ਜੀਪ ਵਿਚ ਚੜਨ ਨੂੰ ਲੈ ਕੇ ਆਪਣੇ ਆਪ ਨੂੰ ਵੱਡੇ ਉੱਚ ਜਾਤੀ ਦੇ ਅਖਵਾਉਂਦੇ ਹੰਕਾਰ ਚ ਫਸਿਆ ਨੂੰ ਇਹ ਰਾਸ ਨਾ ਆਇਆ ਕਿ ਕੋਈ ਐਸਸੀ ਉਸ ਜੀਪ ਵਿੱਚ ਸਵਾਰ ਹੋਵੇ ਜਦੋਂ ਕਿ ਪ੍ਰੋਟੋਕਾਲ ਦੇ ਤਹਿਤ ਇੱਕ ਪਾਰਟੀ ਵੱਲੋਂ ਜਿਲਾ ਪੱਧਰੀ ਆਗੂ ਨੂੰ ਥਾਂ ਦੇਣੀ ਬਣਦੀ ਸੀ ਇਸ ਸਾਰੇ ਘਟਨਾ ਕਰਮ ਨੂੰ ਅੰਜਾਮ ਦੇਣ ਵਾਲੀ ਇੱਕ ਸੂਬਾ ਪੱਧਰੀ ਆਗੂ ਵੱਲੋਂ ਜਾਤੀਵਾਦਤਾ ਦਾ ਐਸਾ ਖੇਲ ਖੇਲਿਆ ਗਿਆ ਕਿ ਖਹਿਰਾ ਦੀ ਜਿੱਤੀ ਜਤਾਈ ਸੀਟ ਨੂੰ ਗ੍ਰਹਿਣ ਲੱਗਣ ਦੀ ਅਸੰਕਾ ਜਤਾਈ ਜਾ ਰਹੀ ਹੈ ਇਸ ਸਬੰਧੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਦੇ ਜੀਪ ਵਿੱਚ ਸਵਾਰ ਹੋਣ ਤੇ ਇੱਕ ਸਾਬਕਾ ਵਾਈਸ ਪ੍ਰਧਾਨ ਤੇ ਸੂਬਾ ਪੱਧਰੀ ਆਗੂ ਵਲੋਂ ਸਾਰਾ ਖੇਲ ਰਚਿਆ ਗਿਆ ਜਦੋਂ ਕਿ ਉੱਥੇ ਮੌਜੂਦ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਪਾਰਟੀ ਪ੍ਰੋਟੋਕਾਲ ਦੇ ਤਹਿਤ ਇਸ ਨੂੰ ਜਾਇਜ਼ ਠਹਿਰਾਉਂਦੇ ਹੋਏ ਜਿਲਾ ਪ੍ਰਧਾਨ ਨੂੰ ਜੀਪ ਵਿੱਚ ਥਾਂ ਦੇਣ ਦੀ ਤਾਕੀਦ ਕੀਤੀ ਗਈ ਪ੍ਰੰਤੂ ਜਾਤੀਵਾਦ ਦੀ ਸੁਲਗ ਰਹੀ ਅੱਗ ਉਦੋਂ ਭਾਬੜ ਬਣ ਗਈ ਜਦੋਂ ਰੋਡ ਸ਼ੋ ਮਹਿਜ 100 ਮੀਟਰ ਵੀ ਨਹੀਂ ਗਿਆ ਜੀਪ ਨੂੰ ਰੋਕ ਕੇ ਐਸਸੀ ਮਹਿਲਾ ਵਿੰਗ ਪ੍ਰਧਾਨ ਨੂੰ ਥੱਲੇ ਲਾਹੁਣ ਦੀ ਅਨਾਉਂਸਮੈਂਟ ਤੱਕ  ਕਰਵਾ ਦਿੱਤੀ ਇਸ ਸਾਰੇ ਘਟਨਾਕਰਮ ਤੋਂ ਬਾਅਦ ਇੱਕ ਸਾਬਕਾ ਐਮਸੀ ਵੱਲੋਂ ਵੀ ਰਾਜਨੀਤਿਕ ਗਰਮਾਹਟ ਵਿੱਚ ਹੱਥ ਧੋਦੇ ਆ ਆਪਣੇ ਆਪਣੀ ਮਾਨ ਸਨਮਾਨ ਨਾ ਹੋਣ ਦਾ ਬਹਾਨਾ ਘੜ ਕੇ ਖਲਲ  ਪਾਉਣ ਦਾ ਸਮਾਚਾਰ ਮਿਲਿਆ ਹੈ ਕਿਉਂਕਿ ਪਾਰਟੀ ਦੇ ਆਗੂਆਂ ਵਰਕਰਾਂ ਵੱਲੋਂ ਕਾਂਗਰਸ ਦੇ ਵਿਧਾਨ ਸਭਾ ਹਲਕਾ ਇੰਚਾਰਜ,ਤੇ ਜਿਲਾ ਪ੍ਰਧਾਨ ਨੂੰ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਮਾਨ ਸਨਮਾਨ ਦੇਣਾ ਰਾਸ ਨਾ ਆਇਆ ਅਤੇ ਆਪਣੇ ਸਨਮਾਨ ਨਾ ਹੋਣ ਦੀ ਡੁਗਡੁਗੀ ਵਜਾ ਕੇ ਖਹਿਰਾ ਦੇ ਰੋਡ ਸ਼ੋ ਦੀ ਸਫਲਤਾ ਨੂੰ ਬਰੇਕਾਂ ਲਾਉਣ ਦੇ ਮਨਸੂਬੇ ਘੜੇ ਗਏ ਅਤੇ ਵਾਰ ਵਾਰ ਜਿਲਾ ਮਹਿਲਾ ਵਿੰਗ ਪ੍ਰਧਾਨ ਨੂੰ ਥੱਲੇ ਉੱਤਰਨ ਲਈ ਮਜਬੂਰ ਕੀਤਾ ਜਾਂਦਾ ਰਿਹਾ ਚੁੰਨੀ ਖਿੱਚੀ ਗਈ ਪਰੰਤੂ ਜੀਪ ਵਿਚ ਸਵਾਰ ਇਕ ਸਾਬਕਾ ਵਿਧਾਇਕ ਵਲੋਂ ਦਿੱਤੀ ਹੱਲਾਸ਼ੇਰੀ ਤੇ ਸਾਰੇ ਨਾਲ ਹੀ ਥੱਲੇ ਉੱਤਰਨ ਦਾ ਹੋਕਾ ਦਿੰਦਿਆਂ ਇਸ ਨੂੰ ਜਾਇਜ਼ ਠਹਿਰਾਇਆ ਉਸ ਉਪਰੰਤ ਐਸਾ ਭਾਂਬੜ ਮੱਚਿਆ ਤੇ ਸੂਬਾ ਪੱਧਰੀ ਆਗੂ ਕੁਝ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਰੁੱਸ ਕੇ ਚਲੇ ਗਏ ਜਿਨਾਂ ਨੂੰ ਮਨਾਉਣ ਲਈ ਹਲਕਾ ਇੰਚਾਰਜ,ਜਿਲਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਲੇਲੜੀਆਂ ਕੱਢਦੇ ਦੇਖੇ ਗਏ ਜਿੱਥੇ ਫਿਰ ਉਸ ਜੀਪ ਵਿੱਚ ਸਵਾਰ ਐਸੀ ਪ੍ਰਧਾਨ ਵੱਲੋਂ ਫਰਾਕ ਦਿਲੀ ਦਿਖਾਉਂਦਿਆਂ ਉਹਨਾਂ ਨੂੰ ਵੱਡੇ ਥਾਂ ਤੇ ਆਦਰ ਸਤਿਕਾਰ ਦਿੰਦੇ ਆਂ ਕਿਹਾ ਕਿ ਅਗਰ ਤੁਹਾਡੀ ਇਹੋ ਮਰਜੀ ਹੈ ਤਾਂ ਕੋਈ ਗੱਲ ਨਹੀਂ ਜਿਸ ਗੱਲ ਨੂੰ ਲੈ ਕੇ ਹਲਕਾ ਇੰਚਾਰਜ ਨੇ ਉਹਨਾਂ ਦੀ ਇਸ ਦਰਿਆਦਿਲੀ ਲਈ ਪਿੱਠ ਵੀ ਥਾਪੜੀ ਦੱਸੀ ਜਾ ਰਹੀ ਹੈ ਉਧਰ ਹੰਗਾਮਾ ਕਾ ਰੀਆਂ ਵੱਲੋਂ ਉੱਚ ਅਹੁਦੇਦਾਰਾਂ ਨੂੰ ਇਹ ਕਹਿੰਦਿਆਂ ਕਿ ਅਸੀਂ ਜਮੀਨਾਂ ਜਾਇਦਾਦਾਂ ਵਾਲੇ ਹਾਂ ਇਹ ਛੋਟੀਆਂ ਮੋਟੀਆਂ ਜਾਤਾਂ ਵਾਲੇ ਸਾਡੇ ਸਿਰ ਤੇ ਬਿਠਾ ਦਿੱਤੇ ਅਸੀਂ ਕਿਸੇ ਦੇ ਥੱਲੇ ਲੱਗ ਤੇ ਕੰਮ ਕਰਨ ਵਾਲੇ ਨਹੀਂ ਹਾਂ ਅਤੇ ਕਾਂਗਰਸ ਪਾਰਟੀ ਤੋਂ ਅਸਤੀਫੇ ਦੇ ਕੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਨਾਲ ਹੀ ਇਹ ਕਿਹਾ ਗਿਆ ਕਿ ਨਾ ਹੀ ਅਸੀਂ ਕਿਸੇ ਰੈਲੀ ਵਿੱਚ ਜਾਵਾਂਗੇ ਨਾ ਹੀ ਕਿਸੇ ਵੋਟਾਂ ਵਾਲੇ ਬੂਥ ਤੇ ਬੈਠਾਂਗੇ ਅਸੀਂ ਘਰਾਂ ਵਿੱਚ ਬੈਠਾਂਗੇ ਜਿਸ ਨੂੰ ਲੈ ਕੇ ਐਨ ਆਖਰੀ ਵਕਤ ਤੇ ਸੁਖਪਾਲ ਖਹਿਰਾ ਦੀ ਬਣੀ ਜਿੱਤ ਦੀ ਬਾਜੀ ਉਲਟੀ ਪੈਂਦੀ ਦਿਸ ਰਹੀ ਹੈ ।
        ਭਰੋਸੇਯੋਗ ਸੂਤਰਾਂ ਤਹਿਤ ਇਹ ਵੀ ਸ੍ਹਾਮਣੇ ਆਇਆ ਹੈ ਜਿੱਥੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਆਪ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਤਿਆਗ ਕਰਦਿਆਂ ਇਕ ਪੰਜਾਬੀ ਸਿੱਖ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ 2 ਵਾਰ ਬਿਠਾਇਆ ਅਤੇ ਅੱਜ ਵੀ ਰਾਸ਼ਟਰੀ ਪੱਧਰ ਤੇ ਇਕ ਐੱਸ ਸੀ ਨੂੰ ਪਾਰਟੀ ਦੀ ਵਾਂਗਡੋਰ ਸੰਭਾਲੀ ਹੈ ਤੇ ਹੇਠਲੇ ਪੱਧਰ ਤੇ ਪੜ੍ਹੇ ਲਿਖੇ ਆਗੂਆਂ ਵਰਕਰਾਂ ਦਾ ਜਾਤੀਵਾਦ ਸੋਸ਼ਣ ਕੀਤਾ ਜਾ ਰਿਹਾ ਹੈ ਇਹ ਵੀ ਸ੍ਹਾਮਣੇ ਆਇਆ ਹੈ ਕਿ ਲੰਬੇ ਸਮੇਂ ਤੋਂ ਐਸੀ ਜ਼ਿਲ੍ਾ ਪ੍ਰਧਾਨ ਨੂੰ ਤਾਰੋ ਪੀੜ ਕਰਨ ਅਤੇ ਨੀਵਾਂ ਦਿਖਾਉਣ ਦੀਆਂ ਸੁਰਖੀਆਂ ਆਉਂਦੀਆਂ ਰਹੀਆਂ ਹਨ ਪਰੰਤੂ ਹਾਈ ਕਮਾਂਡ ਅਤੇ ਜਿਲਾ  ਪੱਧਰੀ ਆਗੂਆਂ ਵੱਲੋਂ ਇਸ ਉੱਤੇ ਕੋਈ ਸਟੈਂਡ ਨਾ ਲੈਣ ਕਾਰਨ ਐੱਸ ਸੀ ਆਗੂਆਂ ਵਰਕਰਾਂ ਵਿਚ ਭਾਰੀ ਰੋਸ਼ ਹੈ ਜਿਸ ਦਾ ਲਾਵਾ ਕਦੋਂ ਵੀ ਫੁੱਟ ਸਕਦਾ ਹੈ ਚਲਦੇ ਰੌਲੇ ਵਿੱਚ ਇਹ ਵੀ ਕਿਹਾ ਗਿਆ ਕਿ ਰੈਲੀਆਂ ਲਈ ਇਕੱਠ ਕਰਨ ਲਈ ਵੇਹੜਿਆਂ ਵਿੱਚੋਂ ਹੀ ਬੱਸਾਂ ਭਰੀਆਂ ਜਾਂਦੀਆਂ ਹਨ ਨਾ ਕਿ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਘਰਾਂ ਦੇ ਵਿੱਚੋਂ ਔਰਤਾਂ ਕਿਸੇ ਇਕੱਠਾਂ ਵਿੱਚ ਭਾਗ ਲੈਂਦੀਆਂ ਹਨ
       ਰੋਡ ਸ਼ੋਅ ਸਮੇਂ ਅਚਾਣਕ ਪੈਦਾ ਹੋਏ ਹਾਲਤ ਤੋਂ ਬਾਅਦ ਖਹਿਰਾ ਦੀ ਹਾਲਤ ਬੜੀ ਪੀੜਾਦਾਇਕ ਬਣੀ ਹੋਣ ਕਾਰਨ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਣ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ ਓਧਰ ਇਹ ਵੀ ਪਤਾ ਲੱਗਿਆ ਹੈ ਕਿ ਜਿਲਾ ਮਹਿਲਾ ਪ੍ਰਧਾਨ ਵਲੋਂ ਵੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਨਾਲ ਹਲਕਾ ਇੰਚਾਰਜ ਅਤੇ ਜਿਲਾ ਪ੍ਰਧਾਨ ਸਮੇਤ ਸੀਨੀਅਰ ਆਗੂਆਂ ਦੇ ਸਾਰਾ ਕੁਝ ਹਲਕ ਚ ਆ ਗਿਆ ਜਦੋਂ ਕਿਹਾ ਕਿ ਅਸੀਂ ਵੀ ਨਾ ਹੀ ਪੋਲਿੰਗ ਏਜ਼ੰਟ ਵਜੋਂ ਪੋਲਿੰਗ ਬੂਥਾਂ ਤੇ ਡਿਊਟੀਆਂ ਦੇਣਗੇ। ਸਿਰਫ ਆਪਣੀ ਵੋਟ ਹੀ ਪਾਉਣਗੇ, ਹੈ। ਸੂਤਰਾਂ ਅਨੁਸਾਰ ਪੂਰੀ ਚੋਣ ਮੁਹਿੰਮ ਵਿੱਚ ਕੁੱਝ ਚਾਪਲੂਸ ਕਿਸਮ ਦੇ ਐੱਸ ਸੀਆਂ ਵਲੋਂ ਜੇ ਇਕਜੁਟਤਾ ਨਾ ਦਿਖਾਉਣ ਦੀ ਚਰਚਾ ਛਿੜਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ !ਜੇ ਹੁਣ ਇਕਜੁਟਤਾ ਨਾ ਡਿਕਹੈ ਗਈ ਤਾਂ ਹਮੇਸ਼ਾਂ ਦੱਬੇ ਹੀ ਰਹਿਣਗੇ ਇਸ ਦਾ ਖਾਮਿਆਜ਼ਾ, ਉਨ੍ਹਾਂ ਦੀਆਂ ਪੁਸਤਾਂ ਨੂੰ ਭੁਗਤਣਾ ਪਵੇਗਾ !