ਜਿਊਰਿਖ : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਫਾਰਵਰਡ ਲਿਓਨ ਮੈਸੀ, ਮਾਨਚੈਸਟਰ ਯੂਨਾਈਟਡ ਦੇ ਕ੍ਰਿਸਟਿਆਨੋ ਰੋਨਾਲਡੋ ਤੇ ਲਿਵਰਪੂਲ ਦੇ ਮੁਹੰਮਦ ਸਲਾਹ ਸਮੇਤ 11 ਖਿਡਾਰੀਆਂ ਨੂੰ ਫੀਫਾ ਦੇ ਸਰਬੋਤਮ ਪੁਰਸ਼ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਫੁੱਟਬਾਲ ਦੀ ਵਿਸ਼ਵ ਸੰਸਥਾ ਨੇ ਇਸ ਦੀ ਜਾਣਕਾਰੀ ਦਿੱਤੀ। ਜੇਤੂਆਂ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ।
ਨਾਮਜ਼ਦ ਖਿਡਾਰੀਆਂ ’ਚ ਇਨ੍ਹਾਂ ਤਿੰਨ ਖਿਡਾਰੀਆਂ ਤੋਂ ਇਲਾਵਾ ਪਿਛਲੇ ਸਾਲ ਦੇ ਜੇਤੂ ਬਾਇਰਨ ਮਿਊਨਿਖ ਦੇ ਰਾਬਰਟ ਲੇਵਾਨਦੋਵਸਕੀ, ਮਾਨਚੈਸਟਰ ਸਿਟੀ ਦੇ ਕੇਵਿਨ ਡੀ ਬਰੂਨ, ਚੈਲਸੀ ਦੇ ਐਨਗੋਲੇ ਕਾਂਟੇ, ਜੋਰਗਿਨਹੋ, ਰੀਅਲ ਮੈਡਿ੍ਰਡ ਦੇ ਕਰੀਮ ਬੇਂਜੇਮਾ, ਬੋਰੂਸੀਆ ਡੋਰਟਮੁੰਡ ਦੇ ਸਟ੍ਰਾਈਕਰ ਐਰਲਿੰਗ ਹਾਲੈਂਡ ਤੇ ਪੀਐੱਸਜੀ ਦੇ ਕਾਇਲੀਏਨ ਐੱਮਬਾਪੇ ਤੇ ਨੇਮਾਰ ਵੀ ਸ਼ਾਮਲ ਹਨ।
ਮਹਿਲਾ ਪੁਰਸਕਾਰ ’ਚ ਮਹਿਲਾ ਸੁਪਰ ਲੀਗ ਦੀਆਂ ਖਿਡਾਰਨਾਂ ਦਾ ਦਬਦਬਾ ਰਿਹਾ ਤੇ ਆਰਸੇਨਲ ਦੀ ਵਿਵਿਆਨੇ ਮਿਏਡੇਮਾ, ਸਿਟੀ ਦੀ ਲੱਕੀ ਬ੍ਰਾਂਜ ਤੇ ਐਲੇਨ ਵ੍ਹਾਈਟ ਅਤੇ ਚੈਲਸੀ ਦੀ ਸੈਮ ਕੇਰ, ਮਾਗਡਾਲੇਨਾ ਐਰਿਕਸਨ, ਪੇਰਨਿਲੇ ਹਾਰਡਰ ਤੇ ਜੀ-ਸੋ-ਯੁਨ ਦਾਅਵੇਦਾਰਾਂ ’ਚ ਸ਼ਾਮਲ ਹਨ।ਮਰਹੂਮ ਫੁੱਟਬਾਲ ਸਟਾਰ ਡਿਏਗੋ ਮਾਰਾਡੋਨਾ ਨਾਲ ਰਿਸ਼ਤੇ ’ਚ ਰਹੀ ਕਿਊਬਾ ਦੀ ਮਹਿਲਾ ਮਾਵਿਸ ਅਲਵਾਰੇਜ ਨੇ ਇਸ ਫੁੱਟਬਾਲ ਖਿਡਾਰੀ ਖ਼ਿਲਾਫ਼ ਨਸ਼ੀਲੀਆਂ ਦਵਾਈਆਂ ਦੀ ਲਤ ਲਗਾਉਣ ਦੇ ਨਾਲ ਸਰੀਰਕ ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਹੈ। ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ’ਚ ਅਰਜਨਟੀਨਾ ਦੀ ਅਦਾਲਤ ’ਚ ਬਿਆਨ ਦਰਜ ਕਰਵਾਉਣ ਪੁੱਜੀ ਇਸ ਔਰਤ ਨੇ ਕਿਹਾ ਕਿ ਉਨ੍ਹਆਂ ਨਾਲ ਇਹ ਅੱਤਿਆਚਾਰ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਹ ਸਿਰਫ਼ 16 ਸਾਲ ਦੀ ਸੀ। 37 ਸਾਲ ਦੀ ਅਲਾਵਰੇਜ ਕਥਿਤ ਮਨੁੱਖੀ ਤਸਕਰੀ ਦੀ ਸ਼ੁਰੂਆਤੀ ਜਾਂਚ ’ਚ ਸਹਿਯੋਗ ਲਈ ਅਰਜਨਟੀਨਾ ਦੀ ਨਿਆਂ ਪ੍ਰਣਾਲੀ ਦੇ ਸਾਹਮਣੇ ਗਵਾਹੀ ਦੇਣ ਲਈ ਪਿਛਲੇ ਹਫ਼ਤੇ ਬਿਊਨਸ ਆਇਰਸ ਪੁੱਜੀ ਹੈ।ਮਰਹੂਮ ਫੁੱਟਬਾਲ ਸਟਾਰ ਡਿਏਗੋ ਮਾਰਾਡੋਨਾ ਨਾਲ ਰਿਸ਼ਤੇ ’ਚ ਰਹੀ ਕਿਊਬਾ ਦੀ ਮਹਿਲਾ ਮਾਵਿਸ ਅਲਵਾਰੇਜ ਨੇ ਇਸ ਫੁੱਟਬਾਲ ਖਿਡਾਰੀ ਖ਼ਿਲਾਫ਼ ਨਸ਼ੀਲੀਆਂ ਦਵਾਈਆਂ ਦੀ ਲਤ ਲਗਾਉਣ ਦੇ ਨਾਲ ਸਰੀਰਕ ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਹੈ। ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ’ਚ ਅਰਜਨਟੀਨਾ ਦੀ ਅਦਾਲਤ ’ਚ ਬਿਆਨ ਦਰਜ ਕਰਵਾਉਣ ਪੁੱਜੀ ਇਸ ਔਰਤ ਨੇ ਕਿਹਾ ਕਿ ਉਨ੍ਹਆਂ ਨਾਲ ਇਹ ਅੱਤਿਆਚਾਰ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਹ ਸਿਰਫ਼ 16 ਸਾਲ ਦੀ ਸੀ। 37 ਸਾਲ ਦੀ ਅਲਾਵਰੇਜ ਕਥਿਤ ਮਨੁੱਖੀ ਤਸਕਰੀ ਦੀ ਸ਼ੁਰੂਆਤੀ ਜਾਂਚ ’ਚ ਸਹਿਯੋਗ ਲਈ ਅਰਜਨਟੀਨਾ ਦੀ ਨਿਆਂ ਪ੍ਰਣਾਲੀ ਦੇ ਸਾਹਮਣੇ ਗਵਾਹੀ ਦੇਣ ਲਈ ਪਿਛਲੇ ਹਫ਼ਤੇ ਬਿਊਨਸ ਆਇਰਸ ਪੁੱਜੀ ਹੈ।ਕਤਰ ਲਈ ਕੰਮ ਕਰਦੇ ਹੋਏ ਸਾਬਕਾ ਸੀਆਈਏ ਅਧਿਕਾਰੀ ਨੇ ਫੀਫਾ ਦੇ ਉੱਚ ਅਧਿਕਾਰੀਆਂ ਦੀ ਸਾਲਾਂ ਤਕ ਜਾਸੂਸੀ ਕੀਤੀ। ਇਕ ਜਾਂਚ ਰਿਪੋਰਟ ’ਚ ਇਸ ਗੱਲ ਤੋਂ ਪਰਦਾ ਉੱਠਿਆ ਹੈ। ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਕਤਰ ਨੂੰ ਸਾਬਕਾ ਸੀਆਈਏ ਅਧਿਕਾਰੀ ਤੋਂ ਨਿੱਜੀ ਠੇਕੇਦਾਰ ਬਣ ਕੇਵਿਨ ਚਾਲਕਰ ਨੂੰ ਰੱਖਣ ਨਾਲ ਅਮਰੀਕਾ ਤੇ ਆਸਟ੍ਰੇਲੀਆ ਵਰਗੇ ਕੱਟੜ ਵਿਰੋਧੀ ਦੇਸ਼ਾਂ ਦੇ ਮੁਕਾਬਲੇ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਪ੍ਰਾਪਤ ਕਰਨ ’ਚ ਮਦਦ ਮਿਲੀ।