ਟੂਟੀਆਂ ਚ ਸੀਵਰੇਜ ਦੇ ਆਏ ਗੰਧਲੇ ਪਾਣੀ ਕਾਰਨ ਪੀਣ ਕਾਰਨ ਕਈ ਘਰਾਂ ਦੇ ਵਿੱਚ ਪਏ ਹਨ ਪੀੜਿਤ ਮਰੀਜ਼

ਜੇਕਰ ਸੀਵਰੇਜ ਬੋਰਡ ਨੇ ਜਲਦ ਧਿਆਨ ਨਾ ਦਿੱਤਾ ਤਾਂ ਸੀਵਰੇਜ ਬੋਰਡ ਦਫਤਰ ਦਾ ਕੀਤਾ ਜਾਵੇਗਾ ਘੇਰਾਓ -ਪੰਡੋਰੀ

ਬਰਨਾਲਾ 28,ਜੂਨ /ਕਰਨਪ੍ਰੀਤ ਕਰਨ /ਬਰਨਾਲਾ ਦੇ ਸੇਖਾ ਰੋਡ ਤੇ ਸਥਿਤ ਵਾਰਡ ਨੰਬਰ 20 ਦੇ ਗਲੀ ਨੰਬਰ 5 ਏਰੀਆ ਆਟਾ ਚੱਕੀ ਤੋਂ ਅੱਗੇ ਗਲੀਆਂ ਦੇ ਵਿੱਚ ਸੀਵਰੇਜ ਦੇ ਟੁੱਟੇ ਹੋਏ ਪਾਈਪਾਂ ਕਾਰਨ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੀ ਗੰਦਗੀ ਵਾਲੇ ਪਾਣੀ ਦੇ ਮਿਕਸ ਹੋਣ ਨਾਲ ਜਿੱਥੇ ਕਈ ਘਰਾਂ ਦੇ ਵਿੱਚ ਮਰੀਜ਼ ਬਣ ਕੇ ਪਏ ਹਨ ਉੱਥੇ ਹੀ ਜੇਕਰ ਸੀਵਰੇਜ ਬੋਰਡ ਬਰਨਾਲਾ ਨੇ ਇਸ ਦਾ ਪੱਕਾ ਹੱਲ ਚੰਦ ਨਾ ਕੀਤਾ ਗਿਆ ਤਾਂ ਕਿਸੇ ਸਮੇਂ ਵੀ ਮਹਾਂਮਾਰੀ ਫੈਲ ਸਕਦੀ ਹੈ
ਇਸ ਮੌਕੇ ਉੱਥੇ ਇਕੱਠੇ ਹੋਏ ਔਰਤਾਂ ਮਰਦਾਂ ਕੁਲਵਿੰਦਰ ਕੌਰ,ਸਿੰਦਰ ਕੌਰ ਸਿੰਦਰ ਕੌਰ,ਹਰਪ੍ਰੀਤ ਕੌਰ  ਗੁਰਪ੍ਰੀਤ ਕੌਰ,ਅਮਰੀਕ ਸਿੰਘ,ਸੇਵਾ ਸਿੰਘ ਬਿਮਾਰ ਪੀੜਿਤ  ਮੱਖਣ ਸਿੰਘ ਕੁਲਦੀਪ ਸਿੰਘ ਸੋਨੀ ,ਕੁਲਦੀਪ ਗੱਗੀ ਸਤਨਾਮ ਸੱਤੀ ਵਲੋਂ ਸੀਵਰੇਜ ਗੰਦਗੀ ਦੀਆਂ ਪਾਣੀ ਦੀਆਂ ਬੋਤਲਾਂ ਦਿਖਾਉਂਦੀਆਂ ਜਿੱਥੇ ਨਗਰ ਕੌਂਸਲ ਬਰਨਾਲਾ ਦਾ ਪਿੱਟ ਸਿਆਪਾ ਕੀਤਾ ਅਤੇ ਕਿਹਾ ਕਿ ਸਾਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ ਉੱਥੇ ਹੀ ਸੀਵਰੇਜ ਬੋਰਡ ਦੀ ਵੱਡੀ ਅਣਗਹਿਲੀ ਦੱਸਦਿਆਂ ਕਿਹਾ ਕਿ ਕਿਸੇ ਸਮੇਂ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ ਅਸੀਂ ਕਈ ਵਾਰ ਨਗਰ ਕੌਂਸਲ ਦੇ ਵਾਰਡ ਐਮਸੀ ਜਗਰਾਜ ਸਿੰਘ ਪੰਡੋਰੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਾਂ ਪ੍ਰੰਤੂ ਸਿਰ ਪਰਨਾਲਾ ਉੱਥੇ ਦਾ ਉੱਥੇ ਕਿਸੇ ਦਾ ਕੋਈ ਧਿਆਨ ਨਹੀਂ ਉਹਨਾਂ ਕਿਹਾ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੀ ਗੰਦਗੀ ਵਾਲੇ ਪਾਣੀ ਦੇ ਮਿਕਸ ਹੋਣ ਨਾਲ ਕੋਈ ਮਹਾਮਾਰੀ ਫੈਲਦੀ ਹੈ ਤਾਂ ਇਸਦੀ ਸਾਰੀ ਜਿੰਮੇਵਾਰੀ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੀ ਹੋਵੇਗੀ ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਨਗਰ ਕੌਂਸਲ ਦਾ ਘਿਰਾਓ ਵੀ ਕੀਤਾ ਜਾਵੇਗਾ
     ਇਸ ਮੌਕੇ ਵਾਰਡ ਨੰਬਰ 20 ਦੇ ਐਮਸੀ ਜਗਰਾਜ ਸਿੰਘ ਪੰਡੋਰੀ ਨੇ ਸੰਪਰਕ ਕਰਨ ਤੇ ਕਿਹਾ ਕਿ ਟੈਂਕਰਾਂ ਰਾਹੀਂ ਬਾਲਟੀਆਂ ਬੁੜੀਆਂ ਨੂੰ ਚੱਕਣੀਆਂ ਔਖੀਆਂ ਨੇ ਕਿੰਨਾ ਕ ਲੈ ਜਾ ਪਾਣੀ ਜਦੋਂ ਐਮਸੀ ਨੁਮਾਇੰਦਾ ਹੋਣ ਦੇ ਨਾਤੇ ਐਕਸ਼ਨ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਮੈਂ ਐਸਡੀਓ ਨੂੰ ਡਿਊਟੀ ਲਾ ਤੀ ਅਸੀਂ ਇਹਦਾ ਟੈਂਡਰ ਲਾ ਕੇ ਇਹਦਾ ਅੱਗੇ ਭੇਜਾਂਗੇ ਨਗਰ ਕੌਂਸਲ ਕਹਿ ਰਹੀ ਹੈ  ਸਾਡੇ ਕੋਲ ਫੰਡ ਹੈ ਨਹੀਂ ਤੇ ਈਓ ਕੀ ਕਹਿੰਦੇ ਨੇ ਅੱਗੇ ਫਿਰ ਦੇਖਦੇ ਹਾਂ  ਇਹ ਇਹ ਸਾਰਾ ਵਿਵਾਦ ਸੀਵਰੇਜ ਅਤੇ ਪਾਣੀ ਦੀਆਂ ਦੀਆਂ ਟੂਟੀਆਂ ਵਾਲੇ ਪਾਣੀ ਨਾਲ ਮਿਕਸ ਹੋਣ ਦੀ ਘਟਨਾ ਸਬੰਧੀ ਮੈਂ ਐਕਸ਼ਨ ਸੇਵਰੇਜ ਬੋਰਡ ਜੇਈ ਅਤੇ ਐਸਡੀਓ ਦੇ ਧਿਆਨ ਵਿੱਚ ਲਿਆ ਚੁੱਕਾ ਹਾਂ ਪ੍ਰੰਤੂ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੇਕਰ ਦੋ ਦਿਨਾਂ ਦੇ ਸਮੇਂ ਵਿੱਚ ਸੀਵਰੇਜ ਬੋਰਡ ਵੱਲੋਂ ਕੋਈ ਸਾਰਥਕ ਕਦਮ ਨਾ ਚੁੱਕੇ ਗਏ ਤਾਂ ਮੈਂ ਮਹੱਲਾ ਨਿਵਾਸੀ ਸਮੇਤ ਸਮੁੱਚੇ ਵਾਰਡ ਨਿਵਾਸੀਆਂ ਨਾਲ ਸੰਪਰਕ ਕਰਕੇ ਨਗਰ ਕੌਂਸਲ ਦਾ ਕਰਾਓ ਕਰਨ ਤੇ ਮਜਬੂਰ ਹੋਵਾਂਗਾ