ਸੋਫੀਆ : ਪੱਛਮੀ ਬੁਲਗਾਰੀਆ ’ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੋ ਵਜੇ ਹੋਏ ਬੱਸ ਹਾਦਸੇ ’ਚ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ। ਮੈਸੇਡੋਨੀਆ ’ਚ ਰਜਿਸਟਰਡ ਬੱਸ ਹਾਦਸੇ ’ਚ ਮਰਨ ਵਾਲਿਆਂ ’ਚ ਬੱਚੇ ਵੀ ਸ਼ਾਮਲ ਹਨ। ਸੱਤ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਸੇਡੋਨੀਆ ਦੂਤਘਰ ਦੇ ਪ੍ਰਤੀਨਿਧੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਸਟੇਫਨ ਯਾਨੇਵ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਮਾਰੇ ਗਏ ਲੋਕਾਂ ਪ੍ਰਤੀ ਸ਼ੋਕ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੇ ਹਾਦਸੇ ਰੋਕਣ ਦੇ ਯਤਨ ਕੀਤੇ ਜਾਣਗੇ।
Related Posts
ਪੰਥਕ ਜਥੇਬੰਦੀਆਂ ਵੱਲੋਂ ਗੋਵਿੰਦ ਸਿੰਘ ਸੰਧੂ ਦਾ ਡੱਟ ਕੇ ਸਾਥ ਦੇਣ ਦੀ ਅਪੀਲ
ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਗੋਵਿੰਦ ਸਿੰਘ ਸੰਧੂ ਵੱਲੋਂ ਚਲਾਈ ਲਹਿਰ ਵਿੱਚ ਯੋਗਦਾਨ ਪਾਉਣਾ ਸਾਡਾ ਸਭ ਦਾ ਫਰਜ਼:…
ਕੈਲਗਰੀ ਵਿੱਚ ਡਾ.ਸਾਹਿਬ ਸਿੰਘ ਵੱਲੋਂ ‘ਧੰਨੁ ਲੇਖਾਰੀ ਨਾਨਕਾ’ ਦੀ ਸਫਲ ਪੇਸ਼ਕਾਰੀ
ਕੈਲਗਰੀ–ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਨਾਟਕ ਸਮਾਗਮ ਵਿੱਚ ਡਾ.ਸਾਹਿਬ ਸਿੰਘ ਦੇ…
ਨਿਊ ਮੋਟਰ ਵ੍ਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੋਏ ਕਰੀਬ 8 ਕਰੋੜ ਟ੍ਰੈਫਿਕ ਚਲਾਨ : ਗਡਕਰੀ
ਨਵੀਂ ਦਿੱਲੀ : ਦੇਸ਼ ਵਿਚ ਰੋਜ਼ਾਨਾ ਸੜਕ ਹਾਦਸਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਦਸਿਆਂ ਨੂੰ ਰੋਕਣ ਤੇ ਯਾਤਰੀਆਂ ਦੀਆਂ ਸਹੂਲਤਾਂ…