ਤਲਵੰਡੀ  ਭਾਈ ਵਿੱਚ ਪੁਲਸ ਨੇ ਸੱਤ ਕੁਵਿੰਟਲ ਚਾਰ ਕਿਲੋਂ ਭੁੱਕੀ ਸਮੇਤ ਪੰਜ ਦੋਸ਼ੀਆਂ ਕੀਤਾ ਕਾਬੂ। ਰਾਜਸਥਾਨ ਵਿੱਚੋਂ ਵਿੱਚ ਲੂਣ ਨਾਲ ਭਰੇ ਟਰੱਕ ਵਿੱਚ ਲਕੋ ਕੇ ਲਿਆ ਰਹੇ ਸਨ ਦੋਸ਼ੀ। 


ਤਲਵੰਡੀ ਭਾਈ ,27 ਅਪ੍ਰੈਲ(ਹਰਜਿੰਦਰ ਸਿੰਘ ਕਤਨਾ)-

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਕਾਰਵਾਈ ਤਹਿਤ ਕਾਊਂਟਰ ਇੰਟੈਲੀਜੈਂਸ ਵਿਭਾਗ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਕਿਸੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾ ਬੰਦੀ ਕਰਦੇ ਹੋਏ ਤਲਵੰਡੀ ਭਾਈ -ਫਰੀਦਕੋਟ ਰੋਡ ਤੇ ਨਾਕੇ ਬੰਦੀ ਕਰਕੇ ਇੱਕ ਟਰਾਲਾ ਘੋੜਾ ਟਰੱਕ ਨੰਬਰ ਪੀ ਬੀ 05 ਏ ਬੀ 9596 ਨੂੰ ਰੋਕਿਆ ਤਾਂ ਉਸਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 35 ਬੋਰੇ ਚੂਰਾ ਪੋਸਤ (ਭੁੱਕੀ) ਦੇ ਬਰਾਮਦ ਕੀਤੇ ਜਿਸ ਦਾ  ਵਜਨ 7 ਕੁਵਿੰਟਲ 4 ਕਿਲੋ ਬਣਦਾ ਹੈ। ਦੋਸ਼ੀਆਂ ਨੇ ਇਹ ਚੂਰਾ ਪੋਸਤ ਟਰੱਕ ਵਿੱਚ ਭਰੇ ਲੂਣ ਵਿਚ ਲਕੋ ਲੇ ਰੱਖੇ ਸਨ । ਦੋਸ਼ੀਆਂ ਵਿੱਚ ਗੁਰਜੀਤ ਸਿੰਘ ,ਭਿੰਦਰ ਸਿੰਘ,ਇੰਦਰ ਸਿੰਘ , ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਿਲ ਹਨ।

ਗੱਲਬਾਤ ਕਰਦੇ ਹੋਏ ਕਾਊਟਰ ਇੰਟੈਲੀਜੈਸ ਦੇ ਇੰਚਾਰਜ ਇੰਸਪੈਕਟਰ ਬਲਦੇਵ ਸਿੰਘ ਪਤਲੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮੁਕੱਦਮਾਂ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਇੰਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਸਕੇ।