ਕੈਲਗਰੀ-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੰਗਤਾਂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮਨਾਈ ਗਈ| ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਾਰਾ ਦਿਨ ਦੀਵਾਨ ਸਜਾਇਆ ਗਿਆ| ਇਸ ਸਮੇਂ ਕੈਲਗਰੀ ਯੂਥ ਦੇ ਵਲੰਟੀਅਰ,ਭਾਈ ਹਰਪਾਲ ਸਿੰਘ,ਭਾਈ ਹਰਦੇਵ ਸਿੰਘ,ਭਾਈ ਨੌਨਿਹਾਲ ਸਿੰਘ,ਭਾਈ ਬਲਦੇਵ ਸਿੰਘ,ਭਾਈ ਸੇਵਾ ਸਿੰਘ ਦੇ ਕੀਰਤਨੀ ਜਥਿਆ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ| ਇਸ ਮੌਕੇ ਭਾਈ ਮਹਿਲ ਸਿੰਘ,ਭਾਈ ਬਲਬੀਰ ਸਿੰਘ,ਭਾਈ ਸਰਬਜੀਤ ਸਿੰਘ,ਭਾਈ ਜਸਵੀਰ ਸਿੰਘ(ਸਾਰੇ ਕਥਾ ਵਾਚਕ), ਜਥਿਆ ਨੇ ਕਥਾ ਰਾਹੀ ਗੁਰੂ ਸ਼ਬਦ ਦੀ ਸਾਂਝ ਪਾਈ| ਉਪੰਰਤ ਭਾਈ ਰਾਮ ਸਿੰਘ ਰਫਤਾਰ ਦੇ ਢਾਡੀ ਜਥਾ ਨੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆ ਇਤਿਹਾਸ ਤੋ ਜਾਣੂੰ ਕਰਵਾਇਆ| ਇਸ ਸਮੇਂ ਚਰਨਜੀਤ ਸਿੰਘ ਸੁੱਜੋ,ਗੁਰਮੁੱਖ ਸਿੰਘ ਦਿਓਲ ਅਤੇ ਜਸਵਿੰਦਰ ਸਿੰਘ ਗਰੇਵਾਲ ਹੁਰਾਂ ਆਪਣੇ ਵਿਚਾਰ ਪੇਸ਼ ਕਰਦਿਆ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ| ਇਸ ਸਮੇਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਸੁਰਜੀਤ ਕੌਰ ਹੁਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ| ਇਸ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਰਵਿੰਦਰ ਸਿੰਘ ਤੱਬੜ ਅਤੇ ਭਾਈ ਪ੍ਰਦੀਪ ਸਿੰਘ ਬੈਨੀਪਾਲ ਹੁਰਾਂ ਨਿਭਾਈ|
Related Posts
ਕਾਲਾ ਢਿੱਲੋਂ ਵੱਡੀ ਲੀਡ ਉੱਤੇ ਜਿੱਤ ਕੇ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਵਿਧਾਨ ਸਭ ਵਿਚ ਚੁੱਕਣਗੇ -ਮਨਵਿੰਦਰ ਪੱਖੋਂ
ਬਰਨਾਲਾ,3,ਨਵੰਬਰ /ਕਰਨਪ੍ਰੀਤ ਕਰਨ ਕਾਂਗਰਸ ਮਹਿਲਾ ਵਿੰਗ ਦੇ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਨੇ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਚ ਚੋਣ ਪ੍ਰਚਾਰ…
ਪੰਜਾਬ ਫਾਰਮੈਸੀ ਕੋਂਸਲ ਦੀ ਚੋਣ ਲਈ ਨਾਮਜਦਗੀਆਂ ਜਾਰੀ।
ਪੰਜਾਬ ਫਾਰਮੈਸੀ ਕੋਂਸਲ ਦੀ ਚੋਣ ਲਈ ਨਾਮਜਦਗੀਆਂ ਜਾਰੀ। 6 ਮੈਂਬਰਾਂ ਦੀ ਚੋਣ ਲਈ 15 ਮੈਂਬਰ ਮੈਦਾਨ ਚ। ਪੰਜਾਬ ਭਰ ਦੇ…
ਗੌਰਵ ਭਾਟੀਆ ਨੇ ਚੰਨੀ ’ਤੇ ਨਿਸ਼ਾਨਾ ਸਾਧਿਆ, ਕਿਹਾ- ਉਹ ਸਿਰਫ਼ ਗਾਂਧੀ ਪਰਿਵਾਰ ਦੇ ਅਧੀਨ ਹਨ, ਦੇਸ਼ ਦੇ ਸੰਵਿਧਾਨ ਦੇ ਨਹੀਂ
ਨਵੀਂ ਦਿੱਲੀ- 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਹੋਈ ਚੂਕ ਕਰਕੇ ਮੁੱਖ ਮੰਤਰੀ…