ਪੀਐਮ ਸ਼੍ਰੀ ਸਰਕਾਰੀ ਕੰਨਿਆ ਸਨੀਅਰ ਸਕੈਂਡਰੀ ਸਕੂਲ ਭੀਖੀ ਵਿਖੇ ਸੰਗੀਤ ਗਤੀਵਿਧੀਆ ਮਿਊਜ਼ੀਕਲ ਕੈਂਪ 

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 05 ਮਾਰਚ,2025 ਦਿਨ ਬੁੱਧਵਾਰ ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭੀਖੀ ਵਿਖੇ ਸੰਗੀਤ ਗਤੀਵਿਧੀਆਂ ਅਧੀਨ ਮਿਊਜੀਕਲ ਉਸਤਾਦ ਸ੍ਰੀ ਗੁਲਜਾਰ ਸਿੰਘ ਜੀ ਨੂੰ ਬੱਚਿਆਂ ਨੂੰ ਸੰਗੀਤਕ ਧੂਣਾਂ ਅਤੇ ਸੰਗੀਤਕ ਇੰਸਟਰੂਮੈਂਟ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ ‘ਤੇ ਨਿਮੰਤਰਣ ਦਿੱਤਾ ਗਿਆ।

ਮਿਊਜੀਕਲ ਇੰਸਟਰੂਮੈਂਟ ਟਰੇਨਿੰਗ ਦਿਵਸ ਮੌਕੇ ਸ੍ਰੀ ਗੁਲਜ਼ਾਰ ਸਿੰਘ ਉਸਤਾਦ ਜੀ ਨੇ ਬੱਚਿਆਂ ਨੂੰ ਵੱਖ ਵੱਖ ਸੰਗੀਤਕ ਸਾਜ਼ਾਂ ਦੀ ਮਹੱਤਤਾ ਬਾਰੇ ਦੱਸਦਿਆਂ ਸਾਰੇ ਸਾਜ਼ਾਂ ਨੂੰ ਵਜਾਉਣ ਦੀ ਵਡਮੁੱਲੀ ਜਾਣਕਾਰੀ ਦਿੱਤੀ। ਉਸਤਾਦ ਜੀ ਨੇ ਹਰਮੋਨੀਅਮ, ਪਿਆਂਜੋ, ਢੋਲਕੀ, ਤੁੰਬੀ, ਡਫਲੀ ਆਦਿ ਸੰਗੀਤਕ ਸਾਜ਼ਾਂ ਨੂੰ ਵਜਾਉਣ ਦੀ ਤਕਨੀਕ ਦੱਸਦੇ ਹੋਏ ਬੱਚਿਆਂ ਨੂੰ ਸਾਜ਼ ਵਜਾ ਕੇ ਮੁੱਢਲੀ ਸਿੱਖਿਆ ਦਿੱਤੀ ਜਿਸ ਤੋਂ ਬੱਚਿਆਂ ਨੇ ਗੰਭੀਰਤਾ ਨਾਲ ਗੁਰ ਲੈਂਦੇ ਹੋਏ ਸ਼ਬਦ ਗਾਇਨ ਕੀਤਾ।

ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਉਸਤਾਦ ਗੁਲਜ਼ਾਰ ਸਿੰਘ ਦੇ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੀਮਤੀ ਸਮਾਂ ਕੱਢਕੇ ਸਾਡੇ ਸਕੂਲ ਨੂੰ ਸਮਰਪਿਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਦਗੀ ਨੂੰ ਕੁਦਰਤ ਦੀ ਗੋਦ ਵਿੱਚ ਬੈਠ ਕੇ ਵਾਤਾਵਰਨ ਦਾ ਆਨੰਦ ਮਾਣਦੇ ਹੋਏ ਮਾਨਸਿਕ ਪ੍ਰੇਸ਼ਾਨੀ ਰਹਿਤ ਮਰਿਆਦਾ ਨਾਲ ਅੱਗੇ ਵਧਾਉਣ ਲਈ ਸੰਗੀਤਕ ਸਾਜ਼ਾਂ ਅਤੇ ਧੁਣਾਂ ਦਾ ਵਡਮੁੱਲਾ ਯੋਗਦਾਨ ਹੈ ਜੋ ਜ਼ਿੰਦਗੀ ਵਿੱਚ ਸ਼ਾਂਤੀ ਤੇ ਸਨੇਹ ਨੂੰ ਪ੍ਰਫੁੱਲਿਤ ਕਰਕੇ ਜੀਵਨ ਵਿੱਚ ਆਨੰਦਿਤ ਸਬਰ ਨੂੰ ਪ੍ਰੇਰਿਤ ਕਰਦਾ ਹੈ। ਬੱਚਿਆਂ ਨੂੰ ਉਸਤਾਦ ਜੀ ਦੁਆਰਾ ਦੱਸੇ ਸੰਗੀਤਕ ਇੰਸਟਰੂਮੈਂਟ ਟਰੇਨਿੰਗ ਗਿਆਨ ਤੋਂ ਲਾਹਾ ਲੈਂਦੇ ਹੋਏ ਆਪਣੇ ਵਿਚਾਰਾਂ ਨੂੰ ਕੁਦਰਤ ਵੱਲੋਂ ਬਖਸ਼ੀ ਪਛਾਣ ਸਥਾਪਤ ਕਰਨ ਲਈ ਯਤਨਸ਼ੀਲ ਹੁੰਦੇ ਹੋਏ ਸਫਲਤਾਪੂਰਵਕ ਅੱਗੇ ਵਧਣ ਲਈ ਪ੍ਰੇਰਿਆ।

ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਗੋਧਾ ਰਾਮ, ਕੈਂਪਸ ਮੈਨੇਜਰ ਬਲਵੀਰ ਸਿੰਘ, ਸਮੂਹ ਸਟਾਫ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ, ਚੌਂਕੀਦਾਰ ਜਗਸੀਰ ਸਿੰਘ, ਮਿਡ ਡੇ ਮੀਲ ਵਰਕਰ, ਸਫ਼ਾਈ ਸੇਵਕ ਆਦਿ ਹਾਜ਼ਰ ਸਨ।