ਗੁਰਜੰਟ ਸਿੰਘ ਬਾਜੇਵਾਲੀਆ


ਮਾਨਸਾ 15 ਮਈ ਨੂੰ ਇਕ ਮੀਟਿੰਗ ਚਰਨਪ੍ਰੀਤ ਸਿੰਘ ਖਾਲਸਾ ਫਾਜ਼ਿਲਕਾ ਚੇਅਰਮੈਨ ਅਤੇ ਜਸਕਰਨ ਸਿੰਘ ਗਹਿਰੀ ਬੁੱਟਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਵਟਸਐੱਪ ਗਰੁੱਪ ਵਿੱਚ ਕੀਤੀ ਗਈ। ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਨਹਿਰੀ ਪਟਵਾਰੀ ਅਵਤਾਰ ਸਿੰਘ ਝੁਨੀਰ ਨੇ ਦੱਸਿਆ ਕਿ  ਪੂਰੇ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ  ਕਿਰਪਾਲ ਸਿੰਘ ਪੰਨੂ ਸ਼੍ਰੀ ਅੰਮਿਰਤਸਰ ਸਾਹਿਬ , ਅਵਤਾਰ ਸਿੰਘ ਮਾਨਸਾ , ਸੰਮਤੀ ਕੁਮਾਰ ਜਲੰਧਰ , ਰਾਹੁਲ ਸ਼ਰਮਾ ਫਰੀਦਕੋਟ , ਦਵਿੰਦਰ ਮੰਡੇਰ ਲੁਧਿਆਣਾ , ਰਾਜਿੰਦਰ ਸ਼ਰਮਾ ਬਠਿੰਡਾ , ਬਲਕਾਰ ਸਿੰਘ ਸ਼੍ਰੀ ਮੁਕਤਸਰ ਸਾਹਿਬ , ਕੁਲਦੀਪ ਮਸਤਾਨਾ ਪਟਿਆਲਾ ਆਦਿ ਸ਼ਾਮਿਲ ਹੋਏ ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕਿ ਜੇਕਰ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਟਵਾਰੀਆਂ ਕੀਤੀਆਂ ਗਈਆਂ ਮੁਅੱਤਲੀ ਅਤੇ ਚਾਰਜਸ਼ੀਟ ਦੇ ਆਰਡਰ ਛੇਤੀ ਵਾਪਿਸ ਨਹੀ ਲਏ ਗਏ ਤਾਂ ਮਿਤੀ 16 ਮਈ 2024 ਨੂੰ ਅੱਜ ਅਣ- ਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਮਿਤੀ 17 ਮਈ 2024 ਨੂੰ ਪ੍ਰਮੁੱਖ ਸਕੱਤਰ ਦੀ ਅਰਥੀ ਡਵੀਜ਼ਨ ਪੱਧਰ ਤੇ ਫੁੱਕੀ ਜਾਵੇਗੀ ਜੇਕਰ ਫਿਰ ਵੀ ਇਹ ਆਪਣੀਆਂ ਗਲਤ ਨੀਤੀਆਂ ਤੋਂ ਬਾਜ਼ ਨਾ ਆਏ ਤਾਂ ਮਿਤੀ 19 ਮਈ 2024 ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਵਧੀਕੀਆਂ ਅਤੇ ਵਿਭਾਗੀ ਕੀਤੀ ਗਈ ਉਥਲ – ਪੁੱਥਲ ਦੇ ਕੱਚੇ ਚਿੱਠੇ ਪੂਰੇ ਪੰਜਾਬ ਦੀ ਜਨਤਾ ਦੇ ਸਾਹਮਣੇ ਕਰ ਦਿੱਤੇ ਜਾਣਗੇ । ਜਿਸਦੀ ਜ਼ਿੰਮੇਵਾਰੀ ਸਿਰਫ਼ ਤੇ ਸਿਰਫ਼ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੀ ਹੋਵੇਗੀ ।