ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਆੜਤੀ ਯੂਨੀਅਨ ਚੋਣਾਂ ਦੇ ਮੱਦੇਨਜ਼ਰ ਹੋਈ ਮੀਟਿੰਗ ਵਿੱਚ ਰਾਜਿੰਦਰ ਸਿੰਘ ਕੋਹਲੀ ਨੂੰ ਲਗਾਤਾਰ ਤੀਸਰੇ ਵਾਰ ਇਕ ਸਾਲ ਵਾਸਤੇ ਆੜਤੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਆੜਤੀ ਯੂਨੀਅਨ ਦੇ ਮੁੜ ਪ੍ਰਧਾਨ ਬਣਨ ਦੀ ਖੁਸ਼ੀ ਜਤਾਉਂਦਿਆਂ ਰਾਜਿੰਦਰ ਸਿੰਘ ਕੋਹਲੀ ਨੇ ਸਮੂਹ ਆੜਤੀ ਯੂਨੀਅਨ ਦੇ ਆਗੂਆਂ ਦਾ ਉਨ੍ਹਾਂ ਉੱਤੇ ਭਰੋਸਾ ਕਾਇਮ ਰੱਖਣ’ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਵਾਅਦਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਆੜਤੀਆਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਨਿਪਟਾਰਾ ਇੱਕ-ਜੁੱਟ ਹੋ ਕੇ ਕਰਨਗੇ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਉੱਤੇ ਜ਼ੋਰ ਦੇਣਗੇ।ਇਸ ਮੌਕੇ ਪ੍ਰੇਮ ਸਿੰਘ ਦੋਦੜਾ,ਸੁਸ਼ੀਲ ਕੁਮਾਰ ਐਡਵੋਕੇਟ,ਵਿਕਾਸ ਕੁਮਾਰ(ਵਿੱਕੀ),ਗੁਰਦੀਪ ਸਿੰਘ ਬੀਰੋਕੇ,ਰਾਜ ਕੁਮਾਰ ਬੀਰੋਕੇ,ਮਹਿੰਦਰ ਪਾਲ ਜੀ,ਰਾਜਿੰਦਰ ਸਿੰਘ ਬੀਰੋਕੇ,ਰਾਮ ਸ਼ਰਨ,ਰਾਜ ਬੋੜਾਵਾਲੀਆ, ਨਿਰਮਲ ਸਿੰਘ ਜੀ,ਜਿੰਦਰ ਬੀਰੋਕੇ,ਰਾਜੂ,ਟੈਨਾ ਜੀ,ਕ੍ਰਿਸ਼ਨ ਜੀ,ਬਲਜੀਤ ਸਿੰਘ ਜੀ,ਸਤਪਾਲ ਜੀ,ਭੋਲਾ ਪਟਵਾਰੀ,ਬੰਟੂ ਕਾਠ,ਕਾਲੀ ਕਾਠ ਅਤੇ ਅਮਰਜੀਤ ਗੁਲਿਆਨੀ ਆਦਿ ਨੇ ਰਾਜਿੰਦਰ ਸਿੰਘ ਕੋਹਲੀ ਨੂੰ ਆੜਤੀ ਯੂਨੀਅਨ ਦੇ ਮੁੜ ਪ੍ਰਧਾਨ ਬਣਨ ਉੱਤੇ ਵਧਾਈ ਦਿੱਤੀ।