ਚੰਡੀਗਡ਼੍ਹ :ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਹੀ ਟਵੀਟ ਜ਼ਰੀਏ ਨਿਸ਼ਾਨੇ ਸਾਧਦੇ ਰਹਿੰਦੇ ਹਨ। ਅੱਜ ਫਿਰ ਤੋਂ ਉਨ੍ਹਾਂ ਨੇ ਇਕ ਨਵਾਂ ਮੋਰਚਾ ਖੋਲ੍ਹਿਆ ਹੈ। ਇਸ ਤਹਿਤ ਉਨ੍ਹਾਂ ਨੇ ਲਗਾਤਾਰ ਤਿੰਨ ਟਵੀਟ ਕਰਕੇ ਕੇਬਲ ਨੈਟਵਰਕ ਫਾਸਟਵੇਅ, ਬਾਦਲ ਅਤੇ ਕੈਪਟਨ ਨੂੰ ਨਿਸ਼ਾਨੇ ’ਤੇ ਲਿਆ ਹੈ। ਇਨ੍ਹਾਂ ਟਵੀਟਾਂ ਜ਼ਰੀਏ ਉਨ੍ਹਾਂ ਕਿਹਾ ਕਿ ਪੰਜਾਬ ਫਾਸਟਵੇਅ ਕੋਲ ਸਰਕਾਰ ਨਾਲੋਂ ਸਾਂਝਾ ਕੀਤੇ ਜਾਣ ਵਾਲੇ ਵੇਰਵਿਆਂ ਨਾਲੋਂ 3-4 ਗੁਣਾ ਜਿਆਦਾ ਟੀਵੀ ਕੁਨੇਕਸ਼ਨ ਹਨ। ਉਹਨਾਂ ਨੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸਰਕਾਰ ‘ਤੇ ਫਾਸਟਵੇਅ ਦੀ ਅਜਾਰੇਦਾਰੀ ਬਚਾਉਣ ਲਈ ਕਾਨੂੰਨ ਬਣਾਉਣ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧੂ ਵੱਲੋਂ ਪ੍ਰਸਤਾਵਿਤ ਕਾਨੂੰਨ ਨੂੰ ਰੋਕਣ ਦੇ ਇਲਜ਼ਾਮ ਵੀ ਲਗਾਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਵੱਲੋਂ ਪ੍ਰਸਤਾਵਿਤ ਕਾਨੂੰਨ ਪਾਸ ਹੋ ਜਾਂਦਾ ਤਾਂ ਸਰਕਾਰੀ ਖਜ਼ਾਨੇ ਨੂੰ ਮਾਲੀਏ ਦੇ ਰੂਪ ਵਿੱਚ ਮੁਨਾਫਾ ਹੁੁੰਦਾ ਅਤੇ ਕੇਬਲ ਟੀਵੀ ਦੀਆਂ ਕੀਮਤਾਂ ਵੀ ਅੱਧੀਆਂ ਰਹਿ ਜਾਂਦੀਆਂ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸੀ।
Related Posts
ਅਰਾਧਿਆ ਦਾ ਜਨਮ ਦਿਨ ਮਨਾਉਣ ਵਿਦੇਸ਼ ਨਿਕਲੇ ਐਸ਼ਵਰਿਆ-ਅਭਿਸ਼ੇਕ, ਲੋਕ ਬੋਲੇ – ਪਿਤਾ ਮਿਹਨਤ ਨਾਲ ਕਮਾ ਰਿਹਾ ਤੇ ਬੇਟਾ ਉੱਡਾ ਰਿਹੈ
ਨਵੀਂ ਦਿੱਲੀ : ਅਭਿਸ਼ੇਕ ਬੱਚਨ ਆਪਣੀ ਪਤਨੀ ਐਸ਼ਵਰਿਆ ਰਾਏ ਤੇ ਧੀ ਅਰਾਧਿਆ ਨਾਲ ਹਾਲੀਡੇ ’ਤੇ ਨਿਕਲ ਚੁੱਕੇ ਹਨ। 16 ਨਵੰਬਰ ਨੂੰ…
ਸਾਬਕਾ CM ਨੇ ਕਿਸਾਨਾਂ ਨੂੰ ਦਿੱਤੀਆਂ ਵਧਾਈਆਂ, ਟਵੀਟ ਕਰ ਕੇ ਕਿਹਾ – ਮੈਨੂੰ ਯਕੀਨ ਹੈ ਹੁਣ ਸਾਡੇ ਕਿਸਾਨ ਛੇਤੀ ਹੀ ਵਾਪਸ ਪਰਤ ਆਉਣਗੇ
ਚੰਡੀਗੜ੍ਹ : ਕੇਂਦਰੀ ਮੰਤਰੀ ਮੰਡਲ ਨੇ ਅੱਜ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ…
ਪਾਵਨ ਗੁਰਬਾਣੀ ਦਾ ਮੁਫ਼ਤ ਪ੍ਰਸਾਰਨ ਕਰਨ ਲਈ ‘ਅਜੋਕੇ ਸਮੇਂ ਦੇ ਮਸੰਦਾਂ’ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਰਾਹ ਪੱਧਰਾ ਕਰੇਗਾ ਬਿੱਲ
ਚੰਡੀਗੜ੍ਹ,-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਕਿਹਾ ਕਿ ਸਿੱਖ ਗੁਰਦੁਆਰਾ (ਸੋਧ) ਐਕਟ-2023 ਪਵਿੱਤਰ ਗੁਰਬਾਣੀ ਦਾ…