ਮਾਨਸਾ 12 ਮਾਰਚ ਗੁਰਜੰਟ ਸਿੰਘ ਸ਼ੀਂਹ
ਮਾਤਾ ਸੁੰਦਰੀ ਕਾਲਜ ਦੇ ਮਸਲੇ ਨੂੰ ਬਿਨਾਂ ਵਜ੍ਹਾ ਉਛਾਲਣ ਕਾਰਨ ਕੁੜੀਆਂ ਦੀ ਸਿੱਖਿਆ ਦਰ ਤੇ ਮਾੜਾ ਅਸਰ ਪਵੇਗਾ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੀਨੀਅਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਜੇਕਰ ਕੋਈ ਮਸਲਾ ਸੀ ਤਾਂ ਮਾਮਲਾ ਉਠਾਉਣ ਵਾਲੀ ਜਥੇਬੰਦੀ ਨੂੰ ਪ੍ਰਿੰਸੀਪਲ ਨਾਲ ਗੱਲਬਾਤ ਕਰਕੇ ਕਾਲਜ ਪੱਧਰ ਤੇ ਹੀ ਮਸਲੇ ਨੂੰ ਨਿਬੇੜਨਾ ਚਾਹੀਦਾ ਸੀ ਨਾ ਕਿ ਮਸਲੇ ਨੂੰ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀਂ ਉਛਾਲਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਕਿਸੇ ਵੀ ਲੜਕੀ ਨੇ ਨਾ ਕੋਈ ਸ਼ਿਕਾਇਤ ਕੀਤੀ ਹੈ ਅਤੇ ਨਾ ਹੀ ਮੀਡੀਆ ਅੱਗੇ ਆਪ ਮਸਲੇ ਨੂੰ ਰੱਖਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਉਛਾਲਣ ਨਾਲ ਕਾਲਜ ਦੀ ਬਦਨਾਮੀ ਹੋਈ ਹੈ ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਗਲਤ ਫਹਿਮੀਆਂ ਪੈਦਾ ਹੋਈਆਂ ਹਨ। ਸਿੱਖਿਆ ਪੱਖੋਂ ਪਛੜੇ ਜ਼ਿਲ੍ਹੇ ਵਿਚ ਪਹਿਲਾਂ ਹੀ ਲੋਕ ਕੁੜੀਆਂ ਨੂੰ ਘੱਟ ਪੜਾਉਂਦੇ ਹਨ ਇਸ ਮਾਮਲੇ ਨੂੰ ਉਛਾਲਣ ਕਾਰਨ ਲੋਕ ਆਪਣੀਆਂ ਕਾਲਜ ਵਿੱਚ ਪੜ੍ਹਦੀਆਂ ਕੁੜੀਆਂ ਨੂੰ ਕਾਲਜ ਚੋਂ ਹਟਾ ਸਕਦੇ ਹਨ ਅਤੇ ਨਵੇਂ ਦਾਖਲਿਆਂ ਉਪਰ ਵੀ ਮਾੜਾ ਅਸਰ ਪਵੇਗਾ ਜਿਸ ਕਾਰਨ ਲੜਕੀਆਂ ਦੇ ਸਿੱਖਿਆ ਤੇ ਮਾੜਾ ਪ੍ਰਭਾਵ ਪਵੇਗਾ ਅਤੇ ਲੜਕੀਆਂ ਦੀ ਉੱਚ ਵਿੱਦਿਆ ਦਾ ਨੁਕਸਾਨ ਹੋਵੇਗਾ । ਉਹਨਾਂ ਕਿਹਾ ਕਿ ਲੜਕੀਆਂ ਲਈ ਬਰਾਬਰਤਾ ਦੀ ਅਖੌਤੀ ਵਕਾਲਤ ਕਰਨ ਵਾਲਿਆਂ ਨੇ ਮਸਲੇ ਨੂੰ ਉਛਾਲਣ ਤੋਂ ਪਹਿਲਾਂ ਇਹ ਨਹੀਂ ਸੋਚਿਆ ਕਿ ਇਸ ਕਾਰਨ ਲੜਕੀਆਂ ਦੀ ਪੜ੍ਹਾਈ ਦਾ ਕਿੰਨਾਂ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਆਪਣੀ ਰਾਜਨੀਤੀ ਲਈ ਅਜਿਹੇ ਮਸਲੇ ਨੂੰ ਉਛਾਲਣਾ ਬਹੁਤੀ ਵਧੀਆ ਗੱਲ ਨਹੀਂ ਹੈ।
ਮਾਤਾ ਸੁੰਦਰੀ ਕਾਲਜ ਦੇ ਮਸਲੇ ਨੂੰ ਬਿਨਾਂ ਵਜ੍ਹਾ ਉਛਾਲਣ ਕਾਰਨ ਕੁੜੀਆਂ ਦੀ ਸਿੱਖਿਆ ਦਰ ਤੇ ਮਾੜਾ ਅਸਰ ਪਵੇਗਾ- ਐਡਵੋਕੇਟ ਬੱਲੀ
