ਪ੍ਰਕਾਸ਼ ਸਿੰਘ ਬਾਦਲ ਨੂੰ ਬੁਢਲਾਡਾ ਦੇ ਟਕਸਾਲੀ ਅਕਾਲੀ ਆਗੂਆਂ ਨੇ ਮੋਨ ਧਾਰ ਕੇ ਕੀਤਾ ਨਮਨ


ਬੁਢਲਾਡਾ 28 ਅਪ੍ਰੈਲ(ਦਵਿੰਦਰ ਸਿੰਘ ਕੋਹਲੀ): 
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਢਲਾਡਾ ਵਿਖੇ ਸੀਨੀਅਰ ਟਕਸਾਲੀ ਨੇਤਾਵਾਂ ਨੇ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਅਤੇ ਵਿਕਾਸ ਵਿੱਚ ਪਾਏ ਯੋਗਦਾਨ ਦਾ ਜਿਕਰ ਕੀਤਾ ਗਿਆ।   ਇਸ ਮੌਕੇ ਸੀਨੀਅਰੀ ਅਕਾਲੀ ਨੇਤਾ ਸ਼ਾਮ ਲਾਲ ਧਲੇਵਾਂ ਅਤੇ ਹਰਿੰਦਰ ਸਿੰਘ ਸਾਹਨੀ ਦੀ ਅਗਵਾਈ ਹੇਠ ਸ਼ਰਧਾਂਜਲੀ ਦਿੱਤੀ ਗਈ।   ਇਸ ਮੌਕੇ ਬੋਲਦਿਆਂ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪੂਰਾ ਜੀਵਨ ਸੂਬੇ ਦੀ ਤਰੱਕੀ, ਵਿਕਾਸ, ਗਰੀਬ ਲੋਕਾਂ ਅਤੇ ਕਿਸਾਨਾਂ ਲਈ ਸਮਰਪਿਤ ਕੀਤਾ।  ਜਿਸ ਦੀ ਬਦੌਲਤ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਦੁਨੀਆਂ ਭਰ ਵਿੱਚ ਯਾਦ ਕਰਕੇ ਨਮਨ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਰਾਜਨੀਤੀ ਦੇ ਬਾਬਾ ਬੋਹੜ ਸਨ।  ਜਿਨ੍ਹਾਂ ਦੀ ਛਾਂ ਹੇਠ ਅੱਜ ਵੱਖ-ਵੱਖ ਬੂਟੇ ਵੱਡੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਸ: ਬਾਦਲ ਸਦਾ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।  ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸੀਨੀਅਰੀ ਅਕਾਲੀ ਆਗੂ ਹਰਿੰਦਰ ਸਿੰਘ ਸਾਹਨੀ, ਰਘੁਵੀਰ ਸਿੰਘ ਚਹਿਲ, ਨੰਬਰਦਾਰ ਭੁਪਿੰਦਰ ਸਿੰਘ, ਬਿੱਟੂ ਚੌਧਰੀ, ਇੰ: ਸੁਰਜੀਤ ਸਿੰਘ, ਤਨਜੋਤ ਸਿੰਘ ਸਾਹਨੀ, ਗੁਰਦਿਆਲ ਸਿੰਘ ਮੈਨੇਜਰ, ਨੱਥਾ ਸਿੰਘ ਸੰਧੂ, ਕੋਂਸਲਰ ਸੁਭਾਸ਼ ਵਰਮਾ, ਰਮਨਦੀਪ ਸਿੰਘ ਗੁੜੱਦੀ, ਸੰਦੀਪ ਸਿੰਘ ਗਿੰਨੀ, ਰਾਕੇਸ਼ ਕੁਮਾਰ ਠਾਕੁਰ, ਆਗਿਆਪਾਲ ਸਿੰਘ, ਗਿੰਨੀ ਗੋਦਾਰਾ, ਮੋਹਨ ਲਾਲ ਆਦਿ ਸੀਨੀਅਰ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ।   ਇਸ ਤੋਂ ਇਲਾਵਾ ਸ਼ਾਮ ਲਾਲ ਧਲੇਵਾਂ ਦੀ ਅਗਵਾਈ ਵਿੱਚ ਵੱਖਰੇ ਤੌਰ ਤੇ ਕਾਲਾ ਸ਼ੈਂਟੀ, ਮਨੀ ਬੱਤਰਾ, ਕਾਲਾ ਜਵੰਧਾ ਬਰੇਟਾ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਗੁਰਜੀਤ ਸਿੰਘ ਲਾਲੂ ਬਹਾਦਰਪੁਰ, ਕੁਲਵੀਰ ਸਿੰਘ ਜੁਗਲਾਨ ਤੋਂ ਇਲਾਵਾ ਹੋਰਨਾਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।