ਬਿਆਸ/ਹੁਸ਼ਿਆਰਪੁਰ 15 ਮਈ  – ਪੱਤਰ ਪ੍ਰੇਰਕ – ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਅੱਜ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਹੁਸ਼ਿਆਰਪੁਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਆਪਣੇ ਪਰਿਵਾਰ ਸਾਹਿਤ ਡੇਰੇ ਪਹੁੰਚੇ. ਡਾ. ਰਾਜ ਨੇ ਇਸ ਦੌਰਾਨ ਕਰੀਬ 1 ਘੰਟਾ ਡੇਰੇ ਵਿਚ ਬਿਤਾਇਆ. ਡਾ ਰਾਜ ਨੇ ਦੱਸਿਆ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਡੇਰੇ ਬਿਆਸ ਦੇ ਨਾਮਲੇਵਾ ਹਨ ਅਤੇ ਬਾਬਾ ਜੀ ਨੂੰ ਵਿਅਕਤੀਗਤ ਤੌਰ ‘ਤੇ ਮਿਲ ਕੇ ਦਿਲ ਨੂੰ ਰੂਹਾਨੀ ਖੁਸ਼ੀ ਮਿਲੀ ਹੈ ਅਤੇ ਬਾਬਾ ਜੀ ਵਲੋਂ ਦਿੱਤੇ ਗਏ ਹੌਸਲੇ ਅਤੇ ਅਸ਼ੀਰਵਾਦ ਲਈ ਉਹ ਦਿਲੋਂ ਧੰਨਵਾਦੀ ਹਨ