ਸਵ ਕਾਕਾ ਯਾਦਵੀਰ ਸਿੰਘ ਦੀ ਯਾਦ ਚ ਲਗਾਏ ਖੂਨਦਾਨ ਕੈਂਪ ਦੌਰਾਨ 94 ਬਲੱਡ ਯੂਨਿਟ ਹੋਏ ਇਕੱਤਰ 


ਅਮਰਗੜ੍ਹ 15 ਜਨਵਰੀ ਗੁਰਬਾਜ ਸਿੰਘ ਬੈਨੀਪਾਲ

 ਸਾਬਕਾ ਸਰਪੰਚ ਪਿਆਰਾ ਸਿੰਘ ਹਰੀ ਵਲੋਂ ਆਪਣੇ ਪੋਤਰੇ ਸਵ. ਕਾਕਾ ਯਾਦਵੀਰ ਸਿੰਘ ਸਪੁੱਤਰ ਹਰਜਿੰਦਰ ਸਿੰਘ ਹਰੀ ਦੀ ਯਾਦ ਨੂੰ ਸਮਰਪਿਤ ਗੁ: ਸਾਹਿਬ ਪਿੰਡ ਮੋਹਲਗੁਆਰਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ 94 ਯੂਨਿਟ ਬਲੱਡ ਇਕੱਤਰ ਹੋਇਆ । ਬਲੱਡ ਇਕੱਤਰ ਕਰਨ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਲੋੰ ਬਲੱਡ ਬੈਂਕ ਦੀ ਟੀਮ ਡਾ. ਹਿਨਾ , ਡਾ. ਸੁਖਵਿੰਦਰ ਸਿੰਘ ਅਤੇ ਡਾ. ਰੰਜਨਾ ਦੀ ਅਗਵਾਈ ਹੇਠ ਪਹੁੰਚੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੁਖਜਿੰਦਰ ਸਿੰਘ ਝੱਲ ਨੇ ਦੱਸਿਆ ਕਿ ਖੂਨ ਦਾਨ ਕਰਨ ਵਾਲੇ ਦਾਨੀਆ ਨੂੰ ਹਰੀ ਕਰਿਆਨਾ ਸਟੋਰ ਅਮਰਗੜ੍ਹ ਦੇ ਸਹਿਯੋਗ ਸਦਕਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਖ਼ੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਵਲੋਂ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ । ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ , ਬਾਬੂ ਕਬੀਰਦਾਸ , ਇੰਸ. ਮੋਹਨ ਸਿੰਘ ਥਾਣਾ ਮੁਖੀ ਭਾਦਸੋਂ , ਚੌਕੀ ਇੰਚਾਰਜ ਹਰਦੀਪ ਸਿੰਘ , ਲਖਬੀਰ ਸਿੰਘ ਲੌਟ , ਤਰਸੇਮ ਸਿੰਘ , ਸਤਨਾਮ ਸਿੰਘ , ਸੁਰਜੀਤ ਸਿੰਘ , ਗੁਰਪ੍ਰੀਤ ਸਿੰਘ , ਯਾਦਵੀਰ ਸਿੰਘ , ਸੁਰਿੰਦਰ ਸਿੰਘ , ਫਰਿੰਦਰ ਸਿੰਘ , ਡਾ. ਪਰਮਿੰਦਰ ਸਿੰਘ ਸਾਹੀ , ਡਾ. ਹਰਦੇਵ ਸਿੰਘ , ਡਾ. ਪਵਿੱਤਰ ਸਿੰਘ ਸਿਆਣ , ਇੰਜ.   ਚਰਨਜੀਤ ਸਿੰਘ ਅਲੀਪੁਰ , ਮਨਜੀਤ ਸਟੂਡੀਓ ਅਮਰਗੜ੍ਹ ,  ਜਗਸੀਰ ਸਿੰਘ ਤੋਲੇਵਾਲ , ਗੁਰਵਿੰਦਰ ਸਿੰਘ ਊਧਾ ਆਦਿ ਨੇ ਸ਼ਿਰਕਤ ਕੀਤੀ।