ਸਵਰਨ ਜੈਅੰਤੀ ਵਿਹਾਉਤਾ ਜੋੜਿਆਂ ਦਾ ਸਨਮਾਨ ਸਮਾਰੋਹ 28 ਨੂੰ  


ਬੁਢਲਾਡਾ 26 ਅਪ੍ਰੈਲ(ਦਵਿੰਦਰ ਸਿੰਘ ਕੋਹਲੀ )
ਸੀਨੀਅਰ ਸਿਟੀਜਨ ਐਸੋਸੀਏਸ਼ਨ (ਰਜਿ:) ਵਲੋਂ ਇਕ ਸਾਦੇ ਸਮਾਰੋਹ ਵਿਚ ਆਪਣੇ ਵਿਆਹ ਦੀ 50ਵੀਂ ਵਰੇਗੰਢ ਮਨਾ ਚੁੱਕੇ ਵਿਆਹੁਤਾ ਜੋੜਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਹ ਸਮਾਰੋਹ ਮਿਤੀ 28 ਅਪ੍ਰੈਲ ਦੀ ਸ਼ਾਮ ਨੂੰ ਮਾਤਾ ਕੱਲਰ ਵਾਲੀ ਧਰਮਸ਼ਾਲਾ ਕੁਲਾਣਾ ਰੋਡ ਵਿਖੇ ਹੋਵੇਗਾ। ਸਮਾਰੋਹ ਵਿਚ ਡਾਕਟਰ ਰਮੇਸ਼ ਚੰਦਰ ਜੈਨ ( ਬੰਗਾਲੀ) / ਲਕਸ਼ਮੀ ਜੈਨ, ਮਹਾਂਵੀਰ ਗਰਗ/ ਸੰਤੋਸ਼ ਰਾਣੀ, ਮੋਹਨ ਲਾਲ ਨੰਬਰਦਾਰ/  ਰਾਜ ਬਜਾਜ, ਦਰਸ਼ਨ ਸ਼ਰਮਾ/ਉਰਮਿਲਾ ਸ਼ਰਮਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 70ਸਾਲ ਤੋਂ ਉੱਪਰ ਸੀਨੀਅਰ ਮੈਂਬਰ ਸੂਬੇਦਾਰ ਸੁਖਦੇਵ ਸਿੰਘ,ਕੇਵਲ ਗਰਗ, ਜਸਵੰਤ ਸਿੰਗਲਾ,ਸੱਤ ਪਾਲ ਗਰਗ ਅਤੇ ਵਿਜੇ ਗਰਗ ਨੂੰ ਵੀ ਸਨਮਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ 22 ਅਪ੍ਰੈਲ ਤੋਂ ਇੱਕ ਮੁਫ਼ਤ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹਰ ਰੋਜ਼ ਸਵੇਰੇ-ਸ਼ਾਮ ਨਾਗਰਿਕ ਯੋਗ ਦਾ ਫਾਇਦਾ ਉਠਾ ਰਹੇ ਹਨ।ਇਹ ਕੈਂਪ ਪੰਤਾਜਲੀ ਯੋਗਪੀਠ ਦੇ ਸਹਿਯੋਗ ਨਾਲ, ਭਾਰਤ ਸਵਾਭਿਮਾਨ ਪੰਜਾਬ ਪ੍ਰਾਂਤ ਦੇ ਸਹਿ ਪ੍ਰਭਾਰੀ , ਯੋਗ ਗੁਰੂ ਦੀਦਾਰ ਸਿੰਘ ਅਤੇ ਮਹਿਲਾ ਸਹਿ ਪ੍ਰਭਾਰੀ ਨਿਹਾਲ ਕੌਰ ਵਲੋਂ ਲਗਾਇਆ ਜਾ ਰਿਹਾ ਹੈ। ਕੈਂਪ ਦੀ ਸਮਾਪਤੀ ਤੇ 28 ਅਪ੍ਰੈਲ  ਦੇ ਇਸ  ਸਮਾਰੋਹ ਵਿਚ ਇਹਨਾਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਇਸ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਮੋਦ ਸਿੰਗਲਾ ਐਸ ਡੀ ਐਮ ਬੁਢਲਾਡਾ ਹੋਣਗੇ ਅਤੇ ਮੈਡਮ ਨਵਨੀਤ ਕੌਰ ਗਿੱਲ ਐਸ ਪੀ ( ਪੰਜਾਬ ਪੁਲਿਸ) ਮਾਨਸਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਸ਼ਾਮ ਲਾਲ ਧਲੇਵਾਂ, ਮੱਖਣ ਸਿੰਘ ਲੈਕਚਰਾਰ, ਡਾਕਟਰ ਜਗਨ ਨਾਥ, ਰਾਜਿੰਦਰ ਵਰਮਾ, ਪ੍ਰੋਮਿਲਾ ਬਾਲਾ,ਅਮ੍ਰਿਤ ਪਾਲ, ਪੁਨੀਤ ਗੋਇਲ, ਗਿਆਨ ਚੰਦ ਲਾਡੀ, ਕਰਮਜੀਤ  ਸਿੰਘ ਮਾਘੀ, ਗੁਰਪਾਲ ਠੇਕੇਦਾਰ, ਡਾਕਟਰ ਕਪਲਾਸ਼ ਗਰਗ , ਸੰਜੀਵ ਸ਼ਰਮਾ ( ਸ਼ਰਮਾ ਆਪਟੀਕਲਜ) ਆਦਿ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।ਇਸ ਤੋਂ ਇਲਾਵਾ ਚੇਅਰਮੈਨ ਸੁਰਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਸੂਬੇਦਾਰ ਸੁਖਦੇਵ ਸਿੰਘ, ਵਿੱਤ ਸਕੱਤਰ ਸੱਤ ਪਾਲ ਗਰਗ, ਸਰਪ੍ਰਸਤ ਮੋਹਨ ਲਾਲ ਨੰਬਰਦਾਰ, ਅਵਿਨਾਸ਼ ਸ਼ੂਦ,ਧਰਮ ਪਾਲ, ਵਿਜੇ ਗਰਗ ਸਮੇਤ ਸਮੂਹ ਮੈਂਬਰ ਹਾਜਰ ਹੋਣਗੇ।