ਬੁਢਲਾਡਾ ਦਵਿੰਦਰ ਸਿੰਘ ਕੋਹਲੀ
ਜਿਲਾ ਮਾਨਸਾ ਵਿੱਚ ਪੈਂਦੇ ਪਿੰਡ ਨੰਗਲ ਵਿੱਚ ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਵੱਲੋਂ ਕਲੱਬ ਦੇ ਸਲਾਹਕਾਰ ਹਰਦੀਪ ਸਿੰਘ ਪੰਨੂ ਫੌਜੀ ਦੀ ਮਾਤਾ ਬਲਵੀਰ ਕੌਰ ਦੇ ਅੰਤਿਮ ਅਰਦਾਸ ਮੌਕੇ ਪਿੰਡ ਨੰਗਲ ਦੇ ਗੁਰੂਦੁਆਰਾ ਸਾਹਿਬ ਵਿਖੇ ਭੋਗ ਪਾਏ ਗਏ। ਬਾਬਾ ਰਾਜਵੀਰ ਸਿੰਘ ਘਰਾਗਣੇ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਕਰਕੇ ਅਤੇ ਕਥਾ ਕਰਕੇ ਗੁਰੂ ਸ਼ਬਦ ਨਾਲ ਜੋੜਿਆ।
ਭੋਗ ਉਪਰੰਤ ਕਲੱਬ ਦੇ ਸੈਕਟਰੀ ਤਜਿੰਦਰ ਸਿੰਘ ਤਾਮਕੋਟ ਨੇ ਮਾਤਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸਾਰੇ ਖੂਨਦਾਨੀ ਵੀਰਾਂ ਅਤੇ  ਭੋਗ ਤੇ ਆਈਆ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਮਾਤਾ ਜੀ ਨੂੰ ਸਮਰਪਿਤ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਕਲੱਬ ਦੇ ਸਰਪ੍ਰਸਤ ਬਾਬਾ ਹਰਪ੍ਰੀਤ ਨੰਗਲ ਵਾਲੇ , ਬਾਬਾ ਪੰਮਾ ਜੀ ਨੰਗਲ ਵਾਲੇ ਖੂਨਦਾਨੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ। ਬਲੱਡ ਇਕੱਤਰ ਕਰਨ ਲਈ ਸਰਾਂ ਹਸਪਤਾਲ ਮਾਨਸਾ ਦੀ ਟੀਮ ਪਹੁੰਚੀ 15 ਯੂਨਿਟ ਬਲੱਡ ਦੀਆਂ ਇਕੱਤਰ ਹੋਈਆਂ। ਇਸ ਮੌਕੇ ਕਲੱਬ ਪ੍ਰਧਾਨ ਨਛੱਤਰ ਸਿੰਘ ਸੱਤਾ, ਬਿਕਰ ਸਿੰਘ ਭਲੇਰੀਆ, ਕੁਲਦੀਪ ਸਿੰਘ ਮਢਾਲੀ, ਹਰਦੀਪ ਸਿੰਘ ਕੜਿਆਲ ਵਾਲਾ , ਹਰਜੀਤ ਸਿੰਘ ਸੱਗੂ,  ਗੁਰਪ੍ਰੀਤ ਸਿੰਘ ਭੰਮਾ, ਦਰਸ਼ੀ ਮਾਨਸਾ, ਦਰਸ਼ਨ ਸਿੰਘ ਖਾਰਾ ,ਬਿੰਦਰ ਸਿੰਘ ਮਾਨਸਾ ,ਮਨਪ੍ਰੀਤ ਸਿੰਘ ਚੱਠਾ , ਗੋਗੀ ਮਸਾਣਾ ਬਠਿੰਡਾ , ਚੇਅਰਮੈਨ ਜੀਤ ਕੌਰ ਦਈਆ, ਪ੍ਰਗੁਲਾਬ ਸਿੰਘ ਮੋਫ਼ਰ ਆਦਿ ਹਾਜ਼ਰ ਸਨ।