ਇੰਡੀਅਨ ਓਵਰਸਿਜ਼ ਕਾਂਗਰਸ ਇਟਲੀ ਦੁਆਰਾ ਲੋਮਬਾਰਦੀਆ ਸਟੇਟ ਅਤੇ ਬੈਰਗਾਮੋ ਜ਼ਿਲ੍ਹੇ ਦੀ ਕਮੇਟੀ ਦਾ ਗਠਨ

ਮਿਲਾਨ (ਇਟਲੀ) : ਬੀਤੇ ਦਿਨ ਇਟਲੀ ਦੇ ਸ਼ਹਿਰ ਬੈਰਗਾਮੋ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੀ ਇਕ ਮੀਟਿੰਗ ਹੋਈ, ਜਿਸ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਕੱਤਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਇੰਚਾਰਜ ਸ਼੍ਰੀ ਹਿਮਾਂਸ਼ੂ ਵਿਆਸ ਜੀ ਉਚੇਚੇ ਤੌਰ ‘ਤੇ ਪੁੱਜੇ। ਇਸ ਮੀਟਿੰਗ ਵਿਚ ਇੰਡੀਅਨ ਓਵਰਸਿਜ਼ ਕਾਂਗਰਸ ਇਟਲੀ ਦੇ ਲਈ ਲੋਮਬਰਦੀਆ ਸਟੇਟ ਅਤੇ ਬੈਰਗਾਮੋ ਜ਼ਿਲ੍ਹੇ ਦੀ ਨਵੀਂ ਗਠਿਤ ਕਮੇਟੀ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੂੰ ਆਪਣੀ ਜਨਮ ਭੂਮੀ ‘ਤੇ ਆ ਰਹੀਆਂ ਸਮੱਸਿਆਵਾਂ ਨੂੰ ਵੀ ਵਿਚਾਰਿਆ ਗਿਆ ਅਤੇ ਨਾਲ ਹੀ ਇੰਡੀਅਨ ਓਵਰਸਿਜ਼ ਕਾਂਗਰਸ ਦੇ ਆਗੂਆਂ ਦੁਆਰਾ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ। ਇਸ ਵਾਰ ਵਿਧਾਨ ਸਭਾ ਚੋਣਾਂ ਲਈ ਤਿਆਰ ਹੋਣ ਵਾਲੇ ਚੋਣ ਮੈਨੀਫੈਸਟੋ ‘ਚ ਐਨਆਰਆਈਜ਼ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਸ਼ਾਮਲ ਕਰਕੇ ਇਕ ਨਵਾਂ ਇਤਿਹਾਸ ਸਿਰਜਣ ਦਾ ਭਰੋਸਾ ਵੀ ਦਿਵਾਇਆ।

ਇਸ ਮੌਕੇ ਇੰਡੀਅਨ ਓਵਰਸਿਜ਼ ਕਾਂਗਰਸ ਦੇ ਇੰਚਾਰਜ ਸ਼੍ਰੀ ਹਿਮਾਂਸ਼ੂ ਵਿਆਸ ਨੇ ਕਿਹਾ ਕਿ ਇਟਲੀ ‘ਚ ਵਸਦੇ ਪ੍ਰਵਾਸੀ ਭਾਰਤੀਆਂ ਕੋਲ ਇੰਡੀਅਨ ਓਵਰਸਿਜ਼ ਕਾਂਗਰਸ ਦੀਆਂ ਨੀਤੀਆਂ ਪਹੁੰਚਾਉਣ ਲਈ ਇਟਲੀ ਦੇ ਹਰੇਕ ਸਟੇਟ ਹਰੇਕ ਜ਼ਿਲ੍ਹੇ ਵਿਚ ਇੰਡੀਅਨ ਓਵਰਸਿਜ਼ ਕਾਂਗਰਸ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦਾ ਮੁੱਖ ਵਿਸ਼ਾ ਪਰਵਾਸੀ ਭਾਰਤੀਆਂ ਨੂੰ ਆਪਣੀ ਜਨਮ ਭੂਮੀ ‘ਤੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ, ਇਸ ਤੋਂ ਪਹਿਲਾਂ ਇੰਡੀਅਨ ਓਵਰਸਿਜ਼ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ, ਇੰਡੀਅਨ ਓਵਰਸਿਜ਼ ਕਾਂਗਰਸ ਯੌਰਪ ਦੇ ਵਾਈਸ ਪ੍ਰਧਾਨ ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਮੁੱਖ ਬੁਲਾਰਾ, ਵੇਦ ਸ਼ਰਮਾ, ਸੋਢੀ ਮਕੌੜਾ ਆਦਿ ਨੇ ਸ੍ਰੀ ਹਿਮਾਂਸ਼ੂ ਵਿਆਸ ਨੂੰ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਅਤੇ ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਉਹ ਪੰਜਾਬ ਸਰਕਾਰ, ਇੰਡੀਅਨ ਨੈਸ਼ਨਲ ਕਾਂਗਰਸ ਹਾਈ ਕਮਾਨ ਨਾਲ ਵੀ ਪਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਸਬੰਧੀ ਗੱਲਬਾਤ ਕਰਦੇ ਰਹਿੰਦੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਵਿਚ ਐਨਆਰਆਈਜ਼ ਦੇ ਮਸਲੇ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਹੋਣਗੇ। ਇਟਲੀ ਦੇ ਸ਼ਹਿਰ ਬੈਰਗਾਮੋਂ ਦੇ ਕਸਬਾ ਕਲਚੀਨਾਤੇ ਵਿਖੇ ਕਰਵਾਏ ਇਸ ਪ੍ਰੋਗਰਾਮ ਵਿਚ ਦਿਲਰਾਜ ਸਿੰਘ ਨੂੰ ਇੰਡੀਅਨ ਓਵਰਸਿਜ਼ ਕਾਂਗਰਸ ਇਟਲੀ ਦਾ ਜਨਰਲ ਸਕੱਤਰ ਬਣਾਇਆ ਗਿਆ। ਲੋਮਬਾਰਦੀਆ ਤੋਂ ਸਟੇਟ ਪ੍ਰਧਾਨ ਜਸਬੀਰ ਸਿੰਘ, ਸਟੇਟ ਜਨਰਲ ਸੈਕਟਰੀ ਗੁਰਜੰਟ ਸਿੰਘ ਢਿੱਲੋਂ, ਬੈਰਗਾਮੋ ਜ਼ਿਲ੍ਹੇ ਦਾ ਚੇਅਰਮੈਨ ਜੋਗਾ ਸਿੰਘ , ਪ੍ਰਧਾਨ ਹਰਦੀਪ ਸਿੰਘ, ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਹੇਅਰ, ਵਾਈਸ ਪ੍ਰਧਾਨ ਸਿਮਰਜੀਤ ਸਿੰਘ ਨਾਗਰਾ, ਜਨਰਲ ਸਕੱਤਰ ਜਗਦੀਪ ਸਿੰਘ, ਗੁਰਦੀਪ ਸਿੰਘ ਸਕੱਤਰ, ਗੁਰਪ੍ਰੀਤ ਤੂਰ ਮੀਡੀਆ ਇੰਚਾਰਜ, ਕੈਸ਼ੀਅਰ ਸਤਨਾਮ ਸਿੰਘ, ਵਾਈਸ ਕੈਸ਼ੀਅਰ ਨਰਿੰਦਰ ਸਿੰਘ ਨੂੰ ਅਹੁਦੇ ਦੇ ਕੇ ਨਿਵਾਜ਼ਿਆ ਗਿਆ। ਇਸ ਪ੍ਰੋਗਰਾਮ ਵਿਚ ਇਟਲੀ ਤੋਂ ਪੀਡੀ ਦੀ ਐਮਪੀ ਗਰਾਸੀਏਲਾ ਲੈਲਾ, ਮੇਅਰ ਫਾਬੀਓ ਫੈਲਾ ਮੇਅਰ ਗੈਬਰੀਅਲੇ ਰੀਵਾ ਉਚੇਚੇ ਤੌਰ ਤੇ ਸ਼ਾਮਲ ਹੋਏ