ਸ਼੍ਰੀ ਸੰਕਟ ਮੋਚਨ ਹਨੂੰਮਾਨ ਜੀ ਦਾ 13ਵਾਂ ਵਿਸ਼ਾਲ ਜਾਗਰਣ 6 ਅਪ੍ਰੈਲ ਕਿਲਾ ਮੁਹੱਲਾ, ਬਰਨਾਲਾ ਵਿਖੇ ਹੋਵੇਗਾ 


ਬਰਨਾਲਾ 2 ,ਅਪ੍ਰੈਲ /ਕਰਨਪ੍ਰੀਤ ਕਰਨ
/-ਸ਼੍ਰੀ ਸੰਕਟ ਮੋਚਨ ਹਨੂੰਮਾਨ ਜੀ ਦੇ ਪਵਿੱਤਰ ਜਨਮ ਦਿਨ ‘ਤੇ 13ਵਾਂ ਵਿਸ਼ਾਲ ਜਾਗਰਣ 6 ਅਪ੍ਰੈਲ 2023 ਦਿਨ ਵੀਰਵਾਰ ਨੂੰ ਸ਼੍ਰੀ ਸੰਕਟ ਮੋਚਨ ਹਨੂੰਮਾਨ ਮੰਦਰ (ਰਜਿ.) (ਨੇੜੇ ਲੜਕੀਆਂ ਆਈ.ਟੀ.ਆਈ) ਕਿਲਾ ਮੁਹੱਲਾ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ ! ਇਸ ਸਬੰਧੀ ਸਟਾਰ ਇਮੀਗ੍ਰੇਸਨ ਵਿਖੇ  ਜਾਣਕਾਰੀ ਦਿੰਦਿਆਂ ਐਡਵੋਕੇਟ ਵਿਸ਼ਾਲ ਸ਼ਰਮਾ ਭਾਜਪਾ ਆਗੂ ,ਐਡਵੋਕੇਟ ਰਾਕੇਸ਼ ਬਾਤਿਸ਼ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਸੰਕਟ ਮੋਚਨ ਹਨੂੰਮਾਨ ਜੀ ਦਾ ਜਾਗਰਣ ਅਦਭੁਤ ਹੋਵੇਗਾ ਪੂਜਾ.ਅਰਚਨਾ  ਉਪਰੰਤ  ਜੋਤੀ ਪ੍ਰਚੰਡ … ਸੰਗਤਾਂ ਦੁ ਨਿਹਾਲ ਕਰਨ ਲਾਇ ਗੁਣਗਾਣ ਵਿਸ਼ਵਾਮਿੱਤਰ ਜੀ ਐਂਡ ਪਾਰਟੀ ਵਲੋਂ ਕੀਤਾ ਜਾਵੇਗਾ ! ਉਹਨਾਂ ਅਪੀਲ ਕਰਦਿਆਂ ਕਿਹਾ ਕਿ  ਇਸ ਸ਼ੁਭ ਮੌਕੇ ‘ਤੇ ਆਪਣੇ ਪਰਿਵਾਰ ਸਮੇਤ ਪਹੁੰਚੋ ਅਤੇ ਬਾਲਾ ਜੀ ਦੀ ਮਹਿਮਾ ਸੁਣੋ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ।ਭੰਡਾਰਾ ਅਟੁੱਟ ਵਰਤੇਗਾ ੧ ਇਸ ਮੌਕੇ ਉਹਨਾਂ ਗੁਲਜ਼ਾਰ ਸ਼ਾਹ ,ਜਤਿੰਦਰ ਜਿੱਮੀ ਐੱਮ ਡੀ ਸਟਾਰ ਇਮੀਗ੍ਰੇਸਨ ,ਅਤੇ ਫਾਸਟ ਵੇ ਜਿਲਾ ਇੰਚਾਰਜ ਲਖਵਿੰਦਰ ਸ਼ਰਮਾ ਨੂੰ ਸੱਦਾ ਪੱਤਰ ਦਿੱਤਾ !

.