ਮੀਟਿੰਗ ਦੌਰਾਨ ਸਮਾਜ ਸੇਵਕ ਕਰਨੈਲ ਸੰਤੋਖਪੁਰੀ ਹਮਸਫਰ ਯੂਥ ਕਲੱਬ ਦੇ ਚੇਅਰਮੈਨ ਚੁਣੇ ਗਏ – ਡਾਇਰੈਕਟਰ ਪੂਨਮ ਭਾਟੀਆ
ਜਲੰਧਰ 8 ਮਾਰਚ ਨਿਊਜ਼ ਸਰਵਿਸ– ਵਿਸ਼ਵ ਮਹਿਲਾ ਦਿਵਸ ਮੌਕੇ ਹਮਸਫਰ ਯੂਥ ਕਲੱਬ ਵੱਲੋਂ ਇਲਾਕਾ ਸੰਤੋਖਪੁਰੇ ਦੇ ਨਿਵਾਸੀਆਂ ਦੇ ਜ਼ਰੂਰਤਮੰਦਾਂ ਲਈ ਇੱਕ ਅਨੋਖੀ ਪਹਿਲ ਕੀਤੀ ਗਈ ਜਿਸ ਵਿੱਚ ਹਮਸਫਰ ਯੂਥ ਕਲੱਬ ਵੱਲੋਂ ਇਲਾਕੇ ਦੀਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਤੇ ਔਰਤਾਂ ਲਈ ਸਿਲਾਈ ਸੈਂਟਰ ਖੋਲਣ ਦਾ ਜਲਦ ਹੀ ਉਪਰਾਲਾ ਕੀਤਾ ਜਾ ਰਿਹਾ ਅਤੇ ਹਮਸਫ਼ਰ ਯੂਥ ਕਲੱਬ ਵੱਲੋਂ ਸੈਲਫ ਹੈਲਪ ਗਰੁੱਪ ਤਿਆਰ ਕੀਤੇ ਜਾਣਗੇ ਜਿਸ ਵਿੱਚ ਔਰਤਾਂ ਅਤੇ ਮਰਦਾਂ ਦਾ ਅਲੱਗ ਅਲੱਗ ਸੈਲਫ ਹੈਲਪ ਗਰੁੱਪ ਤਿਆਰ ਕੀਤਾ ਜਾਵੇਗਾ।
ਹਮਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਨੇ ਦੱਸਿਆ ਕਿ ਸਮਾਜ ਸੁਧਾਰਕ ਕਰਨੈਲ ਸੰਤੋਖਪੁਰੀ ਨੂੰ ਸਮੂਹ ਕਲੱਬ ਅਧਿਕਾਰੀਆਂ ਵੱਲੋਂ ਓਹਨਾ ਦੇ ਸਮਾਜ ਪ੍ਰਤੀ ਤੇ ਕਲੱਬ ਪ੍ਰਤੀ ਸੇਵਾ ਅਤੇ ਨਿਸ਼ਟਾ ਭਾਵਨਾ ਨੂੰ ਦੇਖਦਿਆਂ ਉਹਨਾਂ ਨੂੰ ਕਲੱਬ ਦੇ ਚੇਅਰਮੈਨ ਦੇ ਅਹੁਦੇ ਤੇ ਚੁਣਿਆ ਗਿਆ ਜਿਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਵਿੱਤਰ ਬਹਿਤਾ ਦਰਿਆ ਚਰਚ ਸੰਤੋਖਪੁਰਾ ਵਿਖੇ ਵਿਸ਼ੇਸ਼ ਬੈਠਕ ਦੌਰਾਨ ਇਲਾਕੇ ਦੀ ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਤੇ ਔਰਤਾਂ ਦੇ ਲਈ ਸਿਲਾਈ ਸੈਂਟਰ ਖੋਲਣ ਦਾ ਉਪਰਾਲੇ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਉਹਨਾਂ ਇਹ ਵੀ ਦੱਸਿਆ ਕਿ ਹਮਸਫਰ ਯੂਥ ਕਲੱਬ ਵੱਲੋਂ ਹਮਸਫਰ ਸੈਲਫ ਹੈਲਪ ਗਰੁੱਪ ਵੀ ਤਿਆਰ ਕੀਤੇ ਜਾਣਗੇ ਜਿਸ ਵਿੱਚ ਔਰਤਾਂ ਤੇ ਮਰਦਾਂ ਦਾ ਅਲੱਗ ਅਲੱਗ ਗਰੁੱਪ ਤਿਆਰ ਕੀਤਾ ਜਾਵੇਗਾ ਜਿਸ ਵਿੱਚ 500 ਅਤੇ 1000 ਰੁਪਏ ਦੇ ਮਾਸਿਕ ਮੈਂਬਰਸ਼ਿਪ ਰੱਖੀ ਜਾਵੇਗੀ ਜਿਸ ਜਰੂਰਤਮੰਦ ਨੂੰ ਵੀ ਕਿਸੇ ਕਾਰੋਬਾਰ ਨੂੰ ਖੋਲਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਦੀ ਜ਼ਰੂਰਤ ਹੋਵੇ ਉਹ ਸੈਲਫ ਹੈਲਪ ਗਰੁੱਪ ਦੀ ਮੈਬਰਸ਼ਿਪ ਦੌਰਾਨ ਗਰੁੱਪ ਅਧਿਕਾਰੀਆਂ ਵੱਲੋਂ ਆਰਥਿਕ ਤੌਰ ਉੱਤੇ ਮਦਦ ਲੈ ਕੇ ਕਾਰੋਬਾਰ ਖੋਲ ਸਕਦਾ ਹੈ ਅਤੇ ਆਤਮਨਿਰਭਰ ਬਣ ਸਕਦਾ ਹੈ। ਕਲੱਬ ਚੇਅਰਮੈਨ ਕਰਨੈਲ ਸੰਤੋਖਪੁਰੀ ਅਤੇ ਡਾਇਰੈਕਟਰ ਪੂਨਮ ਭਾਟੀਆ ਵੱਲੋਂ ਦੱਸਿਆ ਗਿਆ ਕਿ ਹਮ ਸਫਰ ਯੂਥ ਕਲੱਬ ਜੋ ਸਿਲਾਈ ਸੈਂਟਰ ਜਰੂਰਤਮੰਦਾਂ ਦੇ ਲਈ ਖੋਲਣ ਜਾ ਰਹੀ ਹੈ ਉਸ ਵਿੱਚ ਵਿਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਸਿਖਿਆ ਦੇ ਲਈ ਉਚੇਚੇ ਤੌਰ ਤੇ ਪ੍ਰਬੰਧ ਕੀਤੇ ਜਾਣਗੇ ਜਿਨਾਂ ਦੌਰਾਨ ਸਮਾਜਿਕ ਜਾਗਰੂਕਤਾ ਪ੍ਰਤੀ ਸੈਮੀਨਾਰ ਸਿਹਤ ਸੰਬੰਧੀ ਕੈਂਪ ਪ੍ਰਤਿਯੋਗਿਤਾਵਾਂ ਤੇ ਵਰਕਸ਼ਾਪਾਂ ਚਿੱਤਰਕਲਾ ਸੰਬੰਧੀ ਐਕਸਿਬੀਸ਼ਨ ਕਲਾ ਪ੍ਰਦਰਸ਼ਨੀਆਂ ਲਗਵਾਈਆਂ ਜਾਣਗੀਆਂ। ਸਿੱਖਿਆਰਥੀਆਂ ਨੂੰ ਹਰ ਸੈਮੀਨਾਰ ਕੈਂਪ ਅਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਦੇ ਲਈ ਪ੍ਰਸ਼ੰਸਾ ਪੱਤਰ , ਚਾਰ ਮਹੀਨੇ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਕਲੱਬ ਵੱਲੋਂ ਪ੍ਰਸ਼ੰਸਾ ਪੱਤਰ ਮੈਡਲ ਅਤੇ ਸਨਮਾਨ ਚਿੰਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਜਾਣਗੇ।
ਇਸ ਮੌਕੇ ਹਮਸਫ਼ਰ ਯੂਥ ਕਲੱਬ ਚੇਅਰਮੈਨ ਕਰਨੈਲ ਸੰਤੋਖਪੁਰੀ ਪ੍ਰਧਾਨ ਰੋਹਿਤ ਭਾਟੀਆ ਡਾਇਰੈਕਟਰ ਪੂਨਮ ਭਾਟੀਆ ਪਵਿੱਤਰ ਬਹਤਾ ਦਰਿਆ ਚਰਚ ਸਿਸਟਰ ਗੰਗਾ ਦੇਵੀ ਕੁਮਾਰੀ ਹਰਮੇਸ਼ ਕੁਮਾਰ ਜਸਵਿੰਦਰ ਕੌਰ ਹਰਵਿੰਦਰ ਕੁਮਾਰ ਸ਼੍ਰੀ ਲਾਲ ਤੇ ਅਨੇਕਾਂ ਪਤਵੰਤੇ ਸੱਜਣ ਮੌਜੂਦ ਸਨ