ਆਪ ਸਰਕਾਰ ਵਲੋਂ ਨਹਿਰੀ ਪਟਵਾਰੀਆਂ ਨੂੰ ਗ਼ਲਤ ਰਿਪੋਰਟਾਂ ਬਣਾ ਕੇ 100 ਪ੍ਰਤੀਸ਼ਤ ਦਿਖਾਉਣ ਦੇ  ਹੁਕਮ ਜਦੋਂ ਕਿ ਪੰਜਾਬ ਨੂੰ ਮਿਲ ਰਿਹਾ 17 ਪ੍ਰਤੀਸ਼ਤ ਪਾਣੀ,

ਚੀਫ ਬਿਊਰੋ ਕਰਨਪ੍ਰੀਤ ਕਰਨ

ਬਰਨਾਲਾ,15,ਮਈ  /ਲੋਕ ਸਭ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਰਨਾਲਾ ਦੇ ਇੱਕ ਹੋਟਲ ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਅਸਲ ਰੰਗ ਦਿਖਾਉਂਦੀਆਂ ਕਿਸਾਨਾਂ ਤੋਂ 326 ਕਰੋੜ ਰੁਪਏ ਦੀ ਵਸੂਲੀ ਉੱਘਰਾਹੁਣ ਦੇ ਹੁਕਮ ਕੀਤੇ ਜਾਰੀ ਕਰ ਦਿੱਤੇ ਤੇ ਕੇਜਰੀਵਾਲ ਦੇ ਇਸਾਰੇ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ਼ ਨੂੰ ਕਮਜ਼ੋਰ ਕਰਨ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਭਰ ਦੇ ਨਹਿਰੀ ਪਟਵਾਰੀਆਂ ਨੂੰ ਗ਼ਲਤ ਰਿਪੋਰਟਾਂ ਤਿਆਰ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ ਤਾਂ ਜੋ ਪੰਜਾਬ ਖਿਲਾਫ਼ ਪਾਣੀਆਂ ਦੀ ਲੜਾਈ ਲੜ੍ਹ ਰਹੀਆਂ ਸਟੇਟਾਂ ਵਲੋਂ ਮਾਨਯੋਗ ਸੁਪਰੀਮ ਕੋਰਟ ਵਿੱਚ ਇਹ ਸਾਬਿਤ ਕੀਤਾ ਜਾ ਸਕੇ ਕਿ ਪੰਜਾਬ ਨੂੰ ਹੋਰ ਪਾਣੀ ਦੀ ਜ਼ਰੂਰਤ ਹੀ ਨਹੀਂ।
                                   ਉਹਨਾ ਕਿਹਾ ਪੰਜਾਬ ਅੰਦਰ ਐਰੀਕੇਸਨ ਵਿਭਾਗ ਅਨੁਸਾਰ ਇਸ ਸਮੇਂ ਮਹਿਜ਼ 17 ਪ੍ਰਤੀਸ਼ਤ ਪਾਣੀ ਸੰਚਾਈ ਲਈ ਵਰਤਿਆ ਜਾ ਰਿਹਾ। ਪਰ ਪੰਜਾਬ ਜਲ ਸ੍ਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਪੰਜਾਬ ਭਰ ਦੇ ਨਹਿਰੀ ਪਟਵਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਪੰਜਾਬ ਅੰਦਰ ਨਹਿਰੀ ਪਾਣੀ ਦੀ ਵਰਤੋਂ ਹੋਣ ਦੀਆਂ ਕਥਿਤ ਜਾਅਲੀ ਰਿਪੋਰਟਾਂ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ । ਪਰ ਨਹਿਰੀ ਪਟਵਾਰ ਯੂਨੀਅਨ ਵਲੋਂ ਇਹ ਕੁਝ ਕਰਨ ਤੋਂ ਇਨਕਾਰ ਕਰਨ ਤੇ ਸਰਕਾਰ ਵਲੋਂ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਖਿਲਾਫ਼ ਕਥਿਤ ਤੌਰ ਤੇ ਕਾਰਵਾਈ ਕੀਤੀ ਗਈ ਹੈ।
       ਪੰਜਾਬ ਦੇ ਲਗਭਗ 6 ਲੱਖ ਏਕੜ ਰਕਬੇ ਨੂੰ ਖੇਤੀਬਾੜੀ ਹੇਠੋਂ ਕੱਢ ਕੇ ਰਿਹਾਇਸ਼ੀ ਦਿਖਾਉਣ ਦੀ ਕਬਾਇਦ ਕੀਤੀ ਗਈ ਹੈ ਤਾਂ ਜੋ ਇਹ ਦਰਸਾਇਆ ਜਾ ਸਕੇ ਕੇ ਇਸ ਰਕਬੇ ਨੂੰ ਪਾਣੀ ਦੀ ਜ਼ਰੂਰਤ ਹੀ ਨਹੀਂ ਹੈ। ਖਹਿਰਾ ਨੇ ਕਿਹਾ ਭਗਵੰਤ ਮਾਨ ਸਰਕਾਰ ਵਲੋਂ ਇਹ ਸਭ ਕੁੱਝ ਕੇਜਰੀਵਾਲ ਦੇ ਕਹਿਣ ਤੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਪਾਣੀਆਂ ਸੰਬੰਧੀ ਚੱਲ ਰਹੇ ਕੇਸ਼ ਵਿੱਚ ਵਿਰੋਧੀ ਧਿਰਾਂ ਵਲੋਂ ਇਹ ਸਾਬਿਤ ਕੀਤਾ ਜਾ ਸਕੇ ਕੇ ਪੰਜਾਬ ਕੋਲ ਪਾਣੀ ਸਰਪਲੱਸ ਹੈ ਅਤੇ ਪੰਜਾਬ ਨੂੰ ਹੋਰ ਪਾਣੀ ਦੀ ਜ਼ਰੂਰਤ ਨਹੀਂ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਹਨਾਂ ਗ਼ਲਤ ਪੰਜਾਬ ਮਾਰੂ ਨੀਤੀਆਂ ਕਾਰਨ ਪੰਜਾਬ ਮਾਰੂਥਲ ਬਣ ਜਾਵੇਗਾ।
         ਪੰਜਾਬ ਦੇ ਕਿਸਾਨਾਂ ਤੋਂ ਨਹਿਰੀ ਮਾਮਲੇ ਦਾ 326 ਕਰੋੜ ਰੁਪਏ ਵਸੂਲ ਕਰਨ ਲਈ ਕਿਹਾ ਗਿਆ ਹੈ। ਉਹਨਾ ਕਿਹਾ ਕਿ ਬੀਤੇ ਲੰਮੇਂ ਅਰਸੇ ਤੋਂ ਬੰਦ ਨਹਿਰੀ ਮਾਮਲੇ ਨੂੰ ਮੁੜ ਲਾਗੂ ਕਰਕੇ ਭਗਵੰਤ ਮਾਨ ਸਰਕਾਰ ਕਿਸਾਨ ਵਿਰੋਧੀ ਸਾਬਿਤ ਹੋ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਇਹਨਾ ਪੰਜਾਬ ਅਤੇ ਕਿਸਾਨ ਵਿਰੋਧੀ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਮਨੀਸ਼ ਬਾਂਸਲ, ਮੱਖਣ ਸ਼ਰਮਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਰਨਾਲਾ, ਗੁਰਜੀਤ ਸਿੰਘ ਰਾਮਣਵਾਸੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਮਹੇਸ਼ ਕੁਮਾਰ ਲੋਟਾ ਬਲਾਕ ਪ੍ਰਧਾਨ ਬਰਨਾਲਾ, ਕੌਂਸਲਰ ਜੱਗੂ ਮੋਰ, ਬੀਬੀ ਸੁਖਜੀਤ ਕੌਰ, ਕੌਂਸਲਰ ਗੁਰਪ੍ਰੀਤ ਸਿੰਘ ਕਾਕਾ, ਕੌਂਸਲਰ ਅਜੈ ਕੁਮਾਰ, ਜਥੇਦਾਰ ਕਰਮਜੀਤ ਸਿੰਘ ਬਿੱਲੂ, ਧੰਨਾ ਸਿੰਘ ਗਰੇਵਾਲ, ਨਰਿੰਦਰ ਸ਼ਰਮਾ,ਬਲ਼ਦੇਵ ਸਿੰਘ ਭੁੱਚਰ,ਆਦਿ ਹਾਜ਼ਰ ਸਨ।