1000 ਰੁਪਿਆ ਹਰੇਕ ਔਰਤ ਦੇ ਖਾਤੇ ਚ ਪਾਉਣ ਦੇ ਲਾਰੇ ਲਾਕੇ ਠੱਗਿਆ,ਆਪ ਸਰਕਾਰ ਨੇ ਭ੍ਰਿਸ਼ਟਾਚਾਰ’,ਰਿਸ਼ਵਤਖੋਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ

ਬਰਨਾਲਾ,29,ਮਈ /ਕਰਨਪ੍ਰੀਤ ਕਰਨ

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਨੂੰਹ ਵਰੀਤ ਕੌਰ ਖਹਿਰਾ ਨਾਲ ਘਰ ਘਰ ਜਾਂਦਿਆਂ ਦੌਰਾਨ ਕਾਂਗਰਸ ਦੇ ਜਿਲਾ ਮਹਿਲਾ ਵਿੰਗ ਪ੍ਰਧਾਨ ਮਨਵਿੰਦਰ ਪੱਖੋਂ ,ਸਾਬਕਾ ਜ਼ਿਲਾ ਪ੍ਰੀਸ਼ਦ ਚੇਅਰਪਰਸਨ ਸਰਬਜੀਤ ਕੌਰ,ਬਲਾਕ ਪ੍ਰਧਾਨ ਸੁਰਿੰਦਰ ਕੌਰ,ਪ੍ਰਵੀਨ ਸ਼ਰਮਾ ਜਨਰਲ ਸੇਕ੍ਰੇਟਰੀ ਬਲਾਕ ਪ੍ਰਧਾਨ ਪਰਮਜੀਤ ਕੌਰ ਧੌਲਾ ਵਲੋਂ ਦੱਸਿਆ ਗਿਆ ਕਿ ਬਰਨਾਲਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਸਮੇਤ ਮਹਿਲ ਕਲਾਂ ਦੇ ਪਿੰਡ ਗਾਗੇਵਾਲ ਅਤੇ ਮੂੰਮ ਵਿਚ ਡੋਰ ਤੋਂ ਡੋਰ ਕਰਦਿਆਂ ਕਾਂਗਰਸ ਪਾਰਟੀ ਦੀ ਨੀਤੀਆਂ ਨਾਲ ਸਹਿਮਤ ਹੁੰਦਿਆਂ ਵੋਟਰਾਂ ਦਾ ਇਕ ਵੱਡਾ ਰੁਝਾਨ ਦੇਖਣ ਨੂੰ ਮਿਲਿਆ
                       ਇਸ ਮੌਕੇ ਕਾਂਗਰਸ ਦੇ ਜਿਲਾ ਮਹਿਲਾ ਵਿੰਗ ਪ੍ਰਧਾਨ ਮਨਵਿੰਦਰ ਪੱਖੋਂ ,ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਰੋਧੀ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਹੀ ਸੀਨੀਅਰ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ ਚੋਣ ਮੁਹਿੰਮ ਤਹਿਤ ਉਹਨਾਂ ਕਿਹਾ ਕਿ ਹਰ ਘਰ ਵਿਚੋਂ ਵੱਡੀ ਗਿਣਤੀ ਵਿਚ ਔਰਤਾਂ ਵਲੋਂ ਆਮ ਆਦਮੀ ਪਾਰਟੀ  ਨੂੰ ਖਰੀਆਂ ਖਰੀਆਂ ਸੁਣਾਇਆਂ ਆਂ ਜਾ ਰਹੀਆਂ ਹਨ 1000 ਰੁਪਿਆ ਹਰੇਕ ਔਰਤ ਦੇ ਖਾਤੇ ਚ ਪਾਉਣ ਦੇ ਲਾਰੇ ਲਾਕੇ  ਠੱਗਿਆ ਗਿਆ ਲੋਕਾਂ ਨੂੰ ਵੱਧ ਸਹੂਲਤਾਂ ਦੇਣ ਦੀ ਗੱਲ ਤਾਂ ਦੂਰ ,ਆਪਣੀ ਪਾਰਟੀ ਦੀ ਕਿਸੇ ਵੀ ਔਰਤ ਵਰਕਰ ਨੂੰ ਚੋਣ ਮੈਦਾਨ ‘ਚ ਨਹੀਂ ਉਤਾਰਿਆ ਪਿਛਲੀਆਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਲੋਕ ਸੁਵਿਧਾਵਾਂ ਤੇ ਕੁੰਡਲੀ ਮਾਰ ਕੇ ਫੋਕੀ ਤੇ ਹੋਸ਼ੀ ਰਾਜਨੀਤੀ ਕਰ ਰਹੇ ਹਨ ਪਰੰਤੂ ਹੁਣ ਉਹਨਾਂ ਦੀਆਂ ਲੰਬੜ ਚਾਲਾਂ ਚ ਨਹੀਂ ਫਸਣਗੇ ! ਆਪ ਸਰਕਾਰ ਪੰਜਾਬ ਦੇ ਇਤਿਹਾਸ ਅੰਦਰ ਸਭ ਤੋਂ ਨਿਕੰਮੀ ਸਰਕਾਰ ਹੈ ਇਸ ਦੇ ਮਹਿਜ ਢਾਈ ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਆਪ ਸਰਕਾਰ ਨੇ ਭ੍ਰਿਸ਼ਟਾਚਾਰ’,ਰਿਸ਼ਵਤਖੋਰੀ ਨੇ ਸਾਰੇ ਰਿਕਾਰਡਾਂ ਤੋੜ ਦਿੱਤੇ  ਉਹਨਾਂ ਦੱਸਿਆ ਕਿ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਅੱਜ ਪੂਰੀ ਚਰਮ ਸੀਮਾ ਤੇ ਹੈ ਚੱਲ ਰਹੀ ਮੁਹਿੰਮ ਤਹਿਤ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਖਹਿਰਾ ਦੇ ਹੱਕ ਵਿਚ ਵੋਟਰਾਂ ਨੂੰ ਪ੍ਰੇਰਿਤ ਕੀਤਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਹਰੇਕ ਵਰਗ ਨੂੰ ਬਣਦਾ ਮਾਣ ਸਨਮਾਣ ਦਿੰਦੀ ਹੈ ਸੁਖਪਾਲ ਸਿੰਘ ਖਹਿਰਾ ਦੇ ਹੱਥ ਮਜਬੂਤ ਕਰਨ,ਦੇਸ ਅਤੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਉਣਾ ਜਰੂਰੀ ਹੈ ਇਸ ਲਈ ਇੱਕ ਇੱਕ ਵੋਟ 1 ਜੂਨ ਨੂੰ ਖਹਿਰਾ ਦੇ ਚੋਣ ਨਿਸ਼ਾਨ ਪੰਜਾ ਦਾ ਬਟਨ ਤੇ ਪਾਉਣ ਦੀ ਅਪੀਲ ਕੀਤੀ