ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ਼ ਜਿਤਾਉ : ਰਾਹੁਲ ਗਾਂਧੀ

ਧਂਰਮਵੀਰ ਗਾਂਧੀ ਪਿਛਲੇ 50 ਸਾਲ ਤੋਂ ਚਲਾ ਰਹੇ ਹਨ ਮੁਹੱਬਤ ਦੀ ਦੁਕਾਨ – ਰਾਹੁਲ ਗਾਂਧੀ

ਕਿਸਾਨਾਂ ਨੂੰ MSP ਦੀ ਗਰੰਟੀ ਦੇਵਾਂਗੇ ਅਤੇ ਕਰਜ਼ ‘ਤੇ ਲੀਕ ਫੇਰਾਂਗੇ – ਰਾਹੁਲ ਗਾਂਧੀ

ਭੁਨਰਹੇੜੀ, ਪਟਿਆਲਾ 29 ਮਈ ਕ੍ਰਿਸ਼ਨਾ ਗਿਰ

ਪਟਿਆਲਾ ਵਿਖੇ ਚੋਣ ਰੈਲੀ ਕਰਨ ਪੁੱਜੇ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਨਫ਼ਰਤ ਵਿਰੁੱਧ ਮੁਹੱਬਤ ਫ਼ੈਲਾਉਣ ਦੀ ਜੋ ਮੁਹਿੰਮ ਮੈਂ ਪਿਛਲੇ ਸਾਲਾਂ ਦੌਰਾਨ ਸ਼ੁਰੂ ਕੀਤੀ ਹੈ, ਸਾਡੇ ਪਟਿਆਲਾ ਤੋਂ ਉਮੀਦਵਾਰ ਡਾ: ਧਰਮਵੀਰ ਗਾਂਧੀ ਪਿਛਲੇ 50 ਸਾਲ ਤੋਂ ਮੁਹਬੱਤ ਦੀ ਦੁਕਾਨ ਚਲਾ ਰਹੇ ਹਨ।

ਉਹਨਾਂ ਆਪਣੇ ਹੱਥ ਵਿੱਚ ਸੰਵਿਧਾਨ ਦੀ  ਕਾਪੀ ਹੱਥ ਵਿੱਚ ਲੈਕੇ ਕਿਹਾ ਕਿ ਇਹ ਲੜਾਈ ਦੇਸ਼ ਦਾ ਸੰਵਿਧਾਨ ਬਚਾਉਣ ਦੀ ਹੈ। ਸਾਡੇ ਸੰਵਿਧਾਨ ਨੂੰ ਦੁਨੀਆਂ ਦੀ ਕੋਈ ਸ਼ਕਤੀ ਖ਼ਤਮ ਨਹੀਂ ਕਰ ਸਕਦੀ ਕਿਉਂਕਿ ਅਸੀਂ ਭਾਜਪਾ ਦੀ ਸੱਤਾ ਨੂੰ ਇਹ ਕੰਮ ਨਹੀਂ ਕਰਨ ਦਿਆਂਗੇ।
    ਓਹਨਾਂ ਕਿਹਾ ਕਿ ਮੋਦੀ ਸਰਕਾਰ ਅਰਬਪਤੀਆਂ ਦੀ ਸਰਕਾਰ ਹੈ ਅਤੇ ਹਰ ਕਦਮ ਅਰਬਪਤੀਆਂ ਦੀ ਮਦਦ ਲਈ ਹੀ ਉਠਾਉਂਦੀ ਹੈ। ਜਦਕਿ ਅਸੀਂ ਸੱਤਾ ਵਿੱਚ ਆਉਣ ‘ਤੇ ਕਿਸਾਨਾਂ ਮਜ਼ਦੂਰਾਂ ਲਈ ਕੰਮ ਕਰਾਂਗੇ।

ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਓਹਨਾਂ ਪਹਿਲੇ ਫ਼ੈਸਲੇ ਵਿੱਚ ਹੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ MSP ਦੀ ਕਾਨੂੰਨੀ ਗਰੰਟੀ ਦੇਣ ਦੀ ਵੀ ਗੱਲ ਕਹੀ।

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ 22 ਅਰਬਪਤੀ ਬਣਾਏ ਹਨ ਪਰ ਅਸੀਂ ਕਰੋੜਾਂ ਲੋਕਾਂ ਨੂੰ ਲੱਖ ਪਤੀ ਬਣਾਵਾਂਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਮਗਰੋਂ ਹਰ ਲੋੜਵੰਦ ਪਰਿਵਾਰ ਦੀ ਇੱਕ ਇੱਕ ਔਰਤ ਦੇ ਖ਼ਾਤੇ ਵਿੱਚ 1 ਲੱਖ ਰੁਪਏ ਸਲਾਨਾ ਸਹਾਇਤਾ ਵਜੋਂ ਆਉਣਗੇ।

ਰਾਹੁਲ ਗਾਂਧੀ ਨੇ ਨਿਮਨਲਿਖਤ ਮੁੱਦੇ ਵੀ ਉਭਾਰੇ –

• ਅਗਨੀਵੀਰ ਸਕੀਮ ਨੂੰ ਕੂੜੇਦਾਨ ਵਿੱਚ ਸੁੱਟਾਂਗੇ ਅਤੇ ਫ਼ੌਜ ਵਿੱਚ ਪੱਕੀ ਭਰਤੀ ਕਰਾਂਗੇ।
• ਖ਼ਾਲੀ ਪਈਆਂ 30 ਲੱਖ ਸਰਕਾਰੀ ਅਸਾਮੀਆਂ ਭਰਾਂਗੇ।
• ਮਨਰੇਗਾ ਦੀ ਦਿਹਾੜੀ 400 ਰੁਪਏ ਕਰਾਂਗੇ।
• ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੀ ਤਨਖ਼ਾਹ ਦੁੱਗਣੀ ਦਿੱਤਾ।