ਸ. ਸਿਮਰਨਜੀਤ ਸਿੰਘ ਮਾਨ ਦਾ ਵੱਖ-ਵੱਖ ਥਾਵਾਂ ‘ਤੇ ਹੋਇਆ ਭਰਵਾਂ ਸਵਾਗਤ

ਚੀਫ ਬਿਊਰੋ ਕਰਨਪ੍ਰੀਤ ਕਰਨ

ਬਰਨਾਲਾ,17,ਮਈ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਨੂੰ  ਨਸ਼ਾ ਮੁਕਤ ਤੇ ਸਾਰੇ ਵਰਗਾਂ ਲਈ ਬਰਾਬਰ ਹੱਕਾਂ ਵਾਲਾ ਖੁਸ਼ਹਾਲ ਪੰਜਾਬ ਬਨਾਉਣ ਲਈ ਲੋਕਾਂ ਨੂੰ  ਸਾਥ ਦੇਣ ਦੀ ਅਪੀਲ ਕੀਤੀ | ਸ. ਮਾਨ ਨੇ ਅੱਜ ਹਲਕੇ ਦੇ ਪਿੰਡ ਭਲਵਾਨ, ਭੁੱਲਰਹੇੜੀ, ਜੱਖਲਾ ਅਤੇ ਕਿਲਾ ਹਕੀਮਾਂ ਵਿਖੇ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਸ. ਮਾਨ ਦਾ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ |
                      ਭਰਵੇਂ ਇਕੱਠਾ ਨੂੰ  ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ  ਨਸ਼ੇ ਦੀ ਦਲਦਲ ਵਿੱਚੋਂ ਕੱਢ ਕੇ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ,ਪੰਜਾਬ ਨੂੰ  ਸਾਰਿਆਂ ਲਈ ਬਰਾਬਰ ਹੱਕਾਂ ਵਾਲਾ ਖੁਸ਼ਹਾਲ ਸੂਬਾ ਬਨਾਉਣਾ, ਘੱਟ ਗਿਣਤੀ ਵਰਗਾਂ ਨਾਲ ਹੋਣ ਵਾਲੇ ਭੇਦਭਾਵ ਨੂੰ  ਖਤਮ ਕਰਨਾ, ਹੱਕ ਮੰਗਦੇ ਲੋਕਾਂ ਉਪਰ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਜੁਲਮ ਨੂੰ  ਰੋਕਣਾ, ਬੇਰੁਜਗਾਰੀ ਨੂੰ  ਦੂਰ ਕਰਨ ਲਈ ਵੱਡੇ ਪ੍ਰੋਜੈਕਟ ਲਿਆਉਣਾ, ਬੀਬੀਆਂ ਨੂੰ ਆਤਮ ਨਿਰਭਰ ਬਨਾਉਣਾ,  ਅਤੇ ਲੋਕਾਂ ਦੀ ਹਰ ਮੁਸ਼ਕਿਲ ਨੂੰ  ਸਮਝ ਕੇ ਹੱਲ ਕਰਵਾਉਣਾ ਸਾਡੀ ਪਾਰਟੀ ਦੇ ਉਦੇਸ਼ ਹਨ |ਸ. ਮਾਨ ਨੇ ਦੱਸਿਆ ਕਿ ਜਿੱਥੇ ਨੌਜਵਾਨਾਂ ਨੂੰ  ਨਸ਼ਿਆਂ ਤੋਂ ਬਚਾਉਣ ਲਈ ਵੱਡੇ ਪੱਧਰ ‘ਤੇ ਜਿੰਮ ਅਤੇ ਖੇਡ ਕਿੱਟਾਂ ਵੰਡੀਆਂ ਗਈਾਂ ਹਨ, ਉੱਥੇ ਹੀ ਬੀਬੀਆਂ ਨੂੰ  ਆਤਮ ਨਿਰਭਰ ਬਨਾਉਣ ਲਈ ਸਾਡੀ ਪਾਰਟੀ ਵੱਲੋਂ ਪਿੰਡ-ਪਿੰਡ ਜਾ ਕੇ ਸਿਲਾਈ-ਕਢਾਈ ਸੈਂਟਰ ਖੋਲ੍ਹੇ ਜਾ ਰਹੇ ਹਨ, ਤਾਂ ਜੋ ਬੀਬੀਆਂ ਨੂੰ  ਹੁਨਰ ਸਿਖਾ ਕੇ ਆਪਣੇ ਪੈਰਾਂ ਸਿਰ ਖੜਾ ਹੋਣ ਦੇ ਕਾਬਿਲ ਬਣਾਇਆ ਜਾ ਸਕੇ |ਇਸ ਮੌਕੇ ਵਾਸਵੀਰ ਸਿੰਘ ਭੁੱਲਰ, ਸਾਧੂ ਸਿੰਘ ਪੇਧਨੀ, ਜਸਵੀਰ ਸਿੰਘ ਧੰਦੀਵਾਲ, ਨਰਿੰਦਰ ਸਿੰਘ ਕਾਲਾਬੂਲਾ, ਗੁਰਜੰਟ ਸਿੰਘ ਢਡੋਗਲ, ਗੁਰਮੀਤ ਸਿੰਘ ਮੀਰਹੇੜੀ, ਸਿਮਰਨ ਸਿੰਘ ਕਾਂਝਲਾ, ਮਨਪ੍ਰੀਤ ਕੌਰ ਮੰਨਤ, ਗੁਰਪ੍ਰੀਤ ਸਿੰਘ ਮੂਲੋਵਾਲ, ਸਹਿਜਪਾਲ ਸਿੰਘ ਬਰਾੜ, ਰਾਜ ਸਿੰਘ ਖਾਲਸਾ, ਹਰਮੀਤ ਸਿੰਘ ਸੋਢੀ, ਮੇਵਾ ਸਿੰਘ ਭਲਵਾਨ, ਸੁਰਜੀਤ ਸਿੰਘ ਭਲਵਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ |