ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਸਭ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ -ਚੇਅਰਮੈਨ ਦਹੀਆ


ਬੁਢਲਾਡਾ 14 ਜਨਵਰੀ (ਦਵਿੰਦਰ ਸਿੰਘ ਕੋਹਲੀ)

-ਅੱਜ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਘੁੱਣ ਦੇ ਵਾਂਗ ਖਾ ਰਿਹਾ ਹੈ ਜਿਸ ਲਈ ਇਕੱਲੀਆਂ ਸਰਕਾਰਾਂ ਹੀ ਨਹੀਂ ਅਸੀਂ ਖ਼ੁਦ ਵੀ ਜੁੰਮੇਵਾਰ ਹਾਂ ਕਿਉਂਕਿ ਜਿੰਨਾ ਚਿਰ ਪੰਜਾਬ ਦਾ ਹਰ ਨਾਗਰਿਕ ਅਪਣਾ ਇਹਨਾਂ ਸਮਾਜਿਕ ਬੁਰਾਈਆਂ ਖ਼ਿਲਾਫ਼ ਨਹੀਂ ਲੜਦਾ ਉਨ੍ਹਾਂ ਚਿਰ ਪੰਜਾਬ ਚੋਂ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨਾ ਅਸੰਭਵ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਐਂਟੀ ਕਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਜਿਲਾ ਚੇਅਰਮੈਨ ਜੀਤ ਦਹੀਆ ਨੇ ਇਥੇ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਦਹੀਆ ਨੇ ਆਖਿਆ ਕਿ ਸਾਡੀ ਸੰਸਥਾ ਜਿੱਥੇ ਭਿ੍ਰਸ਼ਟਾਚਾਰ ਦੇ ਖਿਲਾਫ ਵੱਡੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਉੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਪੂਰੀ ਸਰਗਰਮ ਹੈ। ਜਿਸ ਤਹਿਤ ਲੜਕੀਆਂ ਨੂੰ ਸਵੈ ਰੁਜ਼ਗਾਰ ਦੇਣ ਲਈ ਵੱਖ-ਵੱਖ ਪਿੰਡਾਂ ਅਤੇ ਸਲੱਮ ਖੇਤਰਾਂ ਵਿੱਚ ਸਲਾਈ ਸੈਂਟਰ ਖੋਲ੍ਹੇ ਜਾ ਰਹੇ ਹਨ। ਉਨਾਂ ਆਖਿਆ ਕੋਈ ਵੀ ਸਾਫ ਸੁਥਰੇ ਅਕਸ ਵਿਅਕਤੀ ਸਾਡੀ ਸੰਸਥਾ ਦਾ ਮੈਂਬਰ ਬਣ ਸਕਦਾ ਹੈ।ਇਸ  ਮੌਕੇ ਜ਼ਿਲਾ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ , ਬਲਾਕ ਬੋਹਾ ਦੇ ਪ੍ਰਧਾਨ ਦਰਸ਼ਨ ਸਿੰਘ ਹਾਕਮਵਾਲਾ , ਕੁਲਵਿੰਦਰ ਸਿੰਘ ਜੱਸੜ ਮੌਜੂਦ ਸਨ।