ਚੀਫ ਬਿਊਰੋ ਕਰਨਪ੍ਰੀਤ ਕਰਨ

ਬਰਨਾਲਾ,17,ਮਈ : ਬੀਵੀਐਮ ਇੰਟਰਨੈਸ਼ਨਲ ਸਕੂਲ ਵਿਖੇ ਦੋ ਰੋਜ਼ਾ ਮੋਗਾ ਜ਼ੋਨਲ ਪੱਧਰੀ ਰਾਈਫਲ ਸ਼ੂਟਿੰਗ ਟੂਰਨਾਮੈਂਟ 2024-2025 ਦੋ ਰੋਜ਼ਾ ਮੋਗਾ ਜ਼ੋਨਲ ਪੱਧਰੀ ਰਾਈਫਲ ਸ਼ੂਟਿੰਗ ਟੂਰਨਾਮੈਂਟ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਗਈ। ਅਰੋੜਾ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਰਾਧਨਾ ਵਰਮਾ ਨੇ ਮੁੱਖ ਮਹਿਮਾਨ ਸ: ਸਿਮਰਨਦੀਪ ਸਿੰਘ ਧਾਲੀਵਾਲ ਨੂੰ ਸ਼ੁਭ ਗੁਲਦਸਤਾ ਭੇਂਟ ਕੀਤਾ ਵੱਖ-ਵੱਖ ਸਕੂਲਾਂ ਦੇ ਭਾਗੀਦਾਰਾਂ ਦੀ ਪ੍ਰਤਿਭਾ ਸੱਚਮੁੱਚ ਕਮਾਲ ਦੀ ਸੀ ਅਤੇ ਹਰ ਗੇੜ ਵਿੱਚ ਜਿੱਤ ਦਾ ਟੀਚਾ ਰੱਖਦੇ ਹੋਏ ਖਿਡਾਰੀਆਂ ਨੇ ਅਸਾਧਾਰਨ ਹੁਨਰ ਅਤੇ ਸ਼ੁੱਧਤਾ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ, ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਦੀ ਮੌਜੂਦਗੀ ਵਿੱਚ ਇਹ ਮੁਕਾਬਲਾ ਆਪਣੇ ਸਿਖਰ ‘ਤੇ ਪਹੁੰਚਿਆ, ਜਿੱਥੇ ਵਿਦਿਆਰਥੀਆਂ ਨੇ ਅੰਡਰ 14 ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ , ਵਿਕਰਮ ਤੇ ਆਦਰਸ਼ ਕੁਮਾਰ ਨੇ ਪਹਿਲਾ, ਹੁਸਨਦੀਪ ਕੌਰ, ਸੀਰਤ ਕੌਰ ਨੇ ਦੂਜਾ, ਸ਼ਿਵਾਂਸ਼ੂ ਸਿੰਗਲਾ ਨੇ ਤੀਜਾ, ਅੰਡਰ 17 ਵਰਗ ਵਿੱਚ ਗੁਰਸਹਿਜ, ਅਨੋਖੀ ਗਰਗ ਤੇ ਆਰੂਸ਼ੀ ਨੇ ਦੂਜਾ, ਰਾਧਿਕਾ ਬਾਂਸਲ ਤੇ ਤਨਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਵਰਗ ਵਿੱਚ ਦਿਲਪ੍ਰੀਤ ਕੌਰ ਪਹਿਲੇ, ਪੂਨਮਦੀਪ ਕੌਰ ਦੂਜੇ, ਇਸ਼ਮੀਤ ਕੌਰ ਤੀਜੇ ਸਥਾਨ ’ਤੇ ਰਹੀ ਅਤੇ ਸਕੂਲ ਦੇ ਚੇਅਰਮੈਨ ਸ਼੍ਰੀ ਪ੍ਰਮੋਦ ਅਰੋੜਾ ਜੀ ਨੇ ਸਾਰੇ ਪ੍ਰਤੀਯੋਗੀਆਂ ਵੱਲੋਂ ਦਿਖਾਈ ਲਗਨ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਇਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਗੀਤਾ ਅਰੋੜਾ ਅਤੇ ਸ਼੍ਰੀ ਨਿਖਿਲ ਅਰੋੜਾ ਨੇ ਇਨ੍ਹਾਂ ਵਿਦਿਆਰਥੀਆਂ ਦੇ ਪ੍ਰਤੀਯੋਗੀ ਆਦਰਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੇ ਇਹ ਸਾਬਤ ਕੀਤਾ ਹੈ ਕਿ ਉਹ ਨਾ ਸਿਰਫ ਵਧੀਆ ਹਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਦੁਨੀਆ ‘ਚ ਵੀ ਸ਼ਾਨਦਾਰ ਨਾਮਣਾ ਖੱਟਣ ਵਾਲੀ ਇਸ ਸਫਲਤਾ ਨਾਲ ਵੱਖ-ਵੱਖ ਸਕੂਲਾਂ ਦੀਆਂ ਰਾਈਫਲ ਸ਼ੂਟਿੰਗ ਟੀਮਾਂ ਨੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜ੍ਹਾਈ ‘ਚ ਸੰਤੁਲਨ ਬਣਾਉਣ ਦਾ ਸੰਦੇਸ਼ ਦਿੱਤਾ।