ਬੀਵੀਐਮ ਇੰਟਰਨੈਸ਼ਨਲ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੱਤਾ ਗਤੀਵਿਧੀਆਂ ਕਰਵਾਈਆਂ ਗਈਆਂ

ਬੱਚਿਆਂ ਨੂੰ ਹੁਣੇ ਤੋਂ ਬੇਸਿਕ ਜਾਣਕਾਰੀ ਤਹਿਤ ਗਿਆਨਵਾਨ ਬਣਾਉਣਾ ਸਾਡਾ ਨਿਸ਼ਾਨਾ ਤੇ ਜਿੰਮੇਵਾਰੀ


ਬਰਨਾਲਾ 2,ਅਪ੍ਰੈਲ /ਕਰਨਪ੍ਰੀਤ ਕਰਨ /-ਅੱਜ ਸਥਾਨਕ ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪੱਤਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਗਤੀਵਿਧੀ ਵਿੱਚ, ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਪੱਤੇ ਦਿਖਾਏ ਗਏ ਅਤੇ ਪੱਤਿਆਂ ਦੇ ਵੱਖ-ਵੱਖ ਹਿੱਸਿਆਂ ਬਾਰੇ ਦੱਸਿਆ ਗਿਆ। ਅਧਿਆਪਕ ਨੇ ਦੱਸਿਆ ਕਿ ਰੁੱਖਾਂ ਵਿੱਚ ਪੱਤਿਆਂ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇਹ ਪੱਤੇ ਪੌਦਿਆਂ ਲਈ ਭੋਜਨ ਬਣਾਉਣ ਦਾ ਕੰਮ ਕਰਦੇ ਹਨ ਅਤੇ ਦਰੱਖਤ ਦੇ ਅੰਦਰਲੇ ਵਾਧੂ ਪਾਣੀ ਨੂੰ ਭਾਫ਼ ਦੇ ਰੂਪ ਵਿੱਚ ਅਸਮਾਨ ਵਿੱਚ ਲਿਜਾਇਆ ਜਾਂਦਾ ਹੈ।ਐੱਮ ਡੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਹੁਣੇ ਤੋਂ ਬੇਸਿਕ ਜਾਣਕਾਰੀ ਤਹਿਤ ਗਿਆਨਵਾਨ ਬਣਾਉਣਾ ਸਾਡਾ ਨਿਸ਼ਾਨਾ ਤੇ ਜਿੰਮੇਵਾਰੀ ਹੈ
!