ਠੇਕੇ ਟੁੱਟ ਰਹੇ,ਪਿਆਕੜ ਮੌਜਾਂ ਲੁੱਟ ਰਹੇ

ਮਾਛੀਵਾੜਾ ਸਾਹਿਬ 30 ਮਾਰਚ (ਸੁਸ਼ੀਲ ਕੁਮਾਰ ) 31 ਮਾਰਚ ਨੂੰ ਮਾਛੀਵਾੜਾ ਇਲਾਕੇ ਦੇ ਸ਼ਰਾਬ ਦੇ ਠੇਕੇ ਟੁੱਟ ਰਹੇ ਨੇ ਤੇ ਸਸਤੀ ਸ਼ਰਾਬ ਮਿਲਦੀ ਹੋਣ ਕਾਰਨ ਪਿਆਕੜ ਮੌਜਾਂ ਲੁੱਟ ਰਹੇ ਨੇ , ਹੁਣ ਨਵੇਂ ਠੇਕੇਦਾਰਾਂ ਨੂੰ ਠੇਕੇ ਅਲਾਟ ਹੋ ਗਏ ਹਨ ਤੇ ਪੁਰਾਣੇ ਠੇਕੇਦਾਰ ਆਪਣਾ ਸਟਾਕ ਖਤਮ ਕਰਨ ਲਈ ਸਸਤੀ ਸ਼ਰਾਬ ਵੇਚ ਰਹੇ ਹਨ ਜਿਸ ਕਾਰਨ ਇਲਾਕੇ ਦੇ ਠੇਕਿਆ ਤੇ ਸ਼ਰਾਬ ਸੌਕੀਨਾ ਦੀਆਂ ਭਾਰੀ ਰੌਣਕਾ ਦੇਖਣ ਨੂੰ ਮਿਲ ਰਹੀਆ ਹਨ । ਹਾਲਾਤ ਇਹ ਹੋ ਗਏ ਹਨ ਕਈ ਲੋਕ ਸ਼ਰਾਬ ਵਿਚ ਧੁੱਤ ਸੜਕਾ ਤੇ ਲਿਟਦੇ ਦੇਖੇ ਗਏ , ਇਹ ਵੀ ਜਾਣਕਾਰੀ ਮਿਲੀ ਹੈ ਕੁੱਝ ਸ਼ਰਾਬ ਦੇਖ ਸ਼ੌਕੀਨ ਪੇਟੀਆ ਨੂੰ ਸਟਾਕ ਕਰ ਰਹੇ ਤਾਂ ਉਨ੍ਹਾਂ ਦੇ ਕੁੱਝ ਦਿਨ ਸਸਤੀ ਸ਼ਰਾਬ ਨਾਲ ਲੰਘ ਜਾਣ ਪਰ ਸਥਾਨਕ ਪੁਲਸ ਵੀ ਉਨ੍ਹਾਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਸ਼ਰਾਬ ਠੇਕਿਆ ਦੇ ਹਾਲਾਤ ਇਹ ਹੋ ਗਏ ਨੇ ਕਈ ਬ੍ਰਾਡਾਂ ਦਾ ਸਟਾਕ ਹੀ ਸਮਾਪਤ ਹੋ ਗਿਆ ਹੈ । ਮਾਛੀਵਾੜਾ ਸਰਕਲ ਦੇ ਠੇਕੇ ਇਸ ਵਾਰ 81 ਕਰੋੜ ਦੇ ਨਿਲਾਮ ਹੋਏ ਹਨ ਇਸ ਹਿਸਾਬ ਨਾਲ ਮਾਛੀਵਾੜਾ ਸਰਕਲ ਦੇ ਸ਼ਰਾਬ ਪੀਣ ਦੇ ਸ਼ੌਕੀਨ ਲੋਕ ਕਰੋੜਾਂ ਰੁਪਏ ਦੀ ਸ਼ਰਾਬ ਡਕਾਰ ਜਾਣਗੇ ਸਰਕਾਰ ਦਾ ਖਜ਼ਾਨਾ ਇਸ ਕਾਰੋਬਾਰ ਨਾਲ ਭਰਦਾ ਹੈ ਜਿੱਥੇ ਕਿ ਆਮਦਨ ਜਿਆਦਾ ਖਰਚਾ ਘੱਟ ਹੁੰਦਾ ਹੈ ਬੇਸ਼ੱਕ ਸਰਕਾਰ ਦੀ ਹਦਾਇਤਾਂ ਅਨੁਸਾਰ ਸ਼ਰਾਬ ਦੀ ਬੋਤਲ ਤੇ ਲਿਖਿਆ ਜਾਂਦਾ ਹੈ ਕਿ ਸ਼ਰਾਬ ਸੇਹਤ ਲਈ ਹਾਨੀਕਾਰਕ ਏ ਪਰ ਫਿਰ ਵੀ ਲੋਕ ਹਰੇਕ ਸਾਲ ਕਰੋੜਾਂ ਰੁਪਏ ਦੀ ਸ਼ਰਾਬ ਡਕਾਰ ਜਾਂਦੇ ਹਨ