ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕਰਵਾਈ ਅਧਿਆਪਕ ਮਾਪੇ ਮਿਲਣੀ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਭੀਖੀ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ, ਨਵੇਂ ਸੈਸ਼ਨ 2025-26 ਦਾਖਲਾ ਮੁਹਿੰਮ ਤਹਿਤ ਪ੍ਰਬੰਧ ਕੀਤੇ ਗਏ। ਮਾਪਿਆਂ ਅਤੇ ਬੱਚਿਆਂ ਵਿੱਚ ਬਹੁਤ ਜਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ।ਮਾਪੇ ਅਤੇ ਬੱਚੇ ਖੁਸ਼ੀ ਖੁਸ਼ੀ ਸਕੂਲ ਆ ਕੇ ਆਪਣੇ ਕਲਾਸ ਇੰਚਾਰਜਾਂ ਕੋਲੋਂ ਆਪਣੇ ਰਿਜਲਟ ਨੂੰ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਸਨ। ਇਸ ਸਮੇਂ ਦੌਰਾਨ ਸਕੂਲ ਵਿਖੇ ਸਾਰੇ ਬੱਚਿਆਂ ਤੇ ਮਾਪਿਆਂ ਲਈ ਚਾਹ ਬਿਸਕੁਟਾਂ ਤੇ ਮੱਠੀਆਂ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ। ਬੱਚੇ ਤੇ ਮਾਪਿਆਂ ਨੂੰ ਸਕੂਲ ਮੁੱਖੀ ਰਾਜਿੰਦਰ ਸਿੰਘ ਦੁਆਰਾ ਸਕੂਲ ਦੀ ਵਿਜਿਟ ਕਰਵਾਈ ਗਈ।ਸਕੂਲ ਵਿੱਚ ਬਣੇ ਨਵੇਂ ਬਾਥਰੂਮਾਂ ਦੀ ਕਾਇਆ ਕਲਪ, ਮਿਊਜ਼ਿਕ ਰੂਮ, ਸਪੋਰਟਸ ਰੂਮ, ਕੰਪਿਊਟਰ ਰੂਮ, ਆਈ ਟੀ ਰੂਮ ਅਤੇ ਨਵੇਂ ਗਤੀਵਿਧੀਆਂ ਅਤੇ ਥਿਏਟਰ ਰੂਮ ਬਾਰੇ ਦੱਸਦੇ ਹੋਏ ਕਿਹਾ ਕਿ ਬੱਚਿਆਂ ਨੂੰ ਵੱਖ-ਵੱਖ ਸਮੇਂ ਤੇ ਬੈਕਲੈਸ ਦਿਨਾਂ ਦੌਰਾਨ ਇਸ ਏ ਸੀ ਥਿਏਟਰ ਰੂਮ ਵਿਖੇ ਗਤੀਵਿਧੀਆਂ ਕਰਵਾ ਕੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਉਪਰਾਲੇ ਕੀਤੇ ਜਾਣਗੇ।ਕਈ ਅਜਿਹੀਆਂ ਪ੍ਰੇਰਨਾਦਾਇਕ ਡਾਕੂਮੈਂਟਰੀ ਆਉਂਦੀਆਂ ਹਨ ਜੋ ਬੱਚਿਆਂ ਅਤੇ ਸਮਾਜ ਨੂੰ ਵਾਤਾਵਰਨ, ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਅਤੇ ਦੇਸ਼ ਅਤੇ ਸਮਾਜ ਨੂੰ ਅੱਗੇ ਵਧਾਉਣ ਲਈ ਪ੍ਰੇਰਨਾਦਾਇਕ ਗਿਆਨ ਪ੍ਰਦਾਨ ਕਰਦੇ ਹਨ। ਅਜਿਹੀਆਂ ਗਿਆਨਵਾਨ ਡਾਕੂਮੈਂਟਰੀਆਂ ਦਿਖਾ ਕੇ ਅਤੇ ਵਿਗਿਆਨਕ ਤਕਨੀਕਾਂ ਅਤੇ ਕਾਡਾਂ ਬਾਰੇ ਪ੍ਰੋਜੈਕਟਾਂ ਰਾਹੀਂ ਅਸੀਂ ਸਮੇਂ ਦੇ ਹਾਣੀ ਬਣਾ ਕੇ ਬੱਚਿਆਂ ਨੂੰ ਜਾਗਰੂਕ ਕਰਕੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਹਾਂ। ਅਜਿਹੀਆਂ ਸਹੂਲਤਾਂ ਸ਼ਾਇਦ ਹੀ ਭੀਖੀ ਹਲਕੇ ਦੇ ਕਿਸੇ ਹੋਰ ਸੈਕੰਡਰੀ ਸਕੂਲ ਵਿੱਚ ਉਪਲਬਧ ਹੋਣ। ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਮਾਪਿਆਂ ਅਤੇ ਨਗਰ ਨਿਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਮੈਡੀਕਲ,ਨਾਨ-ਮੈਡੀਕਲ,ਇੰਟਰ ਆਰਟਸ, ਕਿੱਤਾਮੁਖੀ ਆਈ ਟੀ ਅਤੇ ਸਰੀਰਕ ਸਿੱਖਿਆ ਟਰੇਡ ਅਧੀਨ ਬੱਚਿਆਂ ਨੂੰ ਸਿੱਖਿਆ ਦਵਾਉਣ ਲਈ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਪੀ ਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭੀਖੀ ਵਿਖੇ ਦਾਖਲ ਕਰਵਾਉਣ ਲਈ ਪ੍ਰੇਰਿਆ।ਇਸ ਮੌਕੇ ਬਲਵੰਤ ਸਿੰਘ ਥਾਣੇਦਾਰ, ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਰਾਮ ਸਿੰਘ ਅਕਲੀਆ, ਸਾਬਕਾ ਚੇਅਰਮੈਨ ਮਲਕੀਤ ਸਿੰਘ, ਪੱਤਰਕਾਰ ਚੀਫ ਇੰਚਾਰਜ ਪੰਜਾਬ ਜਗਰੂਪ ਸਿੰਘ,ਅਵਤਾਰ ਸਿੰਘ ਗੋਗੀ, ਗੋਧਾ ਰਾਮ, ਕੈਂਪਸ ਮੈਨੇਜਰ ਬਲਵੀਰ ਸਿੰਘ, ਸਮੂਹ ਕਮੇਟੀ ਮੈਂਬਰ ਅਤੇ ਸਟਾਫ, ਯੋਗ ਇੰਸਟਰੱਕਟਰ ਧਰਮਿੰਦਰ ਸਿੰਘ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ, ਚੌਂਕੀਦਾਰ ਜਗਸੀਰ ਸਿੰਘ, ਮਿਡ ਡੇ ਮੀਲ ਵਰਕਰ ਅਤੇ ਸਫਾਈ ਸੇਵਕ ਹਾਜ਼ਰ ਸਨ।