ਬਰਨਾਲਾ 29,ਜੂਨ /ਕਰਨਪ੍ਰੀਤ ਕਰਨ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਤੋ ਬੱਸਾ ਹਰ ਸਾਲ  ਯਾਤਰਾ ਕਰਵਾਉਣ ਵਾਲੇ ਗੁਰਜੰਟ ਸਿੰਘ ਸੋਨਾ ਸੰਗਤਾ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਹਨ ਇਹ ਯਾਤਰਾ ਲੱਗਭਗ ਗੁਰਜੰਟ ਸਿੰਘ ਸੋਨਾ 21 ਸਾਲਾ ਤੋ ਹਰ ਸਾਲ ਯਾਤਰਾ ਸੰਗਤਾ ਨੂੰ ਕਰਵਾਉਦੇ ਆ ਰਹੇ ਹਨ ਇਸ ਵਾਰ ਵੀ ਯਾਤਰਾ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਤੋ 50 ਸੰਗਤਾ  ਦਾ ਜਥਾ  ਲੈ ਕੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਗਏ.ਗੁ: ਬਾਬਾ ਨਾਮਦੇਵ ਬਰਨਾਲਾ ਤੋਂ ਚੱਲਕੇ ਰਾੜਾ ਸਾਹਿਬ, ਮਾਛੀਵਾੜਾ, ਚਮਕੌਰ ਸਾਹਿਬ ਤੇ ਕੀਰਤਪੁਰ ਸਾਹਿਬ, ਸੁੰਦਰਨਗਰ ਤੋਂ ਹੁੰਦੇ ਸਕੇਤ ਮੰਡੀ  ਪੰਡੋਰ ਡੈਮ ਤੋਂ ਭੋਂਤਰ ਦੀਆਂ ਵਾਦੀਆਂ ਦੀ ਸੈਰ ਤੋਂ ਹੁੰਦੇ ਹੋਏ ਸ੍ਰੀ ਮਨੀਕਰਨ ਸਾਹਿਬ ਵਿਖੇ ਸਾਰਾ ਦਿਨ ਹਸੀਨ ਵਾਦੀਆਂ ਦੀ ਸੈਰ,ਪਹਾੜਾਂ ਦੇ ਦਿਲਚਸਪ ਨਜਾਰੇ, ਝਰਨਿਆਂ ਦੇ ਕਣ ਕਣ ਵਗਦੇ ਪਾਣੀ ਦੇ ਨਜ਼ਾਰੇ, ਠੰਡੇ ਮੌਸਮ ਦਾ ਅਨੰਦ ਮਾਨਣਾ ਅਤੇ ਗਰਮ ਗੁਫਾ ਅਤੇ ਠੰਡੀ ਗੁਫਾ ਦਾ ਅਨੰਦ ਮਾਣੋ  ਸ੍ਰੀ ਮਨੀਕਰਨ ਸਾਹਿਬ ਤੋਂ ਚੱਲ ਕੇ ਕੁੱਲੂ ਦੀਆਂ ਵਾਦੀਆਂ ਦੀ ਸੈਰ,ਪਹਾੜਾਂ ਦੇ ਝਰਨਿਆਂ ਦੇ ਨਜਾਰੇ ਅਤੇ ਮਨਾਲੀ ਪਹੁੰਚ ਕੇ ਰੋਹਤਾਂਗ ਦੇ ਨਜਾਰੇ ਦੇਖਣ ਉਪਰੰਤ ਸ਼ਾਪਿੰਗ ਅਤੇ ਹੜੱਬਾ ਮੰਦਰ, ਵਨ ਵਿਹਾਰ ਪਾਰਕ ਤੇ ਮਨਾਲੀ  ਤੋਂ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਸ੍ਰੀ  ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ (ਅਜੂਬਾ) ਅਨੰਦਪੁਰ ਸਾਹਿਬ ਤੋਂ ਚੱਲਕੇ ਕੇਸਗੜ੍ਹ ਸਾਹਿਬ, ਬਾਬਾ ਗੁਰਦਿੱਤਾ ਜੀ, ਪੀਰ ਬਾਬਾ ਬੁੱਢਣ ਸ਼ਾਹ, ਫਤਿਹਗੜ੍ਹ ਸਾਹਿਬ, ਸਰਹੰਦ, ਜੋਤੀ ਸਰੂਪ, ਗੁ: ਭੱਠਾ ਸਾਹਿਬ ਪਰਿਵਾਰ ਵਿਛੋੜਾ, ਗੁ: ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ ਹੁੰਦੇ ਹੋਏ ਮਸਤੂਆਣਾ ਸਾਹਿਬ ਤੋਂ ਵਾਪਸ ਬਰਨਾਲਾ ਦਰਸ਼ਨ ਕਰ ਕੇ 50 ਸੰਗਤਾਂ ਦਾ ਜਥਾ ਵਾਪਿਸ ਆਇਆ ਇਸ ਮੋਕੇ ਯਾਤਰਾ ਇੰਨਚਾਰਜ  ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਹਰ ਸਾਲ ਲਗਭਗ 21 ਸਾਲਾ ਤੋ   ਸੰਗਤਾ ਨੂੰ ਯਾਤਰਾ ਕਰਵਾਈ ਜਾਂਦੀ ਹੈ ਜਿਵੇ ਕਿ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਉਤਰਾਖੰਡ  ਗੁਰਦੁਆਰਾ ਮਨੀਕਰਨ ਸਾਹਿਬ ਗੁਰਦੁਆਰਾ ਘੁਮਾਣ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ  ਹੋਰ ਵੀ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਹਨ ਇਸ ਮੋਕੇ ਸੰਗਤਾ ਗੁਰਜੰਟ ਸਿੰਘ ਸੋਨਾ ਹਰਕੀਰਤ ਸਿੰਘ ਨੂੰ ਛਿੰਦਰ ਕੌਰ ਕਿਰਨਜੀਤ ਕੌਰ ਕਿਰਨਦੀਪ ਕੋਰ ਗਰਚਾ ਪਰਦੀਪ ਕੋਰ ਬੇਦੀ ਗਗਨਦੀਪ ਸਿੰਘ ਬੇਦੀ ਕਮਲਜੀਤ ਕੌਰ ਕਰਨੈਲ ਸਿੰਘ ਰਾਏਕੋਟ ਜਗਦੀਪ ਸਿੰਘ ਰਾਏਕੋਟ ਲਾਭ ਸਿੰਘ ਸੁਰਿੰਦਰ ਸਿੰਘ ਹਰਦੇਵ ਸਿੰਘ ਨਿਰਭੈ ਸਿੰਘ ਸਿਮਰਨਜੀਤ ਸਿੰਘ ਕੇਵਲ ਸਿੰਘ ਕਮਲਦੀਪ ਕੋਰ ਬਲਦੇਵ ਸਿੰਘ ਆਦਿ ਸੰਗਤਾ ਹਾਜਰ ਸਨ