ਹਿਮਾਂਸ਼ੂ ਐਜੂਕੇਸ਼ਨ ਆਈਲੈਟਸ ਸੈਂਟਰ ਦੀ ਸ਼ੀਖਾ ਨੇ 9 ਬੈਂਡ ਪ੍ਰਾਪਤ ਕੀਤੇ, ਪਰਿਵਾਰ ਚ ਖੁਸ਼ੀ।


ਬੁਢਲਾਡਾ 2 ਅਪ੍ਰੈਲ (ਦਵਿੰਦਰ ਸਿੰਘ ਕੋਹਲੀ) ਮਾਲਵੇ ਦੀ ਧਰਤੀ ਤੇ ਸਿੱਖਿਆ ਦੀ ਹੱਬ ਵਜੋਂ ਵਿਕਸਿਤ ਹੋਈ ਹਿਮਾਂਸ਼ੂ ਐਜੂਕੇਸ਼ਨ ਆਈਲੇਟਸ ਸੈਂਟਰ ਦੇ ਵਿਦਿਆਰਥੀ ਲਗਾਤਾਰ ਬੈਂਡ ਹਾਸਲ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸ ਵਾਰ ਵੀ ਸ਼ਹਿਰ ਦੇ ਇੱਕ ਅੱਗਰਵਾਲ ਪਰਿਵਾਰ ਦੀ ਲੜਕੀ ਨੇ 9 ਬੈਂਡ ਪ੍ਰਾਪਤ ਕਰਕੇ ਆਪਣੀ ਜਿੱਤ ਦਰਜ ਕਰਵਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈਲੇਟਸ ਸੈਂਟਰ ਦੇ ਡਾਇਰੈਕਟਰ ਹਿਮਾਂਸ਼ੂ ਸਿੰਗਲਾ ਅਤੇ ਪ੍ਰਬੰਧਕ ਈਸ਼ਾਂ ਸਿੰਗਲਾ ਨੇ ਦੱਸਿਆ ਕਿ ਸੈਂਟਰ ਦੀ ਵਿਦਿਆਰਥਣ ਸ਼ੀਖਾ ਗਰਗ ਸਪੁੱਤਰੀ ਦੀਪਕ ਗਰਗ ਨੇ ਆਈਲੈਟਸ ਟੈਸ਼ਟ ਦੇ ਰੀਡਿੰਗ ਵਿੱਚੋਂ 9 ਬੈਂਡ ਅਤੇ ਓਵਰਆਲ 7.5 ਬੈਂਡ ਪ੍ਰਾਪਤ ਕਰਕੇ ਸੰਸਥਾਂ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚੋਂ ਪਹਿਲਾ ਹੀ ਸੈਂਕੜੇ ਵਿਦਿਆਰਥੀ ਉਚ ਬੈਂਡ ਪ੍ਰਾਪਤ ਕਰਕੇ ਬਾਹਰਲੇ ਦੇਸ਼ਾਂ ਚ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਪਹਿਲਾ ਪ੍ਰੀਖਿਆ ਲਈ ਜਾਂਦੀ ਹੈ ਅਤੇ ਮਾਹਿਰ ਕੋਚਾਂ ਰਾਹੀਂ ਕੋਚਿੰਗ ਦੇ ਕੇ ਵਿਦਿਆਰਥੀਆਂ ਨੂੰ ਆਈਲੇਟਸ ਟੈਸ਼ਟ ਲਈ ਯੋਗ ਬਣਾਇਆ ਜਾਂਦਾ ਹੈ ਜਿੱਥੇ ਹਰ ਸਾਲ ਸੈਂਟਰ ਦੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰਦੇ ਹਨ। ਇਸ ਦੌਰਾਨ ਬੈਂਡ ਪ੍ਰਾਪਤ ਕਰਨ ਵਾਲੀ ਲੜਕੀ ਦੇ ਪਿਤਾ ਦੀਪਕ ਗਰਗ ਦਾ ਕਹਿਣਾ ਸੀ ਕਿ ਹਿਮਾਂਸ਼ੂ ਆਈਲੈਟਸ ਸੈਂਟਰ ਦੀ ਟੀਮ ਦੀ ਮਿਹਨਤ ਸਦਕਾ ਮੇਰੀ ਲੜਕੀ  ਨੇ ਇਹ ਮੁਕਾਂਮ ਹਾਸਲ ਕੀਤਾ ਹੈ।