ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ 200 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇ ਕਾਰਡ ਵੰਡੇ।


ਬੁਢਲਾਡਾ (ਦਵਿੰਦਰ ਸਿੰਘ ਕੋਹਲੀ ) 

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਇੱਕ ਮਹਾਨ ਭਲਾਈ ਕਾਰਜ ਕਰਦੇ ਹੋਏ 200 ਲੋੜਵੰਦ ਵਿਧਵਾ ਅਤੇ ਅੰਗਹੀਣ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਕਾਰਡ ਦੇਣ ਦੀ ਸ਼ੁਰੂਆਤ ਕਾਰਸੇਵਾ ਵਾਲੇ ਬਾਬਾ ਦਰਸ਼ਨ ਸਿੰਘ ਰਾਹੀਂ ਸੰਸਥਾ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ ।  ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਚਰਨਜੀਤ ਸਿੰਘ ਝਲਬੂਟੀ ਨੇ ਦੱਸਿਆ ਕਿ ਬਹੁਤ ਹੀ ਲੋੜਵੰਦ ਇਹਨਾਂ 200 ਪਰਿਵਾਰਾਂ ਨੂੰ ਮਹੀਨਾਵਾਰ 500 ਰੁਪਏ ਦਾ ਰਾਸ਼ਨ, ਪੜ੍ਹਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਅਤੇ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ। ਪਰਿਵਾਰ ਮਿਥੀ ਦੁਕਾਨ ਤੇ ਜਾ ਕੇ ਆਪਣੀ ਇੱਛਾ ਅਨੁਸਾਰ 500 ਰੁਪਏ ਦਾ ਰਾਸ਼ਨ ਘਰ ਲੈ ਜਾਂਦਾ ਹੈ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੰਸਥਾ ਵਲੋਂ ਹਰ ਸਾਲ ਮਹਿਲਾ ਦਿਵਸ ਮੌਕੇ 11 ਅਨਾਥ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਹਨ। ਲੋੜਵੰਦਾਂ ਦੇ ਮਕਾਨਾਂ ਦੀ ਮੁਰੰਮਤ ਅਤੇ ਇਲਾਜ਼ ਲਈ ਮਦਦ ਕਰਨ ਸਮੇਤ ਅਨੇਕਾਂ ਲੋਕ ਭਲਾਈ ਕਾਰਜ ਕੀਤੇ ਜਾਂਦੇ ਹਨ। ਸੰਸਥਾ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਪਹੁੰਚੇ ਸਮੂਹ ਮੈਂਬਰਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾਕਟਰ ਬਲਦੇਵ ਕੱਕੜ, ਗੁਰਤੇਜ ਸਿੰਘ ਕੈਂਥ, ਡਾਕਟਰ ਬਲਵਿੰਦਰ ਸਿੰਘ, ਸ਼ਿਵ ਮਿੱਤਲ, ਰਾਮਦੇਵ ਸ਼ਰਮਾ,ਅਮਨਪ੍ਰੀਤ ਸਿੰਘ ਅਨੇਜਾ, ਸੁਰਜੀਤ ਸਿੰਘ ਟੀਟਾ, ਮਨਜਿੰਦਰ ਸਿੰਘ ਬੱਤਰਾ, ਮਿਸਤਰੀ ਮਿੱਠੂ ਸਿੰਘ, ਮਿਸਤਰੀ ਜਰਨੈਲ ਸਿੰਘ, ਦਵਿੰਦਰਪਾਲ ਸਿੰਘ ਲਾਲਾ,ਸੋਹਣ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਜਗਮੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਬਲਬੀਰ ਸਿੰਘ ਬੱਤਰਾ, ਨੱਥਾ ਸਿੰਘ, ਮਹਿੰਦਰਪਾਲ ਸਿੰਘ, ਡਾਕਟਰ ਮਹਿੰਦਰ ਸਿੰਘ, ਰਜਿੰਦਰ ਵਰਮਾ ਮੋਨੀ, ਇੰਦਰਜੀਤ ਸਿੰਘ,ਹੰਸਰਾਜ ਸਰਪੰਚ, ਗੁਰਪ੍ਰੀਤ ਸਿੰਘ, ਗੋਪਾਲ ਸਿੰਘ,ਜਸ਼ਨ ਆਦਿ ਹਾਜ਼ਰ ਸਨ।