Bigg Boss 15 Shocking Eviction ! ਬਾਟਮ 6 ‘ਚੋਂ ਇਹ ਦਮਦਾਰ ਕੰਟੈਸਟੈਂਟ ਹੋਇਆ ਸ਼ੋਅ ਤੋਂ ਬਾਹਰ

ਨਵੀਂ ਦਿੱਲੀ : ‘ਬਿੱਗ ਬੌਸ 15’ ‘ਚ ਜਲਦ ਹੀ ਇਕ ਸ਼ੌਕਿੰਗ ਐਵਿਕਸ਼ਨ ਹੋਣ ਵਾਲਾ ਹੈ। ਖਬਰਾਂ ਦੀ ਮੰਨੀਏ ਤਾਂ ਸਿੰਬਾ ਨਾਗਪਾਲ ਦਾ ਸਫ਼ਰ ‘ਬਿੱਗ ਬੌਸ 15’ ਤੋਂ ਖ਼ਤਮ ਹੋ ਜਾਵੇਗਾ। ਸਿੰਬਾ ਦਾ ਨਾਂ ਉਨ੍ਹਾਂ ਬਾਟਮ 6 ਕੰਟੈਸਟੈਂਟਸ ‘ਚ ਸ਼ਾਮਲ ਹੈ ਜਿਨ੍ਹਾਂ ਨੂੰ ਹਾਲ ਹੀ ਮੀਡੀਆ ਨੇ ਚੁਣਿਆ ਸੀ। ਅਸਲ ਵਿਚ, ‘ਬਿੱਗ ਬੌਸ 15’ ‘ਚ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਹੋਈ ਸੀ ਜਿਸ ਵਿਚ ਘਰ ਆਏ ਪੱਤਰਕਾਰਾਂ ਨੂੰ ਟਾਪ -5 ਤੇ ਬਾਟਮ-6 ਕੰਟੈਸਟੈਂਟ ਚੁਣਨੇ ਸੀ।

ਪੱਤਰਕਾਰਾਂ ਨੇ ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਸ਼ਮਿਤਾ ਸ਼ੈੱਟੀ, ਨਿਸ਼ਾਂਤ ਭੱਟ ਤੇ ਪ੍ਰਤੀਕ ਸਹਿਜਪਾਲ ਨੂੰ ਟਾਪ-5 ਕੰਟੈਸਟੈਂਟ ਚੁਣਿਆ, ਤਾਂ ਉੱਥੇ ਹੀ ਉਮਰ ਰਿਆਜ਼, ਸਿੰਬਾ ਨਾਗਪਾਲ, ਜੈ ਭਾਨੂੰਸ਼ਾਲੀ, ਨੇਹਾ ਭਸੀਨ, ਵਿਸ਼ਾਲ ਕੋਟਿਆਨ ਤੇ ਰਾਜੀਵ ਨੂੰ ਬਾਟਮ 6 ਵਿਚ ਰੱਖਿਆ। ਹੁਣ ਲੇਟੈਸਟ ਅਪਡੇਟ ਮੁਤਾਬਕ ਸਿੰਬਾ ਦੀ ਘਰ ‘ਚੋਂ ਵਿਦਾਈ ਹੋਵੇਗੀ। ਤੁਹਾਨੂੰ ਦੱਸ ਦੇਈਏ ਸਲਮਾਨ ਖ਼ਾਨ, ਸਿੰਬਾ ਦੀ ਤਾਰੀਫ ਕਰ ਚੁੱਕੇ ਹਨ, ਪਰ ਲੋਕਾਂ ਮੁਤਾਬਕ ਸਿੰਬਾ ਦਾ ਘਰ ‘ਚ ਓਨੀ ਇਨਵਾਲਵਮੈਂਟ ਨਹੀਂ ਹੈ। ਸਿੰਬਾ ਗੇਮ ਪ੍ਰਤੀ ਓਨੇ ਐਕਟਿਵ ਨਹੀਂ ਹਨ ਜਿਨ੍ਹਾਂ ਕਿ ਬਾਕੀ ਮੈਂਬਰ, ਇਸ ਲਈ ਸਿੰਬਾ ਦੇ ਬਾਹਰ ਹੋਣ ਦੀ ਇਕ ਵਜ੍ਹਾ ਉਨ੍ਹਾਂ ਦੀ ਸੁਸਤੀ ਵੀ ਮੰਨੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਛੋਟੇ ਪਰਦੇ ਦੇ ਰਿਐਲਟੀ ਸ਼ੋਅ ਬਿੱਗ ਬੌਸ 15 ‘ਚ ਹਰ ਦਿਨ ਨਵੇਂ ਟਵਿਸਟ ਦੇਖਣ ਨੂੰ ਮਿਲਦੇ ਰਹਿੰਦੇ ਹਨ। ਸ਼ਨਿਚਰਵਾਰ ਨੂੰ ਬਿੱਗ ਬੌਸ 15 ਦਾ ‘ਵੀਕਐਂਡ ਕਾ ਵਾਰ’ ਐਪੀਸੋਡ ਕਾਫੀ ਖਾਸ ਰਿਹਾ। ਇਸ ਐਪੀਸੋਡ ‘ਚ ਤਿੰਨ ਨਵੇਂ ਕੰਟੈਸਟੈਂਟਸ ਦੀ ਐਂਟਰੀ ਹੋਈ, ਜਿਨ੍ਹਾਂ ਵਿਚ ਬਿੱਗ ਬੌਸ 13 ਦੀਆਂ ਦੋ ਐਕਸ ਕੰਟੈਸਟੈਂਟਸ ਰਸ਼ਮੀ ਦੇਸਾਈ ਤੇ ਦੇਵੋਲੀਨਾ ਭੱਟਾਚਾਰਜੀ ਦਾ ਨਾਂ ਸ਼ਾਮਲ ਹੈ, ਉਨ੍ਹਾਂ ਦੇ ਨਾਲ ਬਿੱਗ ਬੌਸ ਮਰਾਠੀ ਦੇ ਇਕ ਕੰਟੈਸਟੈਂਟ ਅਭਿਜੀਤ ਬਿਚਕੁਲੇ ਨੇ ਵੀ ਘਰ ‘ਚ ਬਤੌਰ ਵਾਈਲਡ ਕਾਰਡ ਐਂਟਰੀ ਕੀਤੀ ਹੈ। ਉੱਥੇ ਹੀ ਸਿਹਤ ਸੰਬੰਧੀ ਕਾਰਨਾਂ ਦੀ ਵਜ੍ਹਾ ਨਾਲ ਬਾਹਰ ਗਈ ਸ਼ਮਿਤਾ ਸ਼ੈੱਟੀ ਵੀ ਹੁਣ ਸ਼ੋਅ ‘ਚ ਵਾਪਸ ਆ ਚੁੱਕੀ ਹੈ ਤੇ ਆਉਂਦੀ ਹੀ ਉਸ ਨੇ ਵਿਸ਼ਾਲ ਕੋਟਿਆਨ ਦੀ ਕਲਾਸ਼ ਵੀ ਲਗਾਈ।

ਉੱਥੇ ਹੀ ਘਰੋਂ ਬੇਘਰ ਹੋਣ ਵਾਲੇ ਕੰਟੈਂਸਟੈਟਸ ਬਾਰੇ ਗੱਲ ਕਰੀਏ ਤਾਂ ਹੁਣ ਤਕ ‘ਬਿੱਗ ਬੌਸ-15’ ਤੋਂ ਸਾਹਿਲ ਸ਼ਰਾਫ, ਡੋਨਲ ਬਿਸ਼ਟ, ਵਿਧੀ ਪੰਡਯਾ, ਅਫ਼ਸਾਨਾ ਖ਼ਾਨ ਤੇ ਰਾਕੇਸ਼ ਬਾਪਟ ਬਾਹਰ ਹੋ ਚੁੱਕੇ ਹਨ।