ਮਾਨਸਾ 31 ਮਾਰਚ ਗੁਰਜੰਟ ਸਿੰਘ ਸ਼ੀਂਹ ਸ਼ਹਿਰ ਮਾਨਸਾ ਵਿੱਚ ਨੇੜੇ ਤਿੰਨ ਕੋਨੀ ਬਣੇ ਵਿਸ਼ਾਲ ਮੈਗਾ ਮਾਰਟ ਬਣੇ ਨੂੰ ਕੁੱਝ ਕੁ ਮਹੀਨੇ ਹੀ ਹੋਏ ਹਨ ਅਤੇ ਇਸ ਵਿੱਚ ਕਾਫੀ ਵੱਡੀ ਗਿਣਤੀ ਵਿਚ ਗਾਹਕ ਪਹੁੰਚਣ ਲੱਗੇ ਪਰ ਇਸ ਵਿਚ ਅੰਦਰੂਨੀ ਸਟਾਫ਼ ਵੀ ਆਪਸ ਖਿੱਚੋਤਾਣ ਹੋ ਰਹੇ ਹਨ।ਇਸ ਮੌਲ ਵਿਚ ਪਹਿਲਾਂ ਹੱਡ ਭੰਨਵੀ ਮਿਹਨਤ ਕਰਨ ਵਾਲੇ ਗਰੀਬ ਘਰਾਂ ਦੇ ਮੁੰਡਿਆਂ ਨੂੰ ਬਿਨਾਂ ਲੀਗਲ ਨੋਟਿਸ ਅਤੇ ਪਿਛਲੇ ਮਹੀਨੇ ਦੀਆਂ ਦਿੱਤੀਆਂ ਤਨਖਾਹਾਂ ਤੋਂ ਬਿਨਾਂ ਬੇ ਤਰਕਾ ਇਲਜ਼ਾਮ ਲਾਕੇ ਹਟਾ ਦਿੱਤੇ ਇਸ ਮਾਮਲੇ ਵਿਚ ਪੀੜਤ ਮੁੰਡਿਆਂ ਨੇ ਮਜ਼ਦੂਰ ਜਥੇਬੰਦੀ ਏਕਟੂ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਕੋਲ ਪਹੁੰਚ ਕੀਤੀ।
ਪ੍ਰੈਸ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਏਕਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਗੁਰਸੇਵਕ ਮਾਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾਂ ਨੇ ਕਿਹਾ ਕਿਰਤ ਕਾਨੂੰਨ ਦੇ ਹਿਸਾਬ ਨਾਲ ਕੰਪਨੀ ਕਿਸੇ ਦੋਸੀ ਮੁਲਾਜ਼ਮ ਨੂੰ ਬਿਨਾਂ ਲੀਗਲ ਨੋਟਿਸ ਦਿੱਤੇ ਨਹੀ ਹਟਾ ਸਕਦੀ ਤੇ ਬਿਨਾਂ ਕੰਮ ਤੋਂ ਅਗਲੇ ਮਹੀਨੇ ਦੀ ਬਣਦੀ ਤਨਖਾਹ ਕੰਪਨੀ ਵਲੋਂ ਦਿੱਤੀ ਜਾਂਦੀ ਹੈ ਕਿ ਪੀੜਤ ਮੁਲਾਜ਼ਮ ਆਪਣੇ ਬੱਚਿਆਂ ਦੇ ਖਾਣ ਪੀਣ ਵਸਤਾਂ ਦੀ ਥੋੜ ਨਾ ਕਰ ਸਕੇ ਤੇ ਕੰਪਨੀ ਮਨੇਜਮੈਂਟ ਨੇ ਇਹ ਸਭ ਹੱਦਾਂ ਪਾਰ ਕਰ ਦਿੱਤੀਆਂ ਉੱਕਤ ਮਾਮਲੇ ਵਿਚ ਜਥੇਬੰਦੀਆਂ ਨੇ ਆਗੂਆਂ ਵਲੋਂ ਉੱਕਤ ਮੌਲ ਦੇ ਮੈਨੇਜਮੈਂਟ ਨਾਲ ਗੱਲ ਕੀਤੀ ਉਹਨਾਂ ਨੇ ਕੁੱਝ ਕੁ ਬੇ ਤਰਕੇ ਇਲਜ਼ਾਮ ਲਾਏ ਜੋ ਮਾਮੂਲੀ ਜਿਹੇ ਸਨ ਜਿਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਸੀ ਅਤੇ ਆਉਣ ਵਾਲੇ ਮਹੀਨਿਆਂ ਵਿਚ ਜੇਕਰ ਕੋਈ ਪੋਸਟ ਖਾਲੀ ਹੋਵੇਗੀ ਤਾਂ ਅਸੀਂ ਇਹਨਾਂ ਨੂੰ ਇਸ ਮੌਲ ਵਿਚ ਰੱਖ ਸਕਦੇ ਹਾਂ ਜੋ ਤਰ੍ਹਾਂ ਤਰ੍ਹਾਂ ਦੀਆਂ ਬਹਾਨਾ ਬਾਜੀ ਹੈ।ਇਸ ਵਿਸ਼ਾਲ ਮੈਗਾ ਮਾਰਟ ਦੀ ਮੈਨੇਜਮੈਂਟ ਦੀਆਂ ਮਨਮਾਨੀਆਂ ਤੋ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਜੇਕਰ ਵਿਸ਼ਾਲ ਮੈਗਾ ਮਾਰਟ ਨੇ ਹਟਾਏ ਗਏ ਪੀੜਤ ਮੁਲਾਜ਼ਮ ਨੂੰ ਤੁਰੰਤ ਬਹਾਲ ਨਾ ਕੀਤਾ ਜਥੇਬੰਦੀਆਂ ਵੱਲੋਂ 6 ਦਿਨ ਐਤਵਾਰ ਨੂੰ ਅਪ੍ਰੈਲ ਨੂੰ ਵਿਸ਼ਾਲ ਮੈਗਾ ਮਾਰਟ ਮੌਲ ਅੱਗੇ ਧਰਨਾ ਦਿੱਤਾ ਜਾਵੇਗਾ।