ਘਰ ਘਰ ਨਜਰ ਆਏ ਪੈਨਸ਼ਨ ਬਹਾਲੀ ਦੀ ਮੰਗ ਦੇ ਪੋਸਟਰ

ਮਾਨਸਾ (29 ਮਈ) ਗੁਰਜੰਟ ਸਿੰਘ ਬਾਜੇਵਾਲੀਆ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਵੱਲੋਂ ਆਪਣੀ ਚਿਰਾਂ ਤੋਂ ਲਟਕਦੀ ਆ ਰਹੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੈ।ਜਿਸ ਤਹਿਤ ਮੁਲਾਜ਼ਮਾਂ ਦੇ ਘਰਾਂ ਅੱਗੇ ਪੈਨਸ਼ਨ ਬਹਾਲੀ ਦੇ ਪੋਸਟਰ ਲਗਾਏ ਗਏ ਹਨ। ਪ੍ਰੈਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ , ਸਟੇਟ ਕੋ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਅਤੇ ਗੁਰਪ੍ਰੀਤ ਸਿੰਘ ਦਲੇਲ ਵਾਲਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਹੀ ਪਾਰਟੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝਾਂਸਾ ਦੇ ਕੇ ਮੁਲਾਜ਼ਮ ਵਰਗ ਦੀਆਂ ਵੋਟਾਂ ਵਟੋਰਦੀਆਂ ਆ ਰਹੀਆਂ ਹਨ ਪਰ ਮੁਲਾਜ਼ਮਾਂ ਨੂੰ ਸਿਆਸੀ ਟਿੱਚਰਾਂ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋਇਆ ਹੈ। ਸਰਕਾਰਾਂ ਬਿਲਕੁਲ ਚੁੱਪ ਹਨ ਪਰ ਮੁਲਾਜ਼ਮ ਖਾਲੀ ਹੱਥ ਰਿਟਾਇਰ ਹੋ ਰਹੇ ਹਨ । ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਿਰਫ ਸਿਰਫ ਲਾਰੇ ਤੇ ਫੋਕੇ ਨੋਟੀਫਿਕੇਸ਼ਨ ਹੀ ਮਿਲੇ ਹਨ ਅਤੇ ਦੂਜੇ ਪਾਸੇ ਸੈਂਟਰ ਸਰਕਾਰ ਵੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਨੂੰ ਪਾਪ ਕਹਿ ਰਹੀ ਹੈ। ਅਜਿਹਾ ਵਰਤਾਰਾ ਸਹਿਣਯੋਗ ਨਹੀਂ ਹੈ ਜਿਸ ਨੂੰ ਲ਼ੈ ਕੇ ਮੁਲਾਜ਼ਮਾਂ ਨੇ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਉਹੀ ਪਾਰਟੀ ਦਾ ਉਮੀਦਵਾਰ ਹੀ ਮੁਲਾਜ਼ਮ ਦੇ ਘਰ ਵੋਟਾਂ ਮੰਗਣ ਆਵੇ ਜੋ ਉਹਨਾਂ ਦੀ ਖੋਹੀ ਗਈ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੋਵੇ। ਇਸ ਵਾਰ ਦੀ ਵੋਟ ਪੈਨਸ਼ਨ ਲਈ ਦਾ ਨਾਅਰਾ ਵੀ ਦਿੱਤਾ ਗਿਆ ਹੈ। ਇਸ ਵਾਰ ਮੁਲਾਜ਼ਮਾਂ ਨੂੰ ਆਪਣੇ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਆਪਣੇ ਘਰਾਂ ਅੱਗੇ ਪੋਸਟਰ ਲਗਾ ਕੇ ਵੋਟਾਂ ਮੰਗਣ ਆਏ ਉਮੀਦਵਾਰਾਂ ਨੂੰ ਤਿੱਖੇ ਸਵਾਲਾਂ ਨਾਲ ਘੇਰਨ ਦਾ ਫੈਸਲਾ ਕੀਤਾ ਹੈ। ਅਜਿਹਾ ਕਰਕੇ ਨਾਲ ਮੁਲਾਜ਼ਮ ਆਪਣੀ ਹੱਕੀ ਤੇ ਜਾਇਜ਼ ਮੰਗ ਨੂੰ ਪਾਰਟੀ ਨੁਮਾਇੰਦਿਆਂ ਸਾਹਮਣੇ ਪ੍ਰਦਰਸ਼ਿਤ ਕਰਨਗੇ ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਉਹਨਾਂ ਦੀ ਇਹ ਜ਼ਰੂਰੀ ਮੰਗ ਤੇ ਗੌਰ ਬਣੀ ਰਹੇ ਤੇ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਹੋ ਸਕੇ।ਇਸ ਮੌਕੇ ਨਿਤਿਨ ਸੋਢੀ ,ਅੰਗਰੇਜ਼ ਸਿੰਘ , ਖੁਸ਼ਵਿੰਦਰ ਬਰਾੜ, ਈਸ਼ਵਰ , , ਇੰਦਰਜੀਤ ਸਿੰਘ, ਗੁਰਦੀਪ ਬਰਨਾਲਾ, ਬੇਅੰਤ ਰੜ, ਗੁਰਜੀਤ ਰੜ, ਗੁਰਜੰਟ ਸਿੰਘ, ਇਕਬਾਲ ਉੱਭਾ,ਬੰਸੀ ਲਾਲ, ਮੁਨੀਸ਼ ਕੁਮਾਰ,,ਹੀਰਾ ਲਾਲ,ਰਵਿੰਦਰ ਸਿੰਘ,ਰਾਜ ਕੁਮਾਰ, ਪ੍ਰਦੀਪ ਕੁਮਾਰ, ਜਸਵੰਤ ਕੌਰ, ਹਰਜੀਤ ਕੌਰ, ਸਰਬਜੀਤ ਕੌਰ,ਬਿੰਦਰ ਕੌਰ, ਲਵਲੀਨ ਸ਼ਰਮਾ, ਬੇਅੰਤ ਕੌਰ,ਅਮਰਦੀਪ ਕੌਰ, ਸੁਖਦੀਪ ਗਿੱਲ, ਸਿਕੰਦਰ ਸਿੰਘ, ਰਾਜਵਿੰਦਰ ਸਿੰਘ,, ਰਾਜੇਸ਼ ਕੁਮਾਰ, ਜਸਵਿੰਦਰ ਕੌਰ,ਰੀਤੂ ਰਾਣੀ, ਕੁਲਵਿੰਦਰ ਕੌਰ, ਬਲਵਿੰਦਰ ਸਿੰਘ, ਅਰਗਦੀਪ ਸਿੰਘ,ਕਾਲੂ ਰਾਮ,ਊਧਮ ਸਿੰਘ, ਵੰਦਨਾ, ਅਮਨਪ੍ਰੀਤ ਕੌਰ, ਮੋਨਿਕਾ ਰਾਣੀ,, ਵਿਨੋਦ ਕੁਮਾਰ, ਗੁਰਚਰਨ ਸਿੰਘ, ਕਸ਼ਮੀਰ ਸਿੰਘ, ਹਰੀਸ਼ ਕੁਮਾਰ, ਬਲਜੀਤ ਸਿੰਘ ਈਸ਼ਵਰ , ਹਰਬੰਸ ਸਿੰਘ,ਰੋਹਿਤ ਕੁਮਾਰ,, ਵੀਰਪਾਲ ਅਰੋੜਾ, ਮਨਪ੍ਰੀਤ ਸਿੰਘ, ਨੀਰਜ ਕੁਮਾਰ, ਗੁਰਜੰਟ ਸਿੰਘ, ਜਗਦੇਵ ਸਿੰਘ, ਬਲਵੰਤ ਸਿੰਘ,ਹਰਜੀਤ ਸਿੰਘ ਕੈਂਥ, ਗੁਰਵਿੰਦਰ ਸਿੰਘ, ਸਿਕੰਦਰ ਸਿੰਘ, ਸ਼ਰਨਜੀਤ ਸਿੰਘ ਜਸਵੰਤ ਕੌਰ, ਅਧਿਆਪਕ ਆਗੂ ਹਾਜਰ ਸਨ।